ਯਾਦਗਾਰੀ ਹੋ ਨਿੱਬੜਿਆ ਸਰਪੰਚ ਰਾਜਾ ਮੱਲਕੇ ਦੀ ਅਗਵਾਈ ਹੇਠ ਹੋਇਆ ਸਾਹਿਤਕ ਸਮਾਗਮ

ਸ਼ਾਇਰ ਚਰਨ ਲਿਖਾਰੀ , ਸਾਬ੍ਹ ਪਨਗੋਟਾ  ਤੇ ਕੁਲਦੀਪ ਕੰਡਿਆਰਾ ਨੇ ਬੰਨ੍ਹਿਆ ਰੰਗ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ‘ਸਾਹਿਤਕ ਮੰਚ ਮੱਲਕੇ’ ਅਤੇ ਸਰਪੰਚ ਸਰਦਾਰ ਜਸਵਿੰਦਰ ਸਿੰਘ ਰਾਜਾ ਮੱਲਕੇ ਤੇ ਗ੍ਰਾਮ ਪੰਚਾਇਤ ਮੱਲਕੇ ਵੱਲੋਂ ਕਰਵਾਇਆ ਗਿਆ ਸਾਹਿਤਕ ਸਮਾਗਮ ਯਾਦਗਾਰੀ ਹੋ ਨਿੱਬੜਿਆ। ਸਰਪੰਚ ਦੇ ਇਸ ਖੂਬਸੂਰਤ ਕਾਰਜਾਂ ਦੀ ਹਰ ਪਾਸੇ ਖੂਬ ਸਲਾਹੁਤਾ ਕੀਤੀ ਜਾ ਰਹੀ ਹੈ।  ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਾਇਰ ਚਰਨ ਲਿਖਾਰੀ ਨੂੰ ਸਭ ਦੇ ਰੂ-ਬ-ਰੂ ਕਰਵਾਇਆ ਗਿਆ। ਸਮਾਗਮ ਵਿੱਚ ਨਾਮਵਰ ਗੀਤਕਾਰ ਸਾਬ੍ਹ ਪਨਗੋਟਾ ਤੇ ਪ੍ਰਸਿੱਧ ਗੀਤਕਾਰ ਕੁਲਦੀਪ ਕੰਡਿਆਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਗਮ ਦਾ ਸੰਚਾਲਨ ਨੌਜਵਾਨ ਅੰਗਰੇਜ਼ ਸਿੰਘ ਮੱਲਕੇ, ਰਾਣਾ ਮੱਲਕੇ, ਗੁਰਜੰਟ ਸਿੰਘ ਤੱਖੀ, ਨਗਿੰਦਰ ਸਿੰਘ ਢਿੱਲੋਂ ਅਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਤੋਂ ਬੇਅੰਤ ਗਿੱਲ ਤੇ ਅਨੰਤ ਗਿੱਲ ਵੱਲੋਂ ਕੀਤਾ ਗਿਆ। ਸਮਾਗਮ ਨੂੰ ਨੇਪਰੇ ਚੜ੍ਹਾਉਣ ਵਿੱਚ ਸਰਪੰਚ ਹਰਵਿੰਦਰ ਕੌਰ ਮੱਲਕੇ, ਸਰਬਜੀਤ ਕੌਰ, ਜਸਕਰਨ ਲੰਡੇ,ਸਤਨਾਮ ਸ਼ਦੀਦ ਸਮਾਲਸਰ, ਸਤਨਾਮ ਬੁਰਜ ਹਰੀਕਾ, ਸਾਬਕਾ ਸਰਪੰਚ ਕੁਲਦੀਪ ਸਿੰਘ ਮੱਲਕੇ, ਪਰਮਿੰਦਰ ਸਿੰਘ ਪਿੰਦਾ, ਪੱਤਰਕਾਰ ਨਿਰਮਲ ਸਿੰਘ ਕਲਿਆਣ, ਪੱਤਰਕਾਰ ਤਰਲੋਚਨ ਸਿੰਘ ਜਗਤ ਸੇਵਕ, ਪੱਤਰਕਾਰ ਸਰਾਂ ਸਾਬ੍ਹ, ਚੜ੍ਹਦੀ ਕਲਾ ਸੇਵਾ ਜੱਥਾ ਗੁਰਵਿੰਦਰ ਸਿੰਘ ਸਿਬੀਆਂ, ਹਾਕਮ ਸਿੰਘ ਜਿਉਣ ਵਾਲਾ, ਰਣਧੀਰ ਸਿੰਘ ਮਾਹਲਾ, ਕਵੀ ਵਰਿੰਦਰ ਔਲਖ , ਕੁਲਵੰਤ ਸਿੰਘ ਸਰੋਤਾ, ਜਸਵਿੰਦਰ ਸਿੰਘ ਹਰੀ ਨੌਂ, ਸੁਖਰਾਜ ਮੱਲਕੇ, ਲਖਵਿੰਦਰ ਕੋਟਸੁਖੀਆ, ਅਤੇ ਹੋਰ ਨਗਰ ਨਿਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ। ਪਿੰਡ ਮੱਲਕੇ ਦੇ ਇਸ ਨਿਵੇਕਲੇ ਸਾਹਿਤਕ ਸਮਾਗਮ ਵਿੱਚ ਦੂਰ-ਦੂਰ ਤੋਂ ਲੇਖਕ, ਕਵੀ, ਬੁੱਧੀਜੀਵੀ ਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪਹੁੰਚੇ ਕਵੀਆਂ ਵੱਲੋਂ ਸੋਹਣੀਆਂ ਭਾਵਪੂਰਤ ਕਵਿਤਾਵਾਂ ਪੜ੍ਹੀਆਂ ਗਈਆਂ। ਸਮਾਗਮ ਦਾ ਸਟੇਜ ਸੰਚਾਲਨ ਕਰਦਿਆਂ ਲੇਖਕ ਰਾਣਾ ਮੱਲਕੇ ਅਤੇ ਕਵਿੱਤਰੀ ਅਨੰਤ ਗਿੱਲ ਭਲੂਰ ਵੱਲੋਂ ਗੀਤਕਾਰ ਸਾਬ੍ਹ ਪਨਗੋਟਾ ਅਤੇ ਗੀਤਕਾਰ ਕੁਲਦੀਪ ਕੰਡਿਆਰਾ ਦੇ ਕਲਮੀਂ ਸਫ਼ਰ ਬਾਰੇ ਗੱਲਾਂ ਕੀਤੀਆਂ ਗਈਆਂ ਅਤੇ ਦੋਵੇਂ ਗੀਤਕਾਰਾਂ ਤੋਂ ਰਚਨਾਵਾਂ ਸੁਣਨ ਲਈ ਮੰਚ ‘ਤੇ ਸੱਦਿਆ ਗਿਆ। ਇਸ ਮੌਕੇ ਗੀਤਕਾਰ ਸਾਬ੍ਹ ਪਨਗੋਟਾ ਤੇ ਗੀਤਕਾਰ ਕੁਲਦੀਪ ਕੰਡਿਆਰਾ ਨੇ ਆਪਣੇ ਖੂਬਸੂਰਤ ਗੀਤਾਂ ਨਾਲ ਸਭ ਦਾ ਮਨ ਮੋਹ ਲਿਆ। ਇਸ ਉਪਰੰਤ ਕਵਿੱਤਰੀ ਅਨੰਤ ਗਿੱਲ ਨੇ ਸਮਾਗਮ ਦੇ ਮੁੱਖ ਹੀਰੋ ਸ਼ਾਇਰ ਚਰਨ ਲਿਖਾਰੀ ਨੂੰ ਸਭ ਦੇ ਰੂ-ਬ-ਰੂ ਕਰਨ ਲਈ ਆਪਣੇ ਸ਼ਬਦਾਂ ਵਿਚ ਉਨ੍ਹਾਂ ਦੇ ਕਲਮੀਂ ਸਫ਼ਰ ਬਾਰੇ ਬੋਲਦਿਆਂ ਆਖਿਆ ਕਿ ਸ਼ਾਇਰ ਚਰਨ ਲਿਖਾਰੀ ਦੇਸ਼ ਪੰਜਾਬ ਦੀ ਮਿੱਟੀ ਦਾ ਪਿਆਰਾ, ਸਾਊ ਤੇ ਸੰਗਾਊ ਪੁੱਤ ਹੈ। ਉਸਦੀ ਸ਼ਾਇਰੀ ਲੋਕ ਦਿਲਾਂ ਦੀ ਸ਼ਾਇਰੀ ਹੈ। ਉਸਦੀ ਸ਼ਾਇਰੀ ਪੰਜਾਬ ਦੇ ਸੂਰਮਿਆਂ ਯੋਧਿਆਂ ਦੀ ਗੱਲ ਕਰਦੀ ਹੈ ਤਾਂ ਗੀਤਕਾਰੀ ਦਾ ਸਿਖਰ ਹੋ ਨਿੱਬੜਦੀ ਹੈ। ਇਸ ਦੇ ਨਾਲ ਹੀ ਜਦੋਂ ਸ਼ਾਇਰ ਚਰਨ ਲਿਖਾਰੀ ਮਾਇਕ ਦੇ ਨੇੜੇ ਪੁੱਜੇ ਤਾਂ ਉਨ੍ਹਾਂ ਦੇ ਚਾਰ ਚੁਫੇਰੇ ਕੈਮਰੇ ਘੁੰਮਣੇ ਸ਼ੁਰੂ ਹੋ ਗਏ। ਲੋਕ ਉਨ੍ਹਾਂ ਨੂੰ ਸੁਣਨ ਲਈ ਉਤਾਵਲੇ ਹੋ ਉੱਠੇ। ਹਰ ਕੋਈ ਆਪਣੀ ਪਸੰਦੀਦਾ ਗੀਤ ਸੁਣਨ ਲਈ ਸਿਫਾਰਸ਼ ਕਰਦਾ ਵੇਖਿਆ ਗਿਆ। ਇਸ ਤਰ੍ਹਾਂ ਮਾਝੇ ਦੀ ਮਿੱਟੀ ਦੇ ਜੰਮੇ ਗੀਤਕਾਰ ਚਰਨ ਲਿਖਾਰੀ ਨੇ ਮਾਲਵੇ ਦੀ ਮਿੱਟੀ ਨੂੰ ਗੀਤਾਂ ਦੀ ਮਹਿਕ ਨਾਲ ਲੱਦ ਦਿੱਤਾ। ਉਸਨੇ ਨਲੂਏ ਵਰਗੇ ਯੋਧੇ ਦੀਆਂ ਵਾਰਾਂ ਤੇ ਹੋਰ ਖੂਬਸੂਰਤ ਰਚਨਾਵਾਂ ਨਾਲ ਰੰਗ ਬੰਨ੍ਹ ਦਿੱਤੇ। ਇਸ ਸਾਹਿਤਕ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਬੀਬੀਆਂ ਭੈਣਾਂ ਨੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਵੱਲੋਂ ਖੂਬਸੂਰਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ। ਉਚੇਚੇ ਤੌਰ ‘ਤੇ ਪਹੁੰਚੇ ਕਲਾ ਦੇ ਕਦਰਦਾਨ ਸ਼ਿਵਰਾਜ ਬੈਂਸ ਵੱਲੋਂ  ਕਵਿਤਾਵਾਂ ਪੜ੍ਹਨ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ਼ਾਇਰ ਚਰਨ ਲਿਖਾਰੀ, ਗੀਤਕਾਰ ਸਾਬ੍ਹ ਪਨਗੋਟਾ ਤੇ ਗੀਤਕਾਰ ਕੁਲਦੀਪ ਕੰਡਿਆਰਾ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਕਵਿਤਾਵਾਂ ਪੜ੍ਹਨ ਵਾਲੇ ਕਵੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਦਾ ਵੀ ਉਚੇਚਾ ਸਨਮਾਨ ਕੀਤਾ ਗਿਆ। ਇਸ ਤਰ੍ਹਾਂ ਇਹ ਸਮਾਗਮ ਸਰਪੰਚ ਹਰਵਿੰਦਰ ਕੌਰ ਮੱਲਕੇ, ਸਰਪੰਚ ਜਸਵਿੰਦਰ ਸਿੰਘ ਰਾਜਾ ਮੱਲਕੇ ਅਤੇ ਨੌਜਵਾਨ ਅੰਗਰੇਜ਼ ਸਿੰਘ ਮੱਲਕੇ ਦੀ ਅਗਵਾਈ ਹੇਠ ਖੂਬਸੂਰਤ ਰੰਗ ਬਿਖੇਰਦਾ ਸੰਪੰਨ ਹੋਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਮਿੱਠੜਾ ਕਾਲਜ ਵਿਖੇ ਇੱਕ ਰੋਜ਼ਾ ਅੱਖਰਕਾਰੀ ਵਰਕਸ਼ਾਪ ਲਗਾਈ ਗਈ
Next articleਬਲਵੀਰ ਬੈਂਸ ਕੇਨੈਡਾ ਤੇ ਸਰਦਾਰਨੀ ਸੁਰਿੰਦਰ ਕੌਰ ਬੈਂਸ ਕੇਨੈਡਾ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ