HOME ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸੰਪਰਦਾਵਾਂ ਨੂੰ ਤੋੜਨ ਦੀ ਕੋਸ਼ਿਸ਼ ਨਾ...

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਸੰਪਰਦਾਵਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ -ਮਜਾਰਾ ਪ੍ਰਬੰਧਕ ਕਮੇਟੀ

3

ਨਵਾਂਸ਼ਹਿਰ/ਬੰਗਾ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਰਬ ਉੱਚ ਹਨ ਅਤੇ ਉਸ ਦਾ ਅਸੀਂ ਸਤਿਕਾਰ ਕਰਦੇ ਹਾਂ ।ਕਿਸੇ ਕੀਮਤ ਤੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਸੋਚ ਨਹੀਂ ਸਕਦੇ ਇਹ ਪ੍ਰਗਟਾਵਾ ਮਜ਼ਾਰਾ ਨੌ ਆਬਾਦ ਦੇ ਦਰਬਾਰ ਸ੍ਰੀ ਨਾਭ ਕਮਲ ਰਾਜਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਨੂੰ ਹੱਲ ਹੋਣ ਉਪਰੰਤ ਬੁਲਾਈ ਗਈ ਮੀਟਿੰਗ ਦੌਰਾਨ ਰਸੋਖਾਨਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕੀਤਾ। ਮੁੱਖ ਬੁਲਾਰੇ ਭਾਈ ਅਮਰੀਕ ਸਿੰਘ ਬੱਲੋਵਾਲ ਨੇ ਆਖਿਆ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਜੋ ਗੱਲਾਂ ਸੰਗਤਾਂ ਸਾਹਮਣੇ ਰੱਖੀਆਂ ਉਸ ਨਾਲ ਇਹ ਸਾਬਤ ਹੋ ਗਿਆ ਕਿ ਜੋ ਰਿਪੋਰਟ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਸਬੰਧੀ ਪੇਸ਼ ਕੀਤੀ ਸੀ, ਉਹ ਰਿਪੋਰਟ ਸਹੀ ਅਤੇ ਸਪਸ਼ਟ ਸੀ ।ਜਿਸ ਸਬੰਧੀ ਪੰਜਾਬ ਸਰਕਾਰ ਤੇ ਨੁਮਾਇੰਦਿਆਂ ਨੇ ਮੰਨਿਆ ਕਿ ਇੱਥੇ ਕਿਸੇ ਕਿਸਮ ਦੀ ਕੋਈ ਕੁਤਾਹੀ ਨਹੀਂ ਹੋ ਰਹੀ ਅਤੇ ਪਾਵਨ ਸਰੂਪਾਂ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ ।ਉਹਨਾਂ ਆਖਿਆ ਕਿ ਇਸ ਮਾਮਲੇ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ  ਅਤੇ ਜਥੇਬੰਦੀਆਂ ਨੇ ਪੂਰਾ ਸਹਿਯੋਗ ਦਿੱਤਾ। ਉਹਨਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਸਮੂਹ ਜਥੇਬੰਦੀਆਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ  ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਇਸ ਸਮੇਂ ਪੂਰਾ ਸਾਥ ਦਿੱਤਾ। ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਕੁਝ ਅਨਸਰਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਉਦਾਸੀ ਮੱਤ, ਨਿਰਮਲੇ ਮੱਤ, ਨਾਨਕਸਰ, ਹਰਖੋਵਾਲ ,ਰਾੜਾ ਸਾਹਿਬ ,ਰਤਵਾੜਾ ਸਾਹਿਬ ਅਤੇ ਨਿਹੰਗ ਜਥੇਬੰਦੀਆਂ ਸਿੱਖ ਕੌਮ ਦਾ ਇੱਕ ਹਿੱਸਾ ਹਨ ।ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਾ ਸਤਿਕਾਰ ਵਿਸ਼ਵਾਸ ਰੱਖਦੀਆਂ ਹਨ ।ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ।ਉਹਨਾਂ ਆਖਿਆ ਕਿ ਇਸ ਮਾਮਲੇ ਚ ਸਾਰਾ ਰਿਕਾਰਡ ਮੁਕੰਮਲ ਹੋਣ ਤੇ ਸਰਕਾਰ ਵੱਲੋਂ ਵੀ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਕਮੇਟੀ ਮੈਂਬਰ ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਜਿਸ ਨਾਲ ਇਸ ਮਾਮਲੇ ਨੂੰ ਸੁਲਝਾਇਆ ਗਿਆ ।ਉਹਨਾਂ ਆਖਿਆ ਕਿ ਸਾਡੇ ਇਸ ਸਮੇਂ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੇ ਪੂਰਾ ਸਾਥ ਦਿੱਤਾ।  ਉਹਨਾਂ ਆਖਿਆ ਕਿ ਨਾਭ ਕਮਲ ਰਾਜਾ ਸਾਹਿਬ ਦੀ ਸੰਗਤ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਖੂਨ ਦਾ ਇੱਕ ਕਤਰਾ ਵੀ ਬਹਾ ਸਕਦੀ ਹੈ ।ਅਸੀਂ ਬੇਅਦਬੀਆਂ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਉਹਨਾਂ ਆਖਿਆ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਫਿਰ ਵੀ ਬੇਨਤੀ ਕਰਾਂਗੇ ਜੇਕਰ ਸਾਡੇ ਚ ਕਿਸੇ ਕਿਸਮ ਦੀ ਕੋਈ ਮਰਿਆਦਾ ਚ ਘਾਟ ਹੋਈ ਤਾਂ ਅਸੀਂ ਉਸ ਨੂੰ ਪੂਰਾ ਕਰਨ ਲਈ ਬਚਨਵਧ ਹਾਂ। ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਸਿਆਣ, ਕੁਲਵੰਤ ਸਿੰਘ ਹੀਰ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ,ਜਸਬੀਰ ਸਿੰਘ ਨੂਰਪੁਰ ,ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਗੁਰਦੀਪ ਸਿੰਘ ਬੱਬਾ, ਸੋਹਣ ਸਿੰਘ , ਕਰਨੈਲ ਸਿੰਘ, ਸ਼ਿੰਗਾਰਾ ਸਿੰਘ ਗੁਰਦਿਆਲ ਸਿੰਘ ਐਡਵੋਕੇਟ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleThe Hindutva–Corporate Nexus and the Restructuring of Indian Politics
Next articleਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਾਲੇ ਕਨੂੰਨਾਂ ਨੂੰ ਲੈ ਕੇ ਰੈਲੀਆਂ, ਆਗੂਆਂ ਦੀ ਰਿਹਾਈ ਲਈ 27 ਨੂੰ ਸੰਗਰੂਰ ਪੁੱਜਣ ਦਾ ਸੱਦਾ