ਲੋਕ ਗੀਤ ਐਂਟਰਟੇਨਮੇੰਟ ਵਲੋਂ ਵਿਸ਼ਵ ਭਰ ਚ ਰਿਲੀਜ਼ ਕੀਤਾ ਗਿਆ ਗਾਇਕ ” ਬੂਟਾ ਮੁਹੰਮਦ “ਦਾ ਧਾਰਮਿਕ ਟਰੈਕ ” ਫਤਵਾ “

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)-ਲੋਕ ਗੀਤ ਐਂਟਰਟੇਨਮੇੰਟ ਕੰਪਨੀ ਵੱਲੋਂ ਪੰਜਾਬ ਦੇ ਉੱਘੇ ਤੇ ਚਰਚਿਤ ਗਾਇਕ ” ਬੂਟਾ ਮੁਹੰਮਦ ” ਦੀ ਆਵਾਜ਼ ਵਿੱਚ ਨਵਾਂ ਧਾਰਮਿਕ ਟਰੈਕ ” ਫਤਵਾ ” ਪੂਰੇ ਵਿਸ਼ਵ ਭਰ ਦੇ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਰਿਲੀਜ ਕੀਤਾ ਗਿਆ ਹੈ। ਬੂਟਾ ਮੁਹੰਮਦ ਦਾ ਇਹ ਧਾਰਮਿਕ ਗੀਤ ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਨਾਲ ਨਾਲ ਸਾਰੇ ਪਰਿਵਾਰ ਦੀ ਕੁਰਬਾਨੀ ਤੇ ਸਾਰਾ ਸਰਬੰਸ ਵਾਰਨ ਦੀ ਦਰਦਮਈ ਕਹਾਣੀ ਨੂੰ ਬਿਆਨ ਕਰਦਾ ਹੈ। ਇਸ ਗੀਤ ਨੂੰ ਲਿਖਿਆ ਹੈ ਪੰਜਾਬ ਦੀ ਸਿਰਮੌਰ ਕਲਮ ਗੀਤਕਾਰ ਤੇ ਪੇਸ਼ਕਾਰ ” ਭੱਟੀ ਭੜੀਵਾਲਾ ” ਨੇ । ਇਸ ਗੀਤ ਦਾ ਸੰਗੀਤ, ਸੰਗੀਤਕਾਰ ਜੋੜੀ ” ਬੀ. ਆਰ. ਡਿਮਾਣਾ ਅਤੇ ਆਰ. ਡੀ. ਬੋਆਏ ” ਨੇ ਬਹੁਤ ਲਗਨ ਤੇ ਮਿਹਨਤ ਨਾਲ ਤਿਆਰ ਕੀਤਾ ਹੈ ਇਸ ਗੀਤ ਦਾ ਵੀਡੀਓ ਡਾਇਰੈਕਟਰ ” ਜਸਵਿੰਦਰ ਸੋਹੀ ( ਸੋਹੀ ਮਿਊਜ਼ਿਕ ) ” ਨੇ ਬਹੁਤ ਕਮਾਲ ਦਾ ਤਿਆਰ ਕੀਤਾ ਹੈ। ਗੀਤ ਦਾ ਪੋਸਟਰ ਦਵਿੰਦਰਾ ਆਰਟਸ ਮੋਹਾਲੀ ਵਲੋਂ ਤਿਆਰ ਕੀਤਾ ਗਿਆ ਹੈ । ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਧਾਰਮਿਕ ਟਰੈਕ ਸੁਣਨਯੋਗ ਹੈ । ਗੀਤ ਦੀ ਦਰਦ ਭਰੀ ਸ਼ਬਦਾਵਲੀ ਰੂਹ ਨੂੰ ਝੰਜੋੜਨ ਦੀ ਸਮਰੱਥਾ ਰੱਖਦੀ ਹੈ ! ਸੂਬਾ ਸਰਹਿੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀ ਨੀਹਾਂ ਵਿੱਚ ਚਿਣੇ ਜਾਣ ਦੇ ਫਤਵੇ ਨੂੰ ਬਹੁਤ ਦਰਦਮਈ ਸ਼ਬਦਾਂ ਵਿੱਚ ਬਿਆਨ ਕੀਤਾ ਹੈ । ਲੋਕ ਗੀਤ ਐਂਟਰਟੇਨਮੇੰਟ ਵਲੋਂ ਨਵੇਂ ਤੇ ਟੈਲੇੰਟਡ ਗਾਇਕਾ ਗੀਤਕਾਰਾਂ ਨੂੰ ਖੁੱਲ੍ਹਾ ਸੱਦਾ ਹੈ ਉਹਨਾਂ ਨਾਲ ਜੁੜਨ ਦਾ । ਲੋਕ ਗੀਤ ਐਂਟਰਟੇਨਮੇੰਟ ਦੇ ਸੰਪਰਕ ਨੰਬਰ +917814042872 ਤੇ ਸੰਪਰਕ ਕੀਤਾ ਜਾ ਸਕਦਾ ਹੈ!

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ: ਸਿਮਰਨਜੀਤ ਸਿੰਘ ਮਾਨ ਨਾਲ ਜੋ ਵੀ ਖੜਿਆ ਉਸਨੂੰ ਮਿਲੀ ਮੌਤ ਜਾਂ ਜੇਲ
Next articleਗਾਇਕਾ ਆਰ. ਡੀ.ਗੋਰਾਇਆ ਦਾ ਧਾਰਮਿਕ ਟਰੈਕ ” ਸਰਹਿੰਦ ਦੀ ਦੀਵਾਰ ” ਵਿਸ਼ਵ ਭਰ ‘ਚ ਰਿਲੀਜ਼