ਡਾ. ਨਵਜੋਤ ਸਿੰਘ ਦਾਹੀਆ, ਚੇਅਰਮੈਨ ਰਛਪਾਲ ਸਿੰਘ, ਗਵਰਨਰ ਜੀ.ਐਸ. ਭਾਟੀਆ, ਲਾਇਨ ਦਿਨਕਰ ਸੰਧੂ ਸਮੇਤ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਕੌਮੀ ਝੰਡੇ ਨੂੰ ਕਰਨਗੀਆਂ ਸਲਾਮ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 98760-38332 95922-82333– ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਪ੍ਰੈੱਸ ਨੋਟ ਰਾਹੀਂ ਗੌਰਵਮਈ ਸਲੀਕੇ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ 26-1-26 ਦੀ ਇਤਿਹਾਸਕ ਤਰੀਕ ‘ਤੇ ਨੰਬਰਦਾਰ ਯੂਨੀਅਨ ਦੇ ਵਿਹੜੇ ਪੰਜਾਬ ਦੀ ਸ਼ਾਨ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਐਕਸ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਲੰਧਰ ਆਪਣੇ ਕਰ ਕਮਲਾਂ ਨਾਲ ਦੇਸ਼ ਦਾ ਕੌਮੀ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਨਕੋਦਰ ਡਾ: ਨਵਜੋਤ ਸਿੰਘ ਦਾਹੀਆ, ਲਾਇਨਜ਼ ਕਲੱਬ ਇੰਟਰਨੈਸ਼ਨਲ ਮਲਟੀਪਲ ਕੌਂਸਲ ਦੇ ਵਾਇਸ ਚੇਅਰਮੈਨ ਅਤੇ ਡਿਸਟ੍ਰਿਕਟ ਗਵਰਨਰ 321-ਡੀ (2024-25) ਲਾਇਨ ਰਛਪਾਲ ਸਿੰਘ ਬੱਚਾਜੀਵੀ, ਡਿਸਟ੍ਰਿਕਟ 321-ਡੀ ਵਾਇਸ ਡਿਸਟ ਗਵਰਨਰ (1) ਲਾਇਨ ਜੀ. ਐਸ. ਭਾਟੀਆ, ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ, ਸਰਪ੍ਰਸਤ ਪੰਜਾਬ ਬਲਜਿੰਦਰ ਸਿੰਘ ਕਿੱਲੀ, ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਮਪੁਰ, ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਮਹਿਲਾ ਪ੍ਰਧਾਨ ਲਾਇਨ ਬਬਿਤਾ ਸੰਧੂ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ ਸਮੇਤ ਧਾਰਮਿਕ ਸਮਾਜਿਕ ਰਾਜਨੀਤਿਕ ਸਖਸ਼ੀਅਤਾਂ ਉਚੇਚੇ ਤੌਰ ‘ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇ ਕੇ ਹਮੇਸ਼ਾਂ ਦੀ ਤਰਾਂ ਆਪਣੇ ਦੇਸ਼ ਭਗਤ ਹੋਣ ਦਾ ਪ੍ਰਮਾਣ ਦੇਣਗੀਆਂ। ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਗਟ ਸਿੰਘ ਸਰਹਾਲੀ, ਸਕੱਤਰ ਜਨਰਲ ਸੁਰਿੰਦਰ ਸਿੰਘ ਬੁਰਜ ਕੇਲਾ, ਪ੍ਰੈੱਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ ਨੇ ਦੱਸਿਆ ਨੰਬਰਦਾਰ ਯੂਨੀਅਨ ਵੱਲੋਂ ਇਸ ਵਾਰ ਜਸ਼ਨ-ਏ-ਗਣਤੰਤਰ ਦੇ ਬੈਨਰ ਹੇਠ 31ਵਾਂ ਰਾਸ਼ਟਰੀ ਤਿਓਹਾਰ ਮਨਾਇਆ ਜਾਵੇਗਾ ਜੋ ਕਿ ਸ਼ਹੀਦਾਂ ਦੇ ਆਸ਼ੀਰਵਾਦ ਸਦਕਾ ਆਪਣੇ ਆਪ ਵਿੱਚ ਬਹੁਤ ਵੱਡਾ ਇਤਿਹਾਸ ਹੈ। ਪੂਰੇ ਪੰਜਾਬ ਵਿੱਚ ਲਗਾਤਾਰ ਰਾਸ਼ਟਰੀ ਸਮਾਗਮ ਮਨਾਏ ਜਾਣ ਦੀ ਮਿਸਾਲ ਸ਼ਾਇਦ ਕੋਈ ਦੂਸਰੀ ਨਾ ਮਿਲੇ। ਇਹ ਗੌਰਵਮਈ ਸਿਹਰਾ ਨੰਬਰਦਾਰ ਸਾਹਿਬਾਨਾਂ ਨੇ ਹਿੱਸੇ ਹੀ ਆਉਂਦਾ ਹੈ। ਫੰਕਸ਼ਨ ਚੇਅਰਪਰਸਨ ਲਾਇਨ ਆਂਚਲ ਸੰਧੂ ਸੋਖਲ, ਲਾਇਨ ਸੋਮਿਨਾਂ ਸੰਧੂ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਭਗਤਾਂ ਨੂੰ ਭਗਤੀ ਪ੍ਰਸਾਰ, ਮਾਣ ਵਤਨ ਦੇ, ਮਾਂ ਸਰਸਵਤੀ, ਵੋਇਸ ਆਫ ਪੰਜਾਬ, ਫ਼ਖਰ-ਏ-ਨੰਬਰਦਾਰ ਐਵਾਰਡਾਂ ਨਾਲ ਨਵਾਜਿਆ ਜਾਵੇਗਾ। ਸਨਮਾਨ ਚਿੰਨ੍ਹਾਂ ਦੀ ਸੇਵਾ ਲਾਇਨਜ਼ ਨੂਰਮਹਿਲ ਡ੍ਰੀਮ ਵੱਲੋਂ ਕੀਤੀ ਜਾਵੇਗੀ। ਸਮਾਗਮ ਦੇ ਪ੍ਰਬੰਧਕ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਨੂਰਮਹਿਲ ਅਤੇ ਇਲਾਕੇ ਦੇ ਦੇਸ਼ ਭਗਤਾਂ ਸਮੇਤ ਸਮੂਹ ਨੰਬਰਦਾਰ ਸਾਹਿਬਾਨਾਂ ਨੂੰ 26 ਜਨਵਰੀ, ਦਿਨ ਸੋਮਵਾਰ ਨੂੰ ਸਵੇਰੇ ਠੀਕ 9 ਵਜੇ ਜ਼ਿਲਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਪਰਿਵਾਰ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਹੈ। ਖਾਣ-ਪਾਣ ਦੇ ਲੰਗਰ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਅਤੇ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਲਗਾਏ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


