ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਮਿਤੀ 05/08/2025 ਨੂੰ ਸਤਿਕਾਰਯੋਗ ਮਿਸ਼ਨਰੀ ਲੇਖਕ ਸੋਹਣ ਸਹਿਜਲ ਜੀ ਨਾਲ ਉਨ੍ਹਾਂ ਦੇ ਘਰ ਵਿਖੇ ਮਿਲਣ ਦਾ ਸਬੱਬ ਬਣਿਆ l ਜਿਨ੍ਹਾਂ ਦਾ ਅੰਬੇਡਕਰੀ ਸਾਹਿਤ ਲਿਖਣ ਵਿੱਚ ਵੱਡਾ ਨਾਮ ਹੈl ਵਿਚਾਰ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਅੰਬੇਡਕਰੀ ਵਿਚਾਰਧਾਰਾ ਸਮੁੱਚੇ ਬਹੁਜਨ ਸਮਾਜ ਨੂੰ ਕਲਾਵੇ ਵਿੱਚ ਲੈਣ ਦੇ ਸਮਰੱਥ ਹੈ l ਇਸਦੇ ਪ੍ਰਚਾਰ, ਪਾਸਾਰ ਵਿੱਚ ਸਾਨੂੰ ਸਭ ਨੂੰ ਆਪਣਾ ਬਣਦਾ ਯੋਗਦਾਨ ਲਾਜ਼ਮੀ ਪਾਉਣਾ ਚਾਹੀਦਾ ਹੈ ਤਾਂ ਕਿ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇl ਇਹ ਵਿਚਾਰ ਜਸਵੀਰ ਸਿੰਘ ਮੋਰੋਂ ਦੇ ਹਨ ਉਨ੍ਹਾਂ ਕਿਹਾ ਕਿ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ, ਸਤਿਗੁਰ ਕਬੀਰ ਸਾਹਿਬ ਜੀ, ਸਤਿਗੁਰ ਨਾਨਕ ਦੇਵ ਜੀ ਸੱਚੀ ਬਾਣੀ ਨੂੰ ਘਰ ਘਰ ਤੱਕ ਪਹੁੰਚਦੀ ਕਰਨਾ ਸਾਡਾ ਫਰਜ਼ ਹੈ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਲਈ ਸਾਨੂੰ ਸਿਰਤੋੜ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਸਾਡਾ ਸਮਾਜ ਪੂਰੀ ਤਰ੍ਹਾਂ ਹਰ ਪੱਖੋਂ ਸਮਰੱਥ ਹੋ ਜਾਵੇ ਕਿ ਬਾਬਾ ਸਾਹਿਬ ਦਾ ਮਿਸ਼ਨ ਪੂਜਾਂ ਕਰਨਾ ਨਹੀਂ ਬਲਕਿ ਉਸ ਨੂੰ ਸਮਝ ਕੇ ਉਸ ਤੇ ਚੱਲਣ ਅਤੇ ਵਿਗਿਆਨਕ ਸੋਚ ਨੂੰ ਅਪਨਾਉਣ।ਅੰਤ ਵਿੱਚ ਉਨ੍ਹਾਂ ਕਿਹਾ ਕਿ ਤੁਹਾਨੂੰ ਮਿਲਕੇ ਦਿਲ ਨੂੰ ਬਹੁਤ ਸਕੂਨ ਮਿਲਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj






