HOME ਆਰ ਸੀ ਐਫ ਮਜ਼ਦੂਰ ਯੂਨੀਅਨ ਚਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ...

ਆਰ ਸੀ ਐਫ ਮਜ਼ਦੂਰ ਯੂਨੀਅਨ ਚਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਘਰਸ਼ ਲਈ ਤਿਆਰ

4 ਮਜ਼ਦੂਰ ਬਿੱਲ ਰੱਦ ਕਰੋ ਦੇ ਪ੍ਰਦਰਸ਼ਨ ਤਹਿਤ ਰੇਲਵੇ ਕਰਮਚਾਰੀਆਂ ਨੂੰ ਵੰਡੇ ਪੋਸਟਰ
ਕਪੂਰਥਲਾ,  (ਸਮਾਜ ਵੀਕਲੀ)   (ਕੌੜਾ)– ਤਾਨਾਸ਼ਾਹੀ ਨੀਤੀ ‘ਤੇ ਚੱਲਦਿਆਂ ਕੇਂਦਰ ਸਰਕਾਰ ਨੇ ਕਿਰਤ ਨਾਲ ਸਬੰਧਤ 29 ਕਾਨੂੰਨਾਂ ਨੂੰ ਰੱਦ ਕਰਕੇ 4 ਨਵੇਂ ਕਾਨੂੰਨ ਲਿਆਂਦੇ ਹਨ। ਜੋ ਮੁਲਾਜ਼ਮਾਂ ਦੇ ਹਿੱਤਾਂ ਦੇ ਵਿਰੁੱਧ ਹਨ। ਜਿਸ ਕਾਰਨ ਮਜ਼ਦੂਰ ਵਰਗ ਨੂੰ ਮੁੜ ਗੁਲਾਮੀ ਵੱਲ ਧੱਕ ਦਿੱਤਾ ਜਾਵੇਗਾ। ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਕੇਂਦਰ ਸਰਕਾਰ ਮਜ਼ਦੂਰਾਂ ਦੇ ਭਵਿੱਖ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ ਅਤੇ ਆਪਣੀਆਂ ਦਮਨਕਾਰੀ ਨੀਤੀਆਂ ਨਾਲ ਮਜ਼ਦੂਰਾਂ ਦੇ ਹਿੱਤਾਂ ਨੂੰ ਕੁਚਲਣਾ ਚਾਹੁੰਦੀ ਹੈ। ਇਨ੍ਹਾਂ ਚਾਰਾਂ ਕੋਡਾਂ ਨੂੰ ਰੱਦ ਕਰਵਾਉਣ ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਆਰ.ਸੀ.ਐਫ ਮਜ਼ਦੂਰ ਯੂਨੀਅਨ ਕਪੂਰਥਲਾ ਦੁਆਰਾ ਡਾਕਟਰ ਭੀਮ ਰਾਓ ਅੰਬੇਡਕਰ ਚੌਕ ਫੈਕਟਰੀ ਗੇਟ ਵਿਖੇ ਪੋਸਟਰ ਵੰਡੇ ਗਏ। ਜਿਸ ਵਿੱਚ ਯੂਨੀਅਨ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਕਿਹਾ ਕਿ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੇਲਵੇ ਮੈਨਜ, ਨਵੀਂ ਦਿੱਲੀ, ਐਨ ਐਫ ਆਈ ਆਰ, ਨਵੀਂ ਦਿੱਲੀ ਅਤੇ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ, ਨਵੀਂ ਦਿੱਲੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਵੀ ਅੰਦੋਲਨ ਆਵੇਗਾ, ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਅਭਿਸ਼ੇਕ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ, ਪ੍ਰੀਤਮ ਸਿੰਘ, ਹਰਵਿੰਦਰ ਸਿੰਘ ਚਮਕੀਲਾ, ਸੱਤਿਆਪਾਲ ਪਰਾਸ਼ਰ, ਵਿਨੋਦ ਕੁਮਾਰ, ਸ਼ਕਤੀ ਸ਼ਰਮਾ, ਸ਼ਿਵ ਸਿੰਘ, ਨਿਤਿਨ ਪਰਮਲ, ਨਮੋ ਨਰਾਇਣ ਮੀਨਾ, ਚੈਲ ਬਿਹਾਰੀ ਮੀਨਾ, ਹਰਵਿੰਦਰ ਸਿੰਘ, ਰਾਮ ਕੁਮਾਰ ਯੋਗੀ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਸੁਰੇਂਦਰ ਸਿੰਘ, ਪ੍ਰਵੀਨ ਕੁਮਾਰ, ਸੰਜੇ ਕੁਮਾਰ, ਓ. ਸੁੱਚਾ ਸਿੰਘ, ਮਨਜੀਤ ਸਿੰਘ ਨੇ 4 ਕਾਲੇ ਕਾਨੂੰਨਾਂ ਬਾਰੇ ਦੱਸਿਆ ਕਿ ਇਹ ਆਉਣ ਵਾਲੇ ਸਮੇਂ ਵਿੱਚ ਬਹੁਤ ਘਾਤਕ ਸਿੱਧ ਹੋਣ ਵਾਲੇ ਹਨ। ਆਰ ਸੀ ਐਫ ਮਜ਼ਦੂਰ ਯੂਨੀਅਨ ਇਨ੍ਹਾਂ 4 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਘਰਸ਼ ਲਈ ਤਿਆਰ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੀਐਨਬੀ ਦੇ ਸਕਿਊਰਟੀ ਗਾਰਡ ਨੇ ਕੈਨਰਾ ਬੈਂਕ ਦਾ ਚੋਰ ਫੜ ਕੇ ਕੀਤਾ ਪੁਲਿਸ ਹਵਾਲੇ
Next articleਜ਼ੈਲਦਾਰ ਕੁਲਵੀਰ ਸਿੰਘ ਭਲਵਾਨ ਅਤੇ ਗੁਰਜੀਤ ਸਿੰਘ ਭਲੂਰ ਦੇ ਹੱਕ ਵਿਚ ਸਮਰਥਕਾਂ ਵੱਲੋਂ ਚੋਣ ਪ੍ਰਚਾਰ