ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ):- ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਸਬੰਧ ਵਿੱਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਭੈਣਾਂ ਨੇ ਆਪਣੇ ਪਿਆਰੇ ਭਰਾਵਾਂ ਦੇ ਗੁੱਟ ਤੇ ਰੱਖੜੀ ਸਜਾਈ। ਉੱਥੇ ਭਰਾਵਾਂ ਨੇ ਦਿਲ ਖੋਲ੍ਹ ਕੇ ਭੈਣਾਂ ਨੂੰ ਪਿਆਰ ਵਜੋਂ ਪੈਸੇ ਅਤੇ ਤੋਹਫ਼ੇ ਭੇਂਟ ਕੀਤੇ। ਪਰ ਔਰਗੈਨਿਕ ਖੇਤੀ ਦੇ ਮਾਹਿਰ ਅਤੇ ਪਿੰਡ ਲੰਗੇਰੀ ਦੇ ਜੰਮਪਲ ਸੁਰਜੀਤ ਸਿੰਘ ਰਾਏ ਨੇ ਇਸ ਰੱਖੜੀ ਦੇ ਤਿਉਹਾਰ ਨੂੰ ਨਿੰਮ, ਨਿੰਬੂ ਅਤੇ ਆਂਵਲੇ ਬੂਟੇ ਵੰਡ ਕੇ ਮਨਾਇਆ। ਉਨ੍ਹਾਂ ਰੱਖੜੀ ਬੰਨ੍ਹਣ ਆਈਆਂ ਭੈਣਾਂ ਨੂੰ ਇਹ ਬੂਟੇ ਭੇਂਟ ਕੀਤੇ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਵੀ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਉੱਘੇ ਸਮਾਜ ਸੇਵਕ ਨੇ ਪਿੱਛੇ ਲੰਘੀ ਦੀਵਾਲੀ ਦੇ ਸ਼ੁੱਭ ਅਵਸਰ ਤੇ ਵੀ ਬੂਟੇ ਵੰਡ ਕੇ ਗਰੀਨ ਦਿਵਾਲੀ ਮਨਾਈ ਸੀ ਅਤੇ ਲੋਕਾਂ ਨੂੰ ਪਟਾਕੇ ਨਾ ਚਲਾਉਣ ਦੀ ਅਪੀਲ ਕੀਤੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



