HOME ਸ਼ਹੀਦ ਮਹਿੰਦਰ ਸਿੰਘ ਸਰਪੰਚ ਪਿੰਡ ਬੂਟੇ ਦੀਆਂ ਛੰਨਾ ( ਨਕੋਦਰ) ਦੇ ਪਰਿਵਾਰ...

ਸ਼ਹੀਦ ਮਹਿੰਦਰ ਸਿੰਘ ਸਰਪੰਚ ਪਿੰਡ ਬੂਟੇ ਦੀਆਂ ਛੰਨਾ ( ਨਕੋਦਰ) ਦੇ ਪਰਿਵਾਰ ਨੂੰ ਇੰਨਸ਼ਾਫ ਦਿਵਾਉਣ ਲਈ ਮਹਿਤਪੁਰ ਥਾਣੇ ਅੱਗੇ ਵਿਸ਼ਾਲ ਧਰਨਾ ਦੂਜੇ ਦਿਨ ਚ ਦਾਖਲ

6

ਇੰਨਸ਼ਾਫ ਲੈਣ ਲਈ ਹਰ  ਕੁਰਬਾਨੀ ਦੇਣ ਲਈ ਤਿਆਰ ਹਾਂ- ਦਰਸ਼ਨ ਨਾਹਰ 

ਮਹਿਤਪੁਰ   (ਸਮਾਜ ਵੀਕਲੀ)  (ਪੱਤਰ ਪ੍ਰੇਰਕ )- ਅਜ ਇਥੇ ਸ਼ਹੀਦ ਸਰਪੰਚ ਮਹਿੰਦਰ ਸਿੰਘ ਬੂਟੇ ਦੀਆਂ ਛੰਨਾ  ( ਨਕੋਦਰ) ਦੇ ਪਰਿਵਾਰ ਨੂੰ ਇੰਨਸ਼ਾਫ ਦਿਵਾਉਣ ਲਈ ਇਲਾਕੇ ਦੀਆਂ  ਮਜਦੂਰਾਂ, ਕਿਸਾਨਾ, ਨੌਜਵਾਨ ਜਥੇਬੰਦੀਆ ਨੇ ਸ਼ਹੀਦ ਮਹਿੰਦਰ ਸਿੰਘ ਸਰਪੰਚ ਦੇ ਕਾਤਲਾਂ ਤੇ ਸਾਜਿਸ਼ਕਰਤਾਵਾਂ ਸਮੇਤ ਐਸ ਐਚ ਓ ਮਹਿਤਪੁਰ ਤੇ ਮੁੰਨਸ਼ੀ ਸੁਖਵੀਰ ਸਿੰਘ ਨੂੰ ਵੀ ਫੌਰੀ ਤੌਰ ਤੇ ਗਿਰਫਤਾਰ ਕਰਨ ਅਤੇ ਐਸ ਐਚ ਓ ਤੇ ਮੁੰਨਸ਼ੀ ਨੂੰ ਤਰੁੰਤ ਡਿਸਮਿਸ ਕਰਨ ਦੀ ਮੰਗ ਕਰਦਿਆਂ ਥਾਣੇ ਅੱਗੇ ਧਰਨਾ ਜਾਰੀ ਰੱਖਿਆ। ਅਜ ਦੇ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕਿਹਾ ਕਿ ਸ਼ਹੀਦ ਸਰਪੰਚ ਦੇ ਪਰਿਵਾਰ ਨੂੰ ਇੰਨਸ਼ਾਫ ਦਿਵਾਉਣ ਲਈ ਸਾਨੂੰ ਜਿਹੜੀ ਵੀ ਕੁਰਬਾਨੀ ਕਰਨੀ ਪਈ ਉਹ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਸਾਥੀ ਦਰਸ਼ਨ ਨਾਹਰ ਹੋਰਾਂ ਨੇ  ਕਿਹਾ ਕਿ ਸਰਕਾਰ ਵਲੋਂ ਚਲਾਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੀ ਸਰਕਾਰ ਦੀ ਪੁਲਸ ਨੇ ਹੀ ਹਵਾ ਕੱਢਕੇ ਰੱਖ ਦਿੱਤੀ ਹੈ ਜਿਸ ਦੀ ਜਿੰਦਾ ਜਾਗਦੀ ਮਿਸ਼ਾਲ ਹੈ ਸ਼ਹੀਦ ਕੀਤੇ ਸਰਪੰਚ ਮਹਿੰਦਰ ਸਿੰਘ , ਸ਼ਹੀਦ ਸਰਪੰਚ ਹੋਰਾਂ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਆਪਣੇ ਪਿੰਡ ਤੇ ਇਲਾਕੇ ਚੋਂ ਨਸ਼ਿਆਂ ਦੇ ਖਾਤਮੇ ਲਈ ਤੇ ਆਪਣੇ ਇਲਾਕੇ ਦੀ ਜਵਾਨੀ ਨੂੰ ਮੌਤ ਦੇ ਮੂੰਹ ਚੋਂ ਬਚਾਉਣ ਲਈ ਜੋ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਸੀ ਉਸ ਸਬੰਧੀ ਸਥਾਨਕ ਪੁਲਸ ਵਲੋਂ ਨਸ਼ਾ ਤਸਕਰਾਂ ਨੂੰ ਸਰਪੰਚ ਵਲੋਂ ਨਿਭਾਏ ਜਾ ਰਹੇ ਰੋਲ ਦੀ ਨਸ਼ਾ ਸਮੱਗਲਰਾਂ ਨੂੰ ਪਲ ਪਲ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਰਹੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸਰਪੰਚ ਮਹਿੰਦਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮਜਦੂਰ ਆਗੂ ਸਾਥੀ ਦਰਸ਼ਨ ਨਾਹਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆ  ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮਹਿੰਮ ਚ ਸ਼ਹੀਦ ਸਰਪੰਚ ਨੇ ਬੇਝਿਜਕ ਹੋਕੇ ਹਿੱਸਾ ਲੈਂਦਿਆਂ ਆਪਣੀ ਜਾਨ ਅਹੂਤੀ ਦੇ ਦਿੱਤੀ। ਅਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਮਨੋਹਰ ਸਿੰਘ ਗਿੱਲ , ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ , ਰਾਮ ਸਿੰਘ ਕੈਮਵਾਲਾ, ਮੇਜਰ ਖੁਰਲਾ, ਨਿਰਮਲ ਸਿੰਘ ਮਲਸੀਆਂ, ਨਰੇਗਾ ਮਜ਼ਦੂਰ ਯੂਨੀਅਨ ਸਾਥੀ ਚਰਨਜੀਤ ਸਿੰਘ ਥੰਮੂਵਾਲ , ਸਤਪਾਲ ਸਹੋਤਾ, ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਕਰਮ ਮੰਡਾਲਾ, ਆਲ ਇੰਡੀਆ ਕਿਸਾਨ ਆਗੂ ਸੰਦੀਪ ਅਰੋੜਾ, ਵਾਟਰ ਸਪਲਾਈ ਵਿਭਾਗ ਸਾਥੀ ਜਸਵੀਰ ਸਿੰਘ ਸੀਰਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸਕੰਦਰ ਸਿੰਘ ਸੰਧੂ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਨਵਦੀਪ ਸਿੱਧੂ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੇਵਾ ਮੁਕਤ ਮੁਲਾਜ਼ਮ ਐਸੋਸੀਸ਼ੇੲਨ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ
Next articleਡੇਰਾਬੱਸੀ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਗਮ ਦੌਰਾਨ ਮਹਿਲਾਵਾਂ ਲਈ ਆਰਥਿਕ ਸਹਾਇਤਾ ਦੇ ਐਲਾਨ ਦੀ ਖੁਸ਼ੀ ’ਚ ਵੰਡੇ ਲੱਡੂ