(ਸਮਾਜ ਵੀਕਲੀ)
ਹੋਰ ਨਹੀਂ ਕੋਈ ਹੱਲ ਮਾਸਟਰਾ।
ਡਾਕਾਂ ਭੇਜੀ ਚੱਲ ਮਾਸਟਰਾ।
ਨਵੀਆਂ ਵੋਟਾਂ ਬਣਾ ਕੇ ਭੇਜੀਂ।
ਔਰਤ ਮਰਦ ਲਿਖਾ ਕੇ ਭੇਜੀਂ।
ਕਿੰਨੇ ਮਰ ਗਏ ਕਿੰਨੇ ਵਿਆਹੇ
ਕੌਣ ਨਹੀਂ ਸਕਦਾ ਚੱਲ ਮਾਸਟਰਾ।
ਡਾਕਾਂ ਭੇਜੀ ___________
ਵੋਟਾਂ ਤੂੰ ਪਵਾਉਣੀਆਂ ਵੀ ਨੇ।
ਪਾਉਣੀਆਂ ਕਿਵੇਂ ਸਮਝਾਉਣੀਆਂ ਵੀ ਨੇ।
ਲੋਕਤੰਤਰ ਦਾ ਸਿਰਜਣਹਾਰਾ
ਵਧੀਆ ਤੇਰੀ ਭੱਲ ਮਾਸਟਰਾ।
ਡਾਕਾਂ ਭੇਜੀ _-_-_-_-
ਕਰਨੀ ਐ ਹੁਣ ਮਰਦਮਸ਼ੁਮਾਰੀ।
ਖਿੱਚ ਲੈ ਮਿੱਤਰਾ ਖੂਬ ਤਿਆਰੀ।
ਗਲੀ – ਗਲੀ ਤੇ ਘਰ ਘਰ ਜਾਣਾ
ਮੰਨਣੀ ਪੈਣੀ ਗੱਲ ਮਾਸਟਰਾ।
ਡਾਕਾਂ ਭੇਜੀ _-_–_-_-
ਯਾਦ ਰੱਖੀਂ ਪੜਾਉਣਾ ਵੀ ਹੈ।
ਟੀਚਾ ਪੂਰਾ ਕਰਾਉਣਾ ਵੀ ਹੈ।
ਰਹੇ ਨਾ ਕੋਈ ਆਰੰਭਕ ਬੱਚਾ
ਕਰੀਂ ਨਾ ਅੱਜ-ਕੱਲ੍ਹ ਮਾਸਟਰਾ।
ਡਾਕਾਂ ਭੇਜੀ ਚੱਲ ਮਾਸਟਰਾ।
ਹੋਰ ਨਹੀਂ ਕੋਈ ਹੱਲ ਮਾਸਟਰਾ।
ਰਜਿੰਦਰ ਸਿੰਘ ਰਾਜਨ।
9653885032
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly