350 ਤੋਂ ਵੱਧ ਮਰੀਜ਼ਾਂ ਦਾ ਕੀਤਾ ਅੱਖਾਂ ਦਾ ਮੁਫ਼ਤ ਚੈਕ ਅੱਪ ਤੇ ਸੈਂਕੜੇ ਨੌਜਵਾਨਾਂ ਨੇ ਕੀਤਾ ਖੂਨਦਾਨ 

ਫਿਲੌਰ, ਅੱਪਰਾ (ਜੂੱਸੀ)-ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਪੰਜਵਾਂ ਖੂਨਦਾਨ ਤੇ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ। ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਵਲੋਂ ਪੰਜਵਾਂ ਖੂਨਦਾਨ ਕੈਂਪ ਤੇ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਦਰਬਾਰ ਮਈਆ ਭਗਵਾਨ ਜੀ ਫਿਲੌਰ ਵਿਖੇ ਲਗਾਇਆ ਗਿਆ। ਜਿਸ ਦਾ ਉਦਘਾਟਨ ਦਰਬਾਰ ਦੇ ਗੱਦੀ ਨਸ਼ੀਨ ਮਈਆ ਨਿੰਮੋ ਸਰਕਾਰ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਇਸ ਕੈਂਪ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਤੇ ਬਾਬਾ ਸ਼ੰਭੂ ਰਾਮ ਜੀ ਫਿਲੌਰ ਵਾਲਿਆਂ ਨੇ ਦੱਸਿਆ ਕਿ ਇਸ ਕੈਂਪ ਵਿੱਚ 350 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈਕ ਅੱਪ ਕੀਤਾ ਗਿਆ ਤੇ ਦਵਾਈਆਂ ਦੇ ਨਾਲ ਐਨਕਾਂ ਵੀ ਫੀ੍ ਦਿਤੀਆਂ ਗਈਆਂ ਤੇ ਸੈਂਕੜੇ ਨੌਜਵਾਨਾਂ ਤੇ ਲੜਕੀਆਂ ਨੇ ਖੂਨਦਾਨ ਕਰਕੇ ਇਸ ਮਹਾਂਦਾਨ ਵਿਚ ਆਪਣਾ ਯੋਗਦਾਨ ਪਾਇਆ ਗਿਆ। ਅੱਖਾਂ ਦੇ ਮਾਹਿਰ ਡਾਕਟਰ ਜੀ,ਐਸ ਵਿਰਦੀ ਫਗਵਾੜਾ ਵਾਲਿਆਂ ਦੀ ਟੀਮ ਤੇ ਗੁਰਾਇਆ ਬਲੱਡ ਬੈਂਕ ਦੇ ਹੈਪੀ ਮਾਹੀ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਾਈਂ ਰਮੇਸ਼ ਅਲੀ ਸਾਬਰੀ ਮੀਟਿੰਗ ਇੰਚਾਰਜ, ਬਾਬਾ ਧਲਵਿੰਦਰ ਰਾਜ, ਬਾਬਾ ਮਦਨ ਲਾਲ, ਬਾਬਾ ਵਰੁਣ ਸੋਬਤੀ, ਬਾਬਾ ਮਹਿਤਾਬ ਅਹਿਮਦ ਕਾਦਰੀ, ਬਾਬਾ ਪਿਆਰੇ ਸ਼ਾਹ, ਸਾਈਂ ਕਾਲੇ ਸ਼ਾਹ,ਸਾਈ ਜਮਾਲ ਸ਼ਾਹ, ਬੀਬੀ ਸਰਬਜੀਤ ਕੌਰ, ਬੀਬੀ ਤਾਰਾ ਰਾਣੀ ਬੀਬੀ ਪਿਆਰੀ, ਬੀਬੀ ਮਨਜੀਤ ਕੌਰ, ਰਾਕੇਸ਼ ਕੁਮਾਰ ਬਿੱਟੂ, ਸੰਦੀਪ ਭਟਿਆਰਾ, ਆਦਿ ਫ਼ਕੀਰਾਂ ਤੇ ਸੇਵਾਦਾਰਾਂ ਵਲੋਂ ਵਧੀਆ ਸੇਵਾਵਾਂ ਦੇਣ ਤੇ ਸਿਰੋਪਾਓ ਦੇ ਕੇ ਨਿਵਾਜਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ’ਤੇ ਗੋਸ਼ਟੀ ਸਮਾਗਮ 24 ਸਤੰਬਰ ਨੂੰ
Next articleਕਲੱਸਟਰ ਪੱਧਰ ਤੇ ਰੀਲ ਮੇਕਿੰਗ ਮੁਕਾਬਲੇ