ਕਾਂਗਰਸ ਪਾਰਟੀ ਵੱਲੋਂ ਜ਼ੈਲਦਾਰ ਬਲਾਕ ਸੰਮਤੀ ਦੇ ਅਤੇ ਗੁਰਜੀਤ ਸਿੰਘ ਭਲੂਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ
ਭਲੂਰ (ਸਮਾਜ ਵੀਕਲੀ) (ਬੇਅੰਤ ਗਿੱਲ) 14 ਦਸੰਬਰ ਨੂੰ ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਜੋਨ ਲੰਗੇਆਣਾ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਗੁਰਜੀਤ ਸਿੰਘ ਭਲੂਰ ਅਤੇ ਪਿੰਡ ਭਲੂਰ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਜ਼ੈਲਦਾਰ ਕੁਲਵੀਰ ਸਿੰਘ ਭਲਵਾਨ ਲਈ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਘਰ ਘਰ ਪਹੁੰਚ ਕੇ ਵੋਟਾਂ ਮੰਗੀਆਂ ਗਈਆਂ। ਇਸ ਮੌਕੇ ਜ਼ੈਲਦਾਰ ਕੁਲਵੀਰ ਸਿੰਘ ਭਲਵਾਨ ਅਤੇ ਗੁਰਜੀਤ ਸਿੰਘ ਭਲੂਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਪਿੰਡ ਭਲੂਰ ਦੇ ਕਾਂਗਰਸੀ ਆਗੂ ਰਣਜੀਤ ਸਿੰਘ ਸੰਧੂ ਸਾਬਕਾ ਪੰਚਾਇਤ ਮੈਂਬਰ, ਲਾਭ ਸਿੰਘ ਸਾਬਕਾ ਪੰਚਾਇਤ ਮੈਂਬਰ ਅਤੇ ਜੀਵਨ ਸਿੰਘ ਬਰਾੜ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਵਿਚ ਆ ਰਹੀ ਹੈ, ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਚੰਗੀ ਤਰ੍ਹਾਂ ਵੇਖ ਪਰਖ ਲਿਆ ਹੈ। ਲੋਕਾਂ ਨੇ ਇਹਨਾਂ ਵੋਟਾਂ ਦੌਰਾਨ ਵੀ ਕਾਂਗਰਸ ਵੱਲੋਂ ਚੁਣੇ ਉਮੀਦਵਾਰਾਂ ਨੂੰ ਜਿਤਾਉਣ ਦਾ ਮਨ ਬਣਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਜੁੜੇ ਲੋਕ ਹੀ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ। ਕਾਂਗਰਸ ਦੇ ਨਿਧੜਕ ਲੀਡਰ ਚਰਨਜੀਤ ਸਿੰਘ ਚੰਨੀ ਦੇ ਥੋੜ੍ਹੇ ਸਮੇਂ ਦੇ ਰਾਜ ਨੇ ਹੀ ਲੋਕਾਂ ਨੂੰ ਬਾਗੋਬਾਗ ਕਰ ਦਿੱਤਾ ਸੀ। ਇਹੀ ਵਜ੍ਹਾ ਸੀ ਕਿ ਲੋਕਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਚਰਨਜੀਤ ਸਿੰਘ ਚੰਨੀ ਨੂੰ ਰੱਜਵੀਂਆਂ ਵੋਟਾਂ ਦੇ ਕੇ ਜਿੱਤ ਦਿੱਤੀ ਸੀ। ਉਕਤ ਆਗੂਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ੈਲਦਾਰ ਕੁਲਵੀਰ ਸਿੰਘ ਭਲਵਾਨ ਅਤੇ ਗੁਰਜੀਤ ਸਿੰਘ ਭਲੂਰ ਨੂੰ ਤੁਹਾਡੀ ਦਿੱਤੀ ਵੋਟ ਤੇ ਸਪੋਟ ਨਵੇਂ ਰਾਹ ਖੋਲ੍ਹਣ ਦਾ ਕੰਮ ਕਰੇਗੀ। ਇਸ ਮੌਕੇ ਹੋਰ ਵੀ ਕਾਂਗਰਸੀ ਵਰਕਰ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


