ਧੌੜੀ ਦੀ ਜੁੱਤੀ

ਸੋਨੀਆਂ ਪਾਲ

(ਸਮਾਜ ਵੀਕਲੀ)

ਸੰਘਰਸ਼ਾਂ ਵੇਲੇ ਦੀ
ਉਹ ਧੌੜੀ ਦੀ ਜੁੱਤੀ
ਿਨੱਗਰ ਤੇ ਸਖ਼ਤ
ਪੈਰੀਂ ਚੀਂ ਚੀਂ ਕਰਦੀ
‘ਤੇ ਪੈਂਡੇ ਸਰ ਕਰਦੀ

ਪੀੜ੍ਹੀ ਦਰ ਪੀੜ੍ਹੀ
ਗਾਹੇ ਵਗਾਹੇ ਅਸੀਂ
ਕਿੱਥੋਂ ਕਿੱਥੇ ਆ ਗਏ
ਪੁਰ ਿਖਆਂ ਵਾਲੀ
ਦਾਤ ਅਦੁੱਤੀ ਹੁਣ ਖੁੱਸ
ਗਈ ਹੱਥ ਨਾ ਆਏ

ਪ੍ਰਦੇਸਾਂ ਦੇ ਿਵੱਚ ਆ ਕੇ
‘ਲੈਦਰ ਵਾਲੇ ਸ਼ੂਜ’ ਜਦ
ਵੀ ਰੋਜ਼ ਮੈਂ ਪੈਰੀਂ ਪਾਵਾਂ
ਧੌੜੀ ਵਾਲੀ ਪੁਰਾਣੀ ਜੁੱਤੀ
ਿਜ਼ਹਨ ‘ਚ ਧੁਰ ਜਾ ਲੱਥਦੀ

ਚੀਂ ਚੀਂ ਤਾੜ ਕੰਨਾਂ ‘ਚ ਵੱਜਦੀ
‘ਤੇ ਰੂਹ ਦੇ ਅੰਗ ਸੰਗ ਰਹਿੰਦੀ
ਮੇਰਾ ਮਨ ਨੀਂਵਾਂ ਕਰ ਰੱਖਦੀ
ਉਹ ਕੁੰਨਾਂ ਵਾਲੀ ਧੌੜੀ ਦੀ ਜੁੱਤੀ

ਜੁੱਤੀਆਂ ਜੁੱਤ ਕੇ ਜਾਤ ਨੂੰ
ਜਿੱਤਣ ਵਾਲੇ ਗੁਰੂ ਦੇ ਦਿੱਤੇ
ਗੁਰ ਦੀ ਯਾਦ ਦਵਾਉਂਦੀ
ਕੁੰਨਾਂ ਵਾਲੀ ਧੌੜੀ ਦੀ ਜੁੱਤੀ……..।

ਸੋਨੀਆਂ ਪਾਲ
ਵੁਲਵਰਹੈਂਪਟਨ , ਇੰਗਲੈਂਡ
Soniapal2811@yahoo.co.in

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਆਂ ਦਾ ਤਿਓਹਾਰ ਭੈਣਾਂ ਭਰਾਵਾਂ ਨਾਲ
Next articleਰਾਮ ਪਿਆਰੀ ਦੀ ਚੱਪਲ਼