HOME ਬਾਬਾ ਸਾਹਿਬ ਦੇ 68ਵੇਂ ਪ੍ਰੀ-ਨਿਰਵਾਣ ਦਿਵਸ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਅਰਪਤ...

ਬਾਬਾ ਸਾਹਿਬ ਦੇ 68ਵੇਂ ਪ੍ਰੀ-ਨਿਰਵਾਣ ਦਿਵਸ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ

ਫੋਟੋ ਕੈਪਸਨ-ਡਾ.ਅੰਬੇਡਕਰ ਜੀ ਦੇ 68ਵੇਂ ਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਬੁੱਧ ਬਿਹਾਰ ਟਰੱਸਟ ਸੋਫੀ ਪਿੰਡ ਦੇ ਅਹੁਦੇਦਾਰ

ਬਾਬਾ ਸਾਹਿਬ ਦੇ 68ਵੇਂ ਪ੍ਰੀ-ਨਿਰਵਾਣ ਦਿਵਸ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ

(ਸਮਾਜ ਵੀਕਲੀ)

ਮਹਿੰਦਰ ਰਾਮ ਫੁੱਗਲਾਣਾ, ਜਲੰਧਰ – ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 68ਵੇਂ ਪ੍ਰੀ-ਨਿਰਮਾਣ ਦਿਵਸ ਮੌਕੇ ਬੁੱਧ ਬਿਹਾਰ ਟਰੱਸਟ (ਰਜਿਸਟਰਡ) ਸੂਫੀ ਪਿੰਡ ਦੇ ਅਹੁਦੇਦਾਰਾਂ ਨੇ ਬਾਬਾ ਸਾਹਿਬ ਜੀ ਨੂੰ ਸਤਿਕਾਰ ਸਹਿਤ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਬਾਬਾ ਸਾਹਿਬ ਜੀ ਦੇ ਬੁੱਤ ਉੱਪਰ ਫੁੱਲ ਮਾਲਾ ਪਾ ਕੇ ਉਹਨਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ। ਜਲੰਧਰ ਸ਼ਹਿਰ ਦੇ ਡਾਕਟਰ ਅੰਬੇਡਕਰ ਚੌਂਕ ਪਹੁੰਚ ਕੇ ਬਾਬਾ ਸਾਹਿਬ ਤੇ ਬੁੱਤ ਉੱਤੇ ਟਰਸਟ ਦੇ ਪ੍ਰਧਾਨ ਰੂਪ ਲਾਲ ਨੰਬਰਦਾਰ, ਚਮਨ ਦਾਸ ਸਾਂਪਲਾ, ਗੁਰਮੀਤ ਲਾਲ ਸਾਂਪਲਾ, ਮਾਸਟਰ ਰਾਮ ਨਾਲ, ਲੈਂਬਰ ਚੰਦ ਬੰਗੜ, ਐਡਵੋਕੇਟ ਹਰਭਜਨ ਸਾਂਪਲਾ, ਲਾਲ ਚੰਦ, ਪ੍ਰਿੰਸੀਪਲ ਪਰਮਜੀਤ ਜੱਸਲ, ਕਰਨੈਲ ਚੰਦ, ਪ੍ਰੋਫੈਸਰ ਰਾਜਕੁਮਾਰ, ਹੁਸਨ ਲਾਲ ਪ੍ਰਧਾਨ ਭਾਰਤੀਆਂ ਬੁੱਧਿਸਟ ਸੋਸਾਇਟੀ ਆਫ ਇੰਡੀਆ ਪੰਜਾਬ, ਚੰਚਲ ਬੋਧ, ਸਤਵਿੰਦਰ ਮਦਾਰ ਤੇ ਹੋਰ ਸਾਥੀਆਂ ਨੇ ਵੀ ਸ਼ਰਧਾ ਦੇ ਸੁਮਨ ਭੇਟ ਕੀਤੇ। ਐਡਵੋਕੇਟ ਹਰਭਜਨ ਸਾਪਲਾ ਨੇ ਬੁੱਧ ਬੰਦਨਾ, ਤ੍ਰੀਸਰਨ ਤੇ ਪੰਚਸ਼ੀਲ ਦੇ ਪਾਠ ਪੜੇ।

Previous articleਜਿੰਦਗੀ ਦੇ ਪੈਂਡੇ
Next articleGURU NANAK GURPURB AT WIGSTON LIBRARY VERY SUCCESSFUL AND THOUGHT PROVOKING