ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਅਧਿਆਪਕ ਦਲ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਅਧਿਆਪਕ ਦਲ ਦੇ ਸਕੱਤਰ ਜਨਰਲ ਹਰਜੰਟ ਸਿੰਘ ਬੋਡੇ ਦੀ ਅਗਵਾਈ ਹੇਠ ਸਥਾਨਿਕ ਕਸਬਾ ਵਿਖੇ ਹੋਈ।ਜਿਸ ਵਿੱਚ ਅਧਿਆਪਕ ਦਲ ਦੇ ਸੂਬਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਜੀਤ ਸਿੰਘ ਮਾਛੀਕੇ, ਜ਼ਿਲਾ ਪ੍ਰਧਾਨ ਕੁਲਵਿੰਦਰ ਸਿੰਘ ਖਾਲਸਾ, ਜਿਲਾ ਸਕੱਤਰ ਜਨਰਲ ਤਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਮੀਟਿੰਗ ਵਿੱਚ ਇੱਕ ਮਤੇ ਰਾਹੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੰਪਿਊਟਰ ਅਧਿਆਪਕ ਜੋ ਬਹੁਤ ਸਮੇਂ ਤੋਂ ਆਈ.ਸੀ.ਟੀ. ਸੁਸਾਇਟੀ ਅਧੀਨ ਕੰਮ ਕਰ ਰਹੇ ਹਨ।ਉਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਂਦਾ ਜਾਵੇ, ਸਾਰੇ ਮੁਲਾਜ਼ਮਾਂ ਨੂੰ ਓਲਡ ਪੈਨਸ਼ਨ ਸਕੀਮ ਅਧੀਨ ਲਿਆਂਦਾ ਜਾਵੇ। ਅਧਿਆਪਕ ਦਲ ਦੇ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਆਊਟਸੋਰਸਿੰਗ ਭਰਤੀ ਅਧੀਨ ਬਹੁਤ ਸਾਰੇ ਮੁਲਾਜਮ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਹਨਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਜਾਵੇ।ਇਸ ਮੌਕੇ ਅਧਿਆਪਕ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਭਾਗੀਕੇ, ਬਲਵੀਰ ਸਿੰਘ ਬੀੜ ਰਾਊਕੇ,ਪ੍ਰੋਫੈਸਰ ਚਰਨਜੀਤ ਸਿੰਘ ਹਠੂਰ,ਮਾ:ਸਤਨਾਮ ਸਿੰਘ ਹਠੂਰ, ਮਾ:ਸੰਦੀਪ ਸਿੰਘ ਚਕਰ,ਮਾ:ਜਸਵਿੰਦਰ ਸਿੰਘ ਚਕਰ,ਜਸਵਿੰਦਰ ਕੁਮਾਰ ਰਾਉਕੇ,ਪ੍ਰਧਾਨ ਸੁਖਦਰਸ਼ਨ ਸਿੰਘ, ਜਰਨਲ ਸਕੱਤਰ ਰਾਜਵਿੰਦਰ ਸਿੰਘ,ਕਰਮਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਡੀਪੀਈ, ਕਿਰਨਦੀਪ ਸਿੰਘ ਬਿਲਾਸਪੁਰ, ਹਰਜੀਵਨ ਸਿੰਘ ਬਿਲਾਸਪੁਰ, ਅਮਰਿੰਦਰ ਸਿੰਘ ਲੁਹਾਰਾ ਆਦਿ ਆਗੂਆਂ ਨੇ ਵੀ
ਵਿਚਾਰ ਪੇਸ਼ ਕੀਤੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



