ਫੋਟੋ ਕੈਪਸ਼ਨ- ਕਪੂਰਥਲਾ ਵਿਖੇ ਗਣਤੰਤਰ ਦਿਵਸ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨਾਲ ਵਧੀਕ ਡਿਪਟੀ ਕਮਿਸ਼ਨਰਜ਼ ਰਾਹੁਲ ਚਾਬਾ ਤੇ ਐਸ ਪੀ ਆਂਗਰਾ ਵੀ ਦਿਖਾਈ ਦੇ ਰਹੇ ਹਨ।

ਮਾਨਸਾ (ਸਮਾਜ ਵੀਕਲੀ): ਮਾਨਯੋਗ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਜੀ ਵੱਲੋਂ ਜਿਥੇ ਜਿਲ੍ਹਾ ਮਾਨਸਾ ਦੇ ਸਿਹਤ ਵਿਭਾਗ ਦੇ ਮੁਖੀ ਵੱਲੋਂ ਅਹੁਦਾ ਸੰਭਾਲਿਆ ਗਿਆ ਹੈ ਓਥੇ ਹੀ ਨੈਸ਼ਨਲ ਵੈਕਟਰ ਬੋਰਨ ਬਿਮਾਰਿਆ ਸਬੰਧੀ ਨਵੇਂ ਸਾਲ ਦੀ ਡਾਇਰੀ ਵੀ ਰਲੀਜ ਕੀਤੀ ਗਈ ਹੈ |ਇਸ ਡਾਇਰੀ ਵਿਚ ਜਿਲ੍ਹਾ ਮਾਨਸਾ ਦੇ ਵੈਕਟਰ ਬੋਰਨ ਸਬੰਧੀ ਟੂਰ ਪ੍ਰੋਗਰਾਮ ਤੋਂ ਇਲਾਵਾ ਬਿਮਾਰੀਆਂ ਸਮੁੱਚੀ ਜਾਣਕਾਰੀ ਵੀ ਹੈ |ਇਹ ਡਾਇਰੀ ਵਿਸ਼ੇਏ ਤੋਰ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ |

ਇਸ ਮੌਕੇ ਡਾ. ਸੁਖਵਿੰਦਰ ਸਿੰਘ ਜੀ ਨੇ ਸਮੂਹ ਕਰਮਚਾਰੀਆਂ ਨੂੰ ਆਪਣੇ ਕੰਮ ਤਨਦੇਹੀ ਨਾਲ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਵੈਕਟਰ ਬੋਰਨ ਸਬੰਧੀ ਪ੍ਰੋਗਰਾਮਾਂ ਨੂੰ ਗਰਾਉਂਡ ਲੈਵਲ ਤੱਕ ਲੋਕਾਂ ਤੱਕ ਪਹੁੰਚਾਇਆ ਜਾਵੇ ਤਾ ਜੋ ਲੋਕਾਂ ਦੀ ਸਿਹਤ ਮਿਆਰ ਨੂੰ ਉਚਾ ਚੁਕਿਆ ਜਾ ਸਕੇ ਅਤੇ ਓਹਨਾ ਨੇ ਮਲਟੀਪਰਪਜ ਹੈਲਥ ਇਮਪਾਲਿਜ ਯੂਨੀਅਨ ਅਤੇ ਸਮੂਹ ਕਰਮਚਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਕਿਸੇ ਕਿਸਮ ਦੀ ਦਿੱਕਤ ਆਉਣ ਤੇ ਉਹਨਾਂ ਨਾਲ ਸਿਧੇ ਤੋਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਫੀਲਡ ਵਿਚ ਕਿਸੇ ਵੀ ਸਿਹਤ ਕਰਮਚਾਰੀ ਨੂੰ ਕੋਈ ਦਿੱਕਤ ਨਹੀਂ ਆਉਣ ਦਿਤੀ ਜਾਵੇਗੀ ਅਤੇ ਕੋਵਿਡ 19 ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸਿਹਤ ਵਿਭਾਗ ਵੱਲੋਂ ਜਾਰੀ ਸਾਬਧਾਨੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ |

ਇਸ ਮੌਕੇ ਸੰਤੋਸ਼ ਭਾਰਤੀ ਐਪੀਡੀਮਾਲੋਜਿਸਟ,ਗੁਰਜੰਟ ਸਿੰਘ ਏ ਐਮ ਓ, ਚਾਨਣ ਦੀਪ ਸਿੰਘ ਜਿਲ੍ਹਾ ਪ੍ਰਧਾਨ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ,ਅਮਰਜੀਤ ਸਿੰਘ ਬਲਾਕ ਪ੍ਰਧਾਨ ਬੁਢਲਾਡਾ , ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਖਿਆਲਾ ਕਲਾਂ,ਗੁਰਪ੍ਰੀਤ ਸਿੰਘ,ਜਗਦੀਸ਼ ਸਿੰਘ,ਅਸ਼ਵਨੀ ਕੁਮਾਰ,ਰਾਮ ਕੁਮਾਰ,ਜਰਨੈਲ ਸਿੰਘ ਸਿਹਤ ਸੁਪਰਵਾੲੀਜਰ,ਪ੍ਰਦੀਪ ਸਿੰਘ ਹਾਜਰ ਸਨ |

Previous article50 ਫੀਸਦੀ ਸਮਰੱਥਾ ਨਾਲ ਹੋਵੇਗਾ ਗਣਤੰਤਰ ਦਿਵਸ ਸਮਾਗਮ-ਡਿਪਟੀ ਕਮਿਸ਼ਨਰ
Next articleਅਲਵਿਦਾ 2020, ਆਗਮਨ 2021