HOME ਨੌਵਾਂ ਸਾਲਾਨਾ ਮੇਲਾ ਵਿਰਸੇ ਦਾ 9 ਅਗਸਤ ਨੂੰ -ਤਿਆਰੀਆਂ ਮੁਕੰਮਲ, ਪੁਰਾਤਨ ਪੇੰਡੂ...

ਨੌਵਾਂ ਸਾਲਾਨਾ ਮੇਲਾ ਵਿਰਸੇ ਦਾ 9 ਅਗਸਤ ਨੂੰ -ਤਿਆਰੀਆਂ ਮੁਕੰਮਲ, ਪੁਰਾਤਨ ਪੇੰਡੂ ਵਸਤਾਂ ਦੀ ਲਗਾਈ ਜਾਵੇਗੀ ਨੁੰਮਾਇਸ

4
ਕੈਪਸਨ ਮੇਲੇ ਦਾ ਪੋਸਟਰ

ਵੈਨਕੂਵਰ   (ਸਮਾਜ ਵੀਕਲੀ)  (ਮਲਕੀਤ ਸਿੰਘ )-ਪੰਜਾਬੀ ਸੱਭਿਆਚਾਰ ਦੀ ਵਿਰਾਸਤ ਦੀ ਸੰਭਾਲ ਲਈ ਯਤਨਸੀਲ ਵਿਰਸਾ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 9 ਵਾ ਸਲਾਨਾ ਮੇਲਾ ਵਿਰਸੇ ਦਾ ਇਸ ਸਾਲ 9 ਅਗਸਤ ਸ਼ਨੀਵਾਰ ਨੂੰ ਐਬਸਫੋਰਡ ਦੇ ਰਮਣੀਕ ਹਰਿਆਵਲੇ ਪਹਾੜਾਂ ਦੀ ਗੋਦ ਚ ਸਥਿਤ 45 82 ਬੈਲ ਰੋਡ ਵਿਖੇ ਕਰਵਾਏ ਜਾਣ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਧਰਮਵੀਰ ਧਾਲੀਵਾਲ ਅਤੇ ਓਨਾ ਦੀ ਸਮੁੱਚੀ ਟੀਮ ਨੇ ਇਸ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਤਕੀ ਕਰਵਾਏ ਜਾ ਰਹੇ ਇਸ ਮੇਲੇ ਚ ਸ਼ਾਮਿਲ ਹੋਣ ਲਈ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਦੁਪਹਿਰ 12:30 ਤੋਂ ਸ਼ਾਮੀ 6 30 ਵਜੇ ਤੱਕ ਕਰਵਾਏ ਜਾਣ ਵਾਲੇ ਇਸ ਮੇਲੇ ਚ ਪ੍ਰਸਿੱਧ ਪੰਜਾਬੀ ਗਾਇਕਾ ਕਮਲਜੀਤ ਨੀਰੂ ,ਚਰਨਜੀਤ ਚੰਨੀ ,ਦੀਪ ਕੌਰ ,ਰਮਨ ਸੰਧੂ ਤੋਂ ਇਲਾਵਾ ਉੱਘੇ ਪੰਜਾਬੀ ਗਾਇਕ ਵਿਜੇ ਯਮਲਾ, ਸਿਮਰ ਦਿਓਲ ,ਇਕਨੂਰ ਧਾਲੀਵਾਲ ਆਪੋ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਕੈਲਗਿਰੀ ਤੋ ਡਾ ਬਲਵਿੰਦਰ ਕੌਰ ਬਰਾੜ ਅਤੇ ਡਾ ਬਚਿੰਤ ਕੌਰ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ| ਇਸ ਤੋਂ ਇਲਾਵਾ ਮੈਡਮ ਸਰਬਜੀਤ ਮਾਂਗਟ ਵੀ ਪੁੱਜਣਗੇ ਅਖੀਰ ਚ ਉਹਨਾਂ ਇਹ ਵੀ ਦੱਸਿਆ ਕਿ ਇਸ ਮੇਲੇ ਚ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੁਰਾਤਨ ਮਾਹੌਲ ਦੀ ਦਿੱਖ ਪੇਸ਼ ਕਰਨ ਵਾਲੀਆ ਪੁਰਾਤਨ ਵਸਤਾਂ ਦੀ ਨੁਮਾਇਸ਼ ਵੀ ਲਗਾਈ ਜਾਵੇਗੀ।ਇਸ ਮੌਕੇ ਤੇ ਦਸਮੇਸ ਸਕੂਲ ਦੇ ਸਟਾਫ ਅਤੇ ਬੱਚਿਆਂ ਵੱਲੋਂ ਪੰਜਾਬ ਦੇ ਸਕੂਲ ਦਾ ਪੁਰਾਤਨ ਦਿਸ ਵੀ ਪੇਸ਼ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਾਬੁਲ ਦੇ ਵਿਹੜੇ ਦੀ ਤਾਂਘ
Next articleਸਤਿਕਾਰਯੋਗ ਮਿਸ਼ਨਰੀ ਲੇਖਕ ਸੋਹਣ ਸਹਿਜਲ ਜੀ ਨੂੰ ਮਿਲਕੇ ਦਿਲ ਨੂੰ ਸਕੂਨ ਮਿਲਿਆ –ਜਸਵੀਰ ਸਿੰਘ ਮੋਰੋਂ