ਕਲੱਸਟਰ ਪੱਧਰ ਤੇ ਰੀਲ ਮੇਕਿੰਗ ਮੁਕਾਬਲੇ

ਲੁਧਿਆਣਾ (ਸਮਾਜ ਵੀਕਲੀ)- ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਰਾਜ਼ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸ੍ਰ: ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ ਹੇਠ ਐਚ.ਆਈ.ਵੀ. ਏਡਜ਼ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਐਸ.ਸੀ.ਡੀ ਸਰਕਾਰੀ ਕਾਲਜ਼, ਲੁਧਿਆਣਾ ਵਿਖੇ ਮਿਤੀ 19.09.2023 ਨੂੰ ਰੈਡ ਰੀਬਨ ਕਲੱਬਾਂ ਦੇ ਕਲਸਟਰ ਪੱਧਰ ਦੇ ਰੀਲ ਮੇਕਿੰਗ ਮੁਕਾਬਲੇ ਕਰਵਾਏ ਗਏ. ਲੁਧਿਆਣਾ ਕਲਸਟਰ ਵਿੱਚ (ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਾਜਿਲਕਾ ਅਤੇ ਹੁਸ਼ਿਆਰਪੁਰ) ਜ਼ਿਲ੍ਹੇ ਸ਼ਾਮਿਲ ਹੋਏ. ਹਰ ਜ਼ਿਲ੍ਹੇ ਤੋਂ ਪਹਿਲੇ ਤਿੰਨ ਸਥਾਨ ਤੇ ਆਉਣ ਵਾਲੀਆ ਰੀਲਾਂ ਨੂੰ ਵਿਚਾਰਿਆ ਗਿਆ ਅਤੇ ਕਲਸਟਰ ਪੱਧਰ ਤੇ ਨਤੀਜ਼ਾ ਕੱਢਿਆ ਗਿਆ.

ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿਸੀਪਲ ਸ਼੍ਰੀਮਤੀ ਤਨਵੀਰ ਲਿਖਾਰੀ ਜੀ ਨੇ ਕੀਤੀ ਤੇ ਉਨ੍ਹਾਂ ਨੇ ਵਿਆਿਰਥੀਆਂ ਦੀ ਹੋਸਲਾ ਅਫਜ਼ਾਈ ਕੀਤੀ ਤੇ ਅਸ਼ੀਰਵਾਦ ਦਿੱਤਾ ਤੇ ਅੱਗੋ ਹੋਰ ਚੰਗਾ ਕਰਨ ਲਈ ਪ੍ਰੇਰਿਤ ਕੀਤਾ.

ਇਸ ਮੋਕੇ ਕਰਵਾਏ ਗਏ (ਰੀਲ ਮੇਕਿੰਗ ਮੁਕਾਬਲੇ) ਵਿੱਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ,ਦੂਸਰਾ ਸਥਾਨ ਸਰਕਾਰੀ ਕਾਲਜ਼ (ਲੜਕੀਆਂ) ਲੁਧਿਆਣਾ ਅਤੇ ਤੀਜ਼ਾ ਸਥਾਨ ਲਾਲਾ ਲਾਜ਼ਪਤ ਰਾਏ ਡੀ.ਏ.ਵੀ ਕਾਲਜ਼, ਜਗਰਾਉਂ ਨੇ ਹਾਸਿਲ ਕੀਤਾ. ਇਨ੍ਹਾ ਜੇਤੂਆਂ ਨੂੰ ਕ੍ਰਮਵਾਰ 3000/-, 2000/- ਅਤੇ 1000/- ਦੇ ਕੇ ਸਨਮਾਨਿਤ ਕੀਤਾ ਗਿਆ. ਇਸ ਸਮੇਂ ਜੱਜ਼ਾ ਦੀ ਭੁਮਿਕਾ ਪ੍ਰੋ: ਗੀਤਾਂਜਲੀ, ਪ੍ਰੋ: ਈਰਾਦੀਪ ਅਤੇ ਪ੍ਰੋ: ਮੋਨਿਕਾ ਨੇ ਬਾਖੁਬੀ ਨਿਭਾਈ. ਅੰਤ ਵਿੱਚ ਸ੍ਰੀ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਨੇ ਇਸ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ. ਲੱਗਭਗ 80 ਵਿਦਿਆਰਥੀਆਂ ਨੇ ਇਹ ਸਾਰਾ ਪ੍ਰੋਗਰਾਮ ਬੈਠ ਕੇ ਦੇਖਿਆ. ਇਸ ਸਮੇਂ ਪ੍ਰੋ: ਸੀਤਲ, ਸ਼੍ਰੀਮਤੀ ਜਸਵਿੰਦਰ ਕੋਰ, ਪ੍ਰੋ: ਨਿਸ਼ਾ ਸੰਗਵਾਲ ਆਦਿ ਸ਼ਾਮਲ ਸਨ.

ਦਵਿੰਦਰ ਸਿੰਘ ਲੋਟੇ
ਸਹਾਇਕ ਡਾਇਰੈਕਟਰ,
ਯੁਵਕ ਸੇਵਾਵਾਂ, ਲੁਧਿਆਣਾ.

Previous article350 ਤੋਂ ਵੱਧ ਮਰੀਜ਼ਾਂ ਦਾ ਕੀਤਾ ਅੱਖਾਂ ਦਾ ਮੁਫ਼ਤ ਚੈਕ ਅੱਪ ਤੇ ਸੈਂਕੜੇ ਨੌਜਵਾਨਾਂ ਨੇ ਕੀਤਾ ਖੂਨਦਾਨ 
Next article ਏਹੁ ਹਮਾਰਾ ਜੀਵਣਾ ਹੈ -389