ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸੇਵਾ ਮੁਕਤ ਮੁਲਾਜ਼ਮ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਲਾਲ ਇੰਸਪੈਕਟਰ ਸੇਵਾਮੁਕਤ ਦੀ ਪ੍ਰਧਾਨਗੀ ਤੇ ਇਸ ਸੰਸਥਾਂ ਦੇ ਸਰਪ੍ਰਸਤ ਅਸ਼ੋਕ ਬਾਠ ਆਈ ਪੀ ਐਸ ਸੇਵਾਮੁਕਤ ਦੀ ਸਰਪ੍ਰਸਤੀ ਹੇਠ ਸੰਸਥਾਂ ਦੇ ਦਫਤਰ ਰੱਤੇਵਾਲ ਵਿਖੇ ਹੋਈ, ਮੀਟਿੰਗ ਵਿੱਚ ਨਵੇਂ ਸੇਵਾ ਮੁਕਤ ਹੋਏ ਇੰਸਪੈਕਟਰ ਰਾਕੇਸ਼ ਕੁਮਾਰ ਦਾ ਸਵਾਗਤ ਕੀਤਾ ਗਿਆ ਤੇ ਇਸ ਇਲਾਕੇ ਤੋਂ 2 ਬੇਟੀਆਂ ਜੋ ਆਈ ਏ ਐਸ ਬਣੀਆਂ ਹਨ ਉਨ੍ਹਾਂ ਦੀ ਖੁਸ਼ੀ ਵਿੱਚ ਸੱਭ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਮਾਣ ਮਹਿਸੂਸ ਕੀਤਾ ਗਿਆ ਕੇ ਹੁਣ ਬੇਟੀਆਂ ਕਿਸੇ ਤੋਂ ਘੱਟ ਨਹੀਂ ਹਨ ਸੰਸਥਾਂ ਵਲੋਂ ਬੇਟੀਆਂ ਦੇ ਪਰਿਵਾਰਕ ਮੈਂਬਰਾਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਅੱਜ ਦੀ ਮੀਟਿੰਗ ਵਿੱਚ ਕੁੱਝ ਅਹਿਮ ਮੁੱਦਿਆਂ ਤੇ ਖੁੱਲਕੇ ਵਿਚਾਰਾਂ ਹੋਈਆਂ ਜਿਹਨਾਂ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਵਿੱਚ ਸਹਿਮਤ ਹੋਏ ਤੇ ਇਹਨਾਂ ਮੁਦਿਆਂ ਬਾਰੇ ਅਪਣੇ ਸੰਬੋਧਨ ਵਿੱਚ ਅਸ਼ੋਕ ਬਾਠ ਨੇ ਦੱਸਿਆ ਕਿ ਹਾਲ ਹੀ ਵਿੱਚ ਬਲਾਚੌਰ ਦੇ ਇਕ ਮੈਰਿਜ ਪੈਲਸ ਵਿੱਚ ਚੱਲੀ ਗੋਲੀ ਜਿਸ ਵਿੱਚ ਇਕ 21 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਸੀ ।ਜਿਸ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅੱਗੇ ਵਾਸਤੇ ਇਸ ਤਰਾਂ ਦੇ ਹਾਦਸੇ ਰੋਕਣ ਲਈ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਗਈ ਕੇ ਛੋਟੀ ਉਮਰ ਬੱਚਿਆਂ ਦੇ ਬਿਨਾਂ ਪੂਰੀ ਛਾਣਬੀਣ ਤੋਂ ਅਸਲੇ ਦੇ ਲਾਈਸੈਂਸ ਨਾਂ ਬਣਾਏ ਜਾਣ ਅਤੇ ਵਿਆਹ ਸ਼ਾਦੀਆਂ ਅਤੇ ਮੈਰਿਜ ਪੈਲਸਾਂ ਵਿੱਚ ਅਸਲਾ ਲੈ ਕੇ ਉਨ੍ਹਾਂ ਕਿਹਾ ਮੁਦਾ ਗੁਰਜ਼ਰ ਬਿਰਾਦਰੀ ਵਲੋਂ ਵਿਆਹਾਂ ਵਿੱਚ ਬੇਲੋੜਾ ਇਕੱਠ ਕੀਤਾ ਜਾਂਦਾ ਹੈ ਜੋ ਕੇ ਦੇਖਣ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਹੁੰਦਾ ਹੈ। ਅਤੇ ਆਏ ਹੋਏ ਖਾਸ਼ ਮਹਿਮਾਨਾਂ ਦਾ ਵੀ ਠੀਕ ਖਿਆਲ ਵੀ ਨਹੀਂ ਰੱਖਿਆ ਜਾਂਦਾ ਉਨ੍ਹਾਂ ਕਿਹਾ ਸਾਡੀ ਸੰਸਥਾ ਬਿਰਾਦਰੀ ਨੂੰ ਅਪੀਲ ਕਰਦੀ ਹੈ ਜੇ ਹੋ ਸਕੇ ਤਾਂ ਵਿਆਹ ਸ਼ਾਦੀ ਵਿੱਚ ਕੇਵਲ ਕਰੀਬੀ ਰਿਸ਼ਤੇਦਾਰ ਤੇ ਖਾਸ ਮਿੱਤਰਾਂ ਸੱਜਣਾਂ ਨੂੰ ਹੀ ਬੁਲਾਉਣਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਵਿਆਹਾਂ ਦੇ ਫਾਲਤੂ ਫੰਕਸ਼ਨ ਵਧਾਏ ਗਏ ਜਿਵੇਂ ਜਾਗੋ ਆਦਿ ਬੰਦ ਕਰਨੇ ਚਾਹੀਦੇ ਹਨ। ਇਹ ਸੰਸਥਾਂ ਇਮਾਨਦਾਰ ਸ਼ਰੀਫ ਤੇ ਗਰੀਬ ਅਤੇ ਮਜ਼ਲੂਮ ਲੋਕਾਂ ਨਾਲ ਹਮੇਸ਼ਾ ਖੜ੍ਹੀ ਹੈ। ਸਮਾਜ ਭਲਾਈ ਦੇ ਹਰ ਤਰਾਂ ਦੇ ਕੰਮਾਂ ਲਈ ਸੰਸਥਾਂ ਤਤਪਰ ਹੈ। ਅੱਜ ਦੀ ਮੀਟਿੰਗ ਨੂੰ ਸੰਸਥਾਂ ਦੇ ਪ੍ਰਧਾਨ ਰਮੇਸ਼ ਕੁਮਾਰ ਤੋਂ ਇਲਾਵਾ ਕ੍ਰਿਸ਼ਨ ਚੌਧਰੀ ਸੇਵਾ ਮੁਕਤ ਇੰਸਪੈਕਟਰ ਸੁਭਾਸ਼ ਬਾਂਠ ,ਸੇਵਾ ਮੁਕਤ ਡੀ ਐਸ ਪੀ ਬਨਾਰਸੀ ਦਾਸ ਅਤੇ ਰਾਕੇਸ਼ ਕੁਮਾਰ ਵਲੋਂ ਵੀ ਸੰਬੋਧਨ ਕੀਤਾ ਗਿਆ । ਅੱਜ ਦੀ ਮੀਟਿੰਗ ਵਿੱਚ ਸੇਵਾ ਮੁਕਤ ਇੰਸਪੈਕਟਰ ਅਜੀਤ ਰਾਮ,ਬਲਦੇਵ ਰਾਜ ਬਜਾੜ , ਕਾਬਲ ਚੇਚੀ ਨਿੱਘੀ,ਸੁਖਦੇਵ ਉਧਨਵਾਲ, ਹਰਬੰਸ ਲਾਲ ਭੋਲੇਵਾਲ, ਰਾਜ ਕੁਮਾਰ ਸੋਭੂਵਾਲ ,ਸੁਰਜੀਤ ਸਿੰਘ ਭਰਥਲਾ,ਰੂਪ ਲਾਲ ਨਿੱਘੀ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


