ਰਾਮ ਪਿਆਰੀ ਦੀ ਚੱਪਲ਼

ਸੋਨੀਆਂ ਪਾਲ

(ਸਮਾਜ ਵੀਕਲੀ)

ਸਾਉਣ ਮਹੀਨੇ ਲਾ ਟਾਂਵੀਂ ਦਿਹਾੜੀ
ਮਸਾਂ ਮਸਾਂ ਅਜੇ ਕੱਲ੍ਹ ਹੀ ਰਾਮੂ
ਲੈ ਕੇ ਆਇਆ ਚਾਈਂ ਚਾਈਂ
ਰਬੜ ਦੀ ਚੱਪਲ਼ ਅਪਣੀ ਧੀ
ਰਾਮ ਿਪਆਰੀ ਨਿਆਣੀ ਤਾਂਈਂ
ਪੈਰੀਂ ਪਾ ਜਦ ਸੀ ਸਕੂਲੇ ਆਈ
ਵਿਖਾਵੇ ਅਪਣੀ ਸਹੇਲੀ ਤਾਈਂ

ਕੁਦਰਤ ਨੇ ਅਪਣੀ ਖੇਡ ਰਚਾਈ
ਐਸੀ ਭਾਰੀ ਬਰਸਾਤ ਸੀ ਆਈ
ਟੋਭੇ ਭਰ ਗਏ, ਟੋਏ ਵੀ ਭਰ ਗਏ
ਭਰੀਆਂ ਨਾਲੀਆਂ ਅਤੇ ਗਲ਼ੀਆਂ
ਰਿਹਾ ਨਾ ਕੁਛ ਵੀ ਖਾਲ਼ੀ …….

ਗੋਢੇ ਗੋਢੇ ਪਾਣੀ ਭਰ ਗਿਆ
ਝਲਬਲ ਝਲਬਲ ਹੋ ਗਈ
ਛੁੱਟੀ ਵੇਲੇ ਜਦ ਸਕੂਲੋਂ ਵਾਪਸ
ਘਰ ਨੂੰ ਜਾਵੇ ਰਾਮ ਿਪਆਰੀ
ਉਹਦੇ ਮੁਹਰੇ ਅਵੇਸਲੇ ਲੋਕਾਂ ਨੂੰ
ਨਿਆਰਾ ਲੱਗੇ ਬਰਸਾਤੀ ਪਾਣੀ

ਬਿਜਲੀ ਗੜ੍ਹਕੇ ਬੱਦਲ਼ ਭਰ ਵਰ੍ਹਦੇ
ਰਾਮ ਪਿਆਰੀ ਦੀ ਚੱਪਲ਼ ਰੁੜ ਗਈ
ਕੌਣ ਲਿਆਵੇ ਰੁੜ੍ਹਦਾ ਜੋੜਾ ਫੜ ਕੇ?
ਖੜੀ ਵਿਚਾਰੀ ਹੁਣ ਰਾਮ ਪਿਆਰੀ
ਬੱਸ ਰੁੜ੍ਹਦੀ ਜਾਂਦੀ ਚੱਪਲ਼ ਵਹਿੰਦੀ
ਕਿਸਮਤ ਹੱਥੋਂ ਹਰ ਕੇ …………..।

ਸੋਨੀਆਂ ਪਾਲ
ਵੁਲਵਰਹੈਂਪਟਨ , ਇੰਗਲੈਂਡ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੌੜੀ ਦੀ ਜੁੱਤੀ
Next articleਚਾਨਣੀ