
ਨਵਾਂਸ਼ਹਿਰ /ਬੰਗਾ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੰਤਰਰਾਸਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਅਸਮਿਤਾ ਐਥਲੈਟਿਕਸ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਖੇਡੋ ਇੰਡੀਆ, ਮਾਈ ਭਾਰਤ ਅਤੇ ਭਾਰਤੀ ਖੇਡ ਪ੍ਰਾਧਿਕਰਨ ( ਐਸ ਆਈ ਏ ) ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਐਸਬੀਐਸ ਨਗਰ ਦੀ ਇੰਸਪੈਕਟਰ ਅਮਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਪ੍ਰਤੀਭਾਗੀਆਂ ਦਾ ਉਤਸ਼ਾਹ ਵਧਾਇਆ। ਉਹਨਾਂ ਔਰਤਾਂ ਅਤੇ ਲੜਕੀਆਂ ਨੂੰ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਨਾ ਸਿਰਫ ਸ਼ਰੀਰਕ ਫਿਟਨੈਸ ਨੂੰ ਵਧਾਉਂਦੀਆਂ ਹਨ ਸਗੋਂ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਵੀ ਵਿਕਸਿਤ ਕਰਦੀਆਂ ਹਨ। ਮਾਈ ਭਾਰਤ ਦੀ ਡਿਪਟੀ ਡਾਇਰੈਕਟਰ ਵੰਦਨਾ ਲਾਓ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਔਰਤਾਂ ਅਤੇ ਲੜਕੀਆਂ ਨੂੰ ਖੇਡਾਂ ਦੇ ਮਾਧਿਅਮ ਰਾਹੀਂ ਸਸ਼ਕਤ ਬਣਾਉਣਾ ਅਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਮੰਚ ਪ੍ਰਦਾਨ ਕਰਨਾ ਹੈ। ਮੁਕਾਬਲੇ ਦੇ ਅੰਤਰਗਤ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅੰਡਰ-13, 13-18 ਸਾਲ ਅਤੇ 18 ਸਾਲ ਤੋਂ ਵੱਧ ਉਮਰ ਵਰਗ ਦੀਆਂ ਪ੍ਰਤੀਭਾਗੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਮੁਕਾਬਲੇ ਦੇ ਜੇਤੂਆਂ ਨੂੰ ਪ੍ਰਮਾਣ ਪੱਤਰ (ਸਰਟੀਫਿਕੇਟ) ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਸਫਲ ਆਯੋਜਨ ਵਿਚ ਜਿਲਾ ਪ੍ਰਸ਼ਾਸਨ ਦੇ ਕੋਚ ਮਲਕੀਤ ਸਿੰਘ ਅਤੇ ਖੇਡੋ ਇੰਡੀਆ ਚੈਂਪੀਅਨ ਰਾਧੀ ਦੇਵੀ ਦੀ ਮਹੱਤਵਪੂਰਨ ਭੂਮਿਕਾ ਰਹੀ, ਜਿਨ੍ਹਾਂ ਨੇ ਪੂਰੇ ਪ੍ਰੋਗਰਾਮ ਦੇ ਸੰਚਾਲਨ ਅਤੇ ਆਯੋਜਨ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥਣਾਂ, ਖਿਡਾਰੀਆਂ ਅਤੇ ਸਥਾਨਕ ਜੁਆਨਾਂ ਨੇ ਹਿੱਸਾ ਲਿਆ ਅਤੇ ਪੂਰੇ ਆਯੋਜਨ ਵਿਚ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਆਯੋਜਕਾਂ ਨੇ ਦੱਸਿਆ ਕਿ ਅਸਮਿਤਾ ਪਹਿਲ ਦਾ ਉਦੇਸ਼ ਦੇਸ਼ ਭਰ ਵਿਚ ਔਰਤਾਂ ਦੀ ਖੇਡਾਂ ਵਿਚ ਹਿੱਸੇਦਾਰੀ ਵਧਾਉਣਾ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਅੱਗੇ ਲਾਣਾ ਹੈ।ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਤਕਨੀਕੀ ਅਧਿਕਾਰੀਆਂ, ਸਵੈਂਸੇਵਕਾਂ ਅਤੇ ਆਯੋਜਨ ਕਮੇਟੀ ਦਾ ਵੀ ਮਹੱਤਵਪੂਰਨ ਸਹਿਯੋਗ ਰਿਹਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


