HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਦੀ ਅਸਲੀ ਤਾਕਤ ਇਸ ਦੇ...

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਦੀ ਅਸਲੀ ਤਾਕਤ ਇਸ ਦੇ ਮੈਂਬਰਾਂ ਦੀ ਆਪਸੀ ਏਕਤਾ ਹੈ:-ਡਾਕਟਰ ਕਟਾਰੀਆ, ਡਾਕਟਰ ਸਲੋਹ, ਡਾ ਸਹਿਗਲ।

2

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਵਿੱਚ ਬਹਿਰਾਮ ਵਿਖੇ ਹੋਈ। ਮੀਟਿੰਗ ਦੇ ਸ਼ੁਰੂ ਵਿਚ ਡਾ ਜਤਿੰਦਰ ਸਹਿਗਲ ਨੂੰ ਆਲ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ ਇੰਡੀਆ ਵੈਲਫੇਅਰ ਸੁਸਾਇਟੀ ਦਾ ਰਾਸ਼ਟਰੀ ਜੁਆਇੰਟ ਸਕੱਤਰ ਲੱਗਣ ਤੇ ਸਾਰੇ ਬਲਾਕ ਮੈਂਬਰਾਂ ਵੱਲੋਂ ਮੁਬਾਰਕਾਂ ਦਿੱਤੀਆਂ। ਉਪਰੰਤ ਡਾ ਜਤਿੰਦਰ ਸਹਿਗਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੀਟਿੰਗ ਸ਼ਹੀਦ ਉਧਮ ਸਿੰਘ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜਪਾਲ ਵਰਗੇ ਸਰਕਾਰ ਦੇ ਚਮਚੇ ਪ੍ਰੈਕਟੀਸ਼ਨਰਾ ਨੂੰ ਭੱਦੀ ਸ਼ਬਦਾਵਲੀ ਬੋਲ ਕੇ ਆਪਣਾ ਨਾਂ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ ਐਸੋਸੀਏਸ਼ਨ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ। ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋਏ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਕਿਹਾ ਕਿ ਪਿੰਡਾ ਅਤੇ ਸ਼ਹਿਰਾਂ ਦੀਆਂ ਗਰੀਬ ਕਲੋਨੀਆ ਵਿਚ ਦੁਪਹਿਰ 2 ਵਜੇ ਤੋਂ ਬਾਅਦ ਕਿਹੜੀ ਸਰਕਾਰੀ ਸਿਹਤ ਸਹੂਲਤ ਹੁੰਦੀ ਹੈ। ਇਹ ਪ੍ਰੈਕਟੀਸ਼ਨਰਜ਼ ਹੀ ਰਾਤ ਦਿਨ ਉਹਨਾਂ ਨੂੰ ਸਸਤੀ ਸਿਹਤ ਸਹੂਲਤ ਦਿੰਦੇ ਹਨ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਦੇ ਨਵੇਂ ਬਣੇ ਸੂਬਾ ਚੇਅਰਮੈਨ ਡਾ ਪ੍ਰੇਮ ਸਲੋਹ ਅਤੇ ਜ਼ਿਲ੍ਹਾ ਔਰਗਨਾਇਜਰ ਸਕੱਤਰ ਡਾ ਸੁਰਿੰਦਰ ਮਹਾਲੋ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਾਂਝੇ ਬਿਆਨ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਚਿਰਾਂ ਤੋਂ ਲਟਕਦੀਆ ਮੰਗਾਂ ਜਲਦੀ ਤੋਂ ਜਲਦੀ ਹੱਲ ਕੀਤੀਆਂ ਜਾਣ ਨਹੀਂ ਤਾਂ ਸਰਕਾਰ ਵਿਰੁੱਧ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਡਾ ਜਗਦੀਸ਼ ਬੰਗੜ, ਡਾ ਸਤਨਾਮ ਜੌਹਲ, ਡਾ ਅਸ਼ੋਕ ਮੁਕੰਦਪੁਰ, ਡਾ ਸੰਜੈ ਕਪਿਲ, ਡਾ ਊਸ਼ਾ ਦੇਵੀ ,ਡਾ ਸੁਖਵਿੰਦਰ ਮੰਢਾਲੀ, ਡਾ ਜੋਤੀ, ਡਾ ਪਰਮਜੀਤ, ਡਾ ਸੁਰਿੰਦਰ ਮੇਹਲੀ, ਡਾ ਵਿਜੈ ਕੁਮਾਰ, ਡਾ ਰੋਹਿਤ, ਡਾ ਰਛਪਾਲ ਗੁਲਾਬਗੜੀਆ, ਡਾ ਗੁਲਸ਼ਨ ਕੁਮਾਰ, ਡਾ ਚਰਨਜੀਤ,ਡਾ ਰਛਪਾਲ ਭੱਟੀ, ਡਾ ਬਲਕਾਰ,ਡਾ ਰਵੀ, ਡਾ ਸਨੀ, ਡਾ ਹੁਸਨ ਲਾਲ,ਡਾ ਰਾਜਿੰਦਰ ਕੁਮਾਰ, ਡਾ ਕੁਲਦੀਪ ਕੁਮਾਰ, ਅਬਦੁਲ ਗਫਾਰ,ਡਾ ਉੱਤਮਪਾਲ,ਡਾ ਹਰਦੀਪ,ਡਾ ਸੋਮ ਲਾਲ, ਡਾ ਅਮਿਤ ਸੂਦ , ਡਾ ਪਰਮਜੀਤ ਆਦਿ ਡਾਕਟਰ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਤਿਕਾਰਯੋਗ ਮਿਸ਼ਨਰੀ ਲੇਖਕ ਸੋਹਣ ਸਹਿਜਲ ਜੀ ਨੂੰ ਮਿਲਕੇ ਦਿਲ ਨੂੰ ਸਕੂਨ ਮਿਲਿਆ –ਜਸਵੀਰ ਸਿੰਘ ਮੋਰੋਂ
Next article“ਸੰਘਰਸ਼” ਜ਼ਿੰਦਗੀ ਦਾ ਇੱਕ ਮਹੱਤਵਪੂਰਨ ਸਬਕ ਹੈ।