HOME *ਜਗਜੀਤ ਭੁਟਾਲ ਮੁੜ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਚੁਣੇ...

*ਜਗਜੀਤ ਭੁਟਾਲ ਮੁੜ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਚੁਣੇ ਗਏ*

1
ਸੰਗਰੂਰ   (ਸਮਾਜ ਵੀਕਲੀ)   ਜਮਹੂਰੀ ਅਧਿਕਾਰ ਪੰਜਾਬ ਜਿਲਾ ਸੰਗਰੂਰ ਦੇ ਚੋਣ ਅਜਲਾਸ ਵਿੱਚ ਸਰਵਸੰਮਤੀ *ਨਾਲ ਚੋਣ ਵਿੱਚ ਸ. ਜਗਜੀਤ ਭੁਟਾਲ* ਨੂੰ ਮੁੜ *ਜਮਹੂਰੀ ਅਧਿਕਾਰ ਸਭਾ ਪੰਜਾਬ, ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਚੁਣਿਆ ਗਿਆ ਹੈ ਵਰਨਣਯੋਗ ਹੈ ਕਿ ਚੋਣ ਤੋਂ ਪਹਿਲਾਂ ਪਹਿਲੇ ਸੈਸ਼ਨ ਵਿੱਚ ਤਕਰੀਬਨ 212 ਮੈਂਬਰਾਂ ਦੀ ਹਾਜ਼ਰੀ ਵਿੱਚ 2 ਸਾਲਾ ਦੀ ਕਾਰਜਕਾਰੀ ਤੇ ਵਿਤ ਰਿਪੋਰਟ ਪੇਸ਼ ਕੀਤੀ ਗੲਈ , ਭਰਵੇਂ ਵਿਚਾਰ ਵਟਾਂਦਰਾ ਬਾਅਦ ਕੁੱਝ ਸੋਧਾਂ ਉਪਰੰਤ ਪਾਸ ਕੀਤਾ ਗਿਆ।ਦੂਜੇ ਸੈਸ਼ਨ ਵਿੱਚ 31 ਮੈਂਬਰੀ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਤੇ ਸੂਬਾ ਵਿਤ ਸਕੱਤਰ ਦੀ ਨਿਗਰਾਨੀ ਵਿਚ ਸਰਵਸੰਮਤੀ ਨਾਲ ਕੀਤਾ ਗਿਆ। ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਨੇ ਹੋਈ ਚੋਣ ਬਾਰੇ ਜਾਣਕਾਰੀ ਦਿੱਤੀ ਕਿ ਜਗਜੀਤ ਭੁਟਾਲ ਪ੍ਰਧਾਨ, ਕੁਲਦੀਪ ਸਿੰਘ ਜਨਰਲ ਸਕੱਤਰ, ਬਲਵੀਰ ਲੌਂਗੋਵਾਲ ਤੇ ਬਸ਼ੇਸਰ ਰਾਮ ਮੀਤ ਪ੍ਰਧਾਨ, ਜੁਝਾਰ ਲੌਂਗੋਵਾਲ ਪ੍ਰੈੱਸ ਸਕੱਤਰ , ਮਨਧੀਰ ਸਿੰਘ ਵਿੱਤ ਸਕੱਤਰ, ਹਰਪ੍ਰੀਤ ਕੌਰ ਤੇ ਕੁਲਵਿੰਦਰ ਬੰਟੀ ਸਹਾਇਕ ਸਕੱਤਰ ਚੁਣੇ ਗਏ। ਮੈਂਬਰਾਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸਭਾ ਜ਼ਿਲ੍ਹੇ ਵਿੱਚ ਜਮਹੂਰੀ ਅਤੇ ਲੋਕ ਹੱਕਾਂ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰੇਗੀ। ਅਖੀਰ ਵਿੱਚ ਬਹੁਤ ਸਾਰੇ ਮਤੇ ਵੀ ਪਾਸ ਕੀਤੇ ਗਏ! ਬਰਨਾਲਾ ਵਿਖੇ ਸਫ਼ਾਈ ਸੇਵਕਾਂ ਤੇ ਹੋਏ ਤਸ਼ੱਦਦ ਦੀ ਨਿਖੇਧੀ ਕੀਤੀ ਗਈ,ਜੰਤਰ ਮੰਤਰ ਤੇ ਵਿਦਿਆਰਥੀਆਂ ਨਾਲ ਹੋਏ ਦੁਰਵਿਹਾਰ ਦੀ ਨਿੰਦਿਆ ਕਰਦਿਆਂ ਤੇ ਅੰਤ ਵਿੱਚ ਉਨ੍ਹਾਂ ਦੀ ਹੋਈ ਜਿੱਤ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਤੇ ਤੇ ਕਿਹਾ ਇਹ ਉਨ੍ਹਾਂ ਦੀ ਏਕਤਾ ਤੇ ਦ੍ਰਿੜਤਾ ਦੀ ਜਿੱਤ ਹੈ ਜਿਸ ਨੂੰ ਬਣਾਈ ਰੱਖਣਾ ਸਮੇਂ ਦੀ ਲੋੜ ਹੈ।
ਜਗਜੀਤ ਸਿੰਘ , ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ   ਜ਼ਿਲ੍ਹਾ ਸੰਗਰੂਰ 
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬ੍ਰਿਗੇਡੀਅਰ ਰਾਜ ਕੁਮਾਰ ਨੇ ਪਿੰਡ ਸੋਭੂਵਾਲ ਵਿਖੇ ‘ਏਰੀਆ ਯੂਥ ਅਲਾਇੰਸ’ ਵਲੋਂ ਕਰਵਾਈ ਸ਼ਾਨਦਾਰ ਐਥਲੇਟਿਕ ਮੀਟ ਵਿੱਚ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
Next articleਸਤਿਕਾਰਯੋਗ ਭਾਜੀ ਜੀ ਦੇ ਧਿਆਨ ਹਿੱਤ ਅਤਿ ਜਰੂਰੀ –ਪਾਕਿਸਤਾਨ ‘ਚ ਸਿੱਖ ਵਿਰਾਸਤ ਦੀ ਸੰਭਾਲ ਲਈ ਵੱਡੇ ਪੱਧਰ ‘ਤੇ ਯਤਨ ਜਾਰੀ :- ਪ੍ਰੋ. ਸਤਵੰਤ ਕੌਰ