ਗਾਇਕਾ ਆਰ. ਡੀ.ਗੋਰਾਇਆ ਦਾ ਧਾਰਮਿਕ ਟਰੈਕ ” ਸਰਹਿੰਦ ਦੀ ਦੀਵਾਰ ” ਵਿਸ਼ਵ ਭਰ ‘ਚ ਰਿਲੀਜ਼

ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ) – ਊੜਾ ਜੂੜਾ ਪ੍ਰੋਡਕਸ਼ਨਜ਼ ਕੰਪਨੀ ਵਲੋਂ ਪੰਜਾਬ ਦੀ ਨਾਮਵਰ ਗਾਇਕਾ “ਆਰ. ਡੀ. ਗੋਰਾਇਆ ” ਦੀ ਆਵਾਜ਼ ਵਿੱਚ ਨਵਾਂ ਧਾਰਮਿਕ ਟਰੈਕ ” ਸਰਹਿੰਦ ਦੀ ਦੀਵਾਰ ” ਪੂਰੇ ਵਿਸ਼ਵ ਭਰ ਦੇ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਰਿਲੀਜ਼ ਕੀਤਾ ਗਿਆ ਹੈ। ਗਾਇਕਾ ਆਰ. ਡੀ. ਗੋਰਾਇਆ ਦਾ ਇਹ ਧਾਰਮਿਕ ਗੀਤ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਦੀ ਦਰਦਮਈ ਕਹਾਣੀ ਨੂੰ ਬਿਆਨ ਕਰਦਾ ਇਹ ਗੀਤ ਪੰਜਾਬ ਦੀ ਮਸ਼ਹੂਰ ਕਲਮ  ” ਸੰਤ ਸਿੰਘ ਸੋਹਲ ” ਨੇ ਬਹੁਤ ਹੀ ਦਰਦਮਈ ਸ਼ਬਦਾਬਲੀ ਵਿੱਚ ਪ੍ਰੋ ਕੇ ਲਿਖਿਆ ਹੈ। ਇਸ ਧਾਰਮਿਕ ਗੀਤ ਦਾ ਸੰਗੀਤ ਸੰਗੀਤਕਾਰ ” ਅਲਰਿਚ ਬੀਟਸ ” ਨੇ ਬਹੁਤ ਹੀ ਲਗਨ ਤੇ ਮਿਹਨਤ ਨਾਲ ਤਿਆਰ ਕੀਤਾ ਹੈ । ਇਸ ਗੀਤ ਦੀ ਵੀਡੀਓ, ਵੀਡੀਓ ਡਾਇਰੈਕਟਰ ਸਟੂਡੀਓ 7 ਆਰ ਨੇ ਵੀ ਬਹੁਤ ਕਮਾਲ ਦਾ ਤਿਆਰ ਕੀਤਾ ਹੈ। ਗੀਤ ਦਾ ਪੋਸਟਰ ਦਵਿੰਦਰਾ ਆਰਟਸ ਮੋਹਾਲੀ ਵਲੋਂ ਤਿਆਰ ਕੀਤਾ ਗਿਆ ਹੈ । ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਧਾਰਮਿਕ ਟਰੈਕ ਸੁਣਨ ਯੋਗ ਹੈ । ਗੀਤ ਦੀ ਸ਼ਬਦਾਬਲੀ ਰੂਹ ਤੱਕ ਉੱਤਰ ਜਾਣ ਦੀ ਸਮਰੱਥਾ ਰੱਖਦੀ ਹੈ ! ਇਹ ਸਾਰਾ ਪ੍ਰੋਜੈਕਟ ਉੱਘੇ ਗਾਇਕ ਤੇ ਉਸਤਾਦ ਗੁਰਚਰਨ ਸਾਬਰੀ ਜੀ ਦੀ ਦੇਖ ਰੇਖ ਵਿੱਚ ਤਿਆਰ ਹੋਇਆ ਹੈ।

ਲੋਕ ਗੀਤ ਐਂਟਰਟੇਨਮੇੰਟ ਵਲੋਂ ਨਵੇਂ ਤੇ ਟੈਲੇੰਟਡ ਗਾਇਕਾਂ ਅਤੇ ਗੀਤਕਾਰਾਂ ਨੂੰ ਖੁੱਲ੍ਹਾ ਸੱਦਾ ਹੈ।
, ਉਹਨਾਂ ਨਾਲ ਜੁੜਨ ਦਾ ! ਲੋਕ ਗੀਤ ਐਂਟਰਟੇਨਮੇੰਟ ਦੇ ਸੰਪਰਕ ਨੰਬਰ +917814042872 ਤੇ ਸੰਪਰਕ ਕੀਤਾ ਜਾ ਸਕਦਾ ਹੈ!

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਗੀਤ ਐਂਟਰਟੇਨਮੇੰਟ ਵਲੋਂ ਵਿਸ਼ਵ ਭਰ ਚ ਰਿਲੀਜ਼ ਕੀਤਾ ਗਿਆ ਗਾਇਕ ” ਬੂਟਾ ਮੁਹੰਮਦ “ਦਾ ਧਾਰਮਿਕ ਟਰੈਕ ” ਫਤਵਾ “
Next articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਤੋਂ ਪੰਜਾਬੀ ਅਧਿਆਪਕ ਸੰਦੀਪ ਸਿੰਘ ਨੇ ਦੂਜੀ ਵਾਰ ਫਿਰ ਹਾਸਿਲ ਕੀਤਾ ‘ਨੈਸ਼ਨਲ ਬੈਸਟ ਟੀਚਰ ਅਵਾਰਡ’।