HOME ਬਸਪਾ ਸੰਗਠਨ ਨੂੰ ਮਜ਼ਬੂਤ ਤੇ ਐਕਟਿਵ ਕਰਨ ਲਈ ਮੀਟਿੰਗ ਕੀਤੀ ਗਈ

ਬਸਪਾ ਸੰਗਠਨ ਨੂੰ ਮਜ਼ਬੂਤ ਤੇ ਐਕਟਿਵ ਕਰਨ ਲਈ ਮੀਟਿੰਗ ਕੀਤੀ ਗਈ

1

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਪਿੰਡ ਮੁਕੰਦਪੁਰ ਵਿਖੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਕੁਲਦੀਪ ਕਟਾਰੀਆ ਜੀ ਦੇ ਨਿਵਾਸ ਤੇ ਬਸਪਾ ਪੰਜਾਬ ਵਲੋਂ ਡਰਗ ਮਾਫੀਆ ਤੇ ਹੋਰ ਜਨਤਕ ਮੁਦਿਆਂ ਸੰਬੰਧੀ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਬਣਾਉਣ ਲਈ ਬਸਪਾ ਦੇ ਸੈਕਟਰ ਬੂਥ ਪੱਧਰ ਦੇ ਸੰਗਠਨ ਨੂੰ ਮਜਬੂਤ ਤੇ ਐਕਟਿਵ ਕਰਨ ਲਈ ਹਲਕੇ ਦੀ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਤੇ ਲੋਕਲ ਸੰਗਠਨ ਦੀ ਸਮਿਖਿਆ ਕੀਤੀ ਇਸ ਮੋਕੇ ਤੇ ਬੰਗਾ ਹਲਕੇ ਦੇ ਪ੍ਰਧਾਨ ਮਾਸਟਰ ਸਤਪਾਲ ਰਟੈਂਡਾ ਜੀ ਜਿਲੇ ਦੇ ਸਕੱਤਰ ਸੋਮ ਨਾਥ ਰਟੈਂਡਾ,ਹਲਕੇ ਦੇ ਸਕੱਤਰ ਸੀਨੀਅਰ ਆਗੂ ਜਸਵੰਤ ਕਟਾਰੀਆ ਜੀ ਇੰਚਾਰਜ ਰਟੈਂਡਾ ਮੁਕੰਦਪੁਰ ਸੈਕਟਰ ਦੀ ਅਗਵਾਈ ਕਰਨ ਵਾਲੇ ਪੁਰਾਣੇ ਸਹਿਯੋਗੀ ਸਾਥੀ ਰਾਹੁਲ ਜੀ ਤੋ ਇਲਾਵਾ ਸਾਥੀ ਹਾਜਰ ਹੋਏ ਤੇ ਬੀਤੇ ਦਿਨੀਂ ਦਰਸ਼ਨ ਰਾਮ ਕਟਾਰੀਆ ਜੀ ਬਿਮਾਰੀ ਨਾਲ ਯੂਝਦੇ ਹੋਏ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ ਉਨ੍ਹਾਂ ਦੇ ਬੇਟੇ ਪਰਮਜੀਤ ਤੇ ਸਮੂਚੇ ਕਟਾਰੀਆ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਜਬਰ ਵਿਰੁੱਧ 23 ਅਗਸਤ ਨੂੰ ਚੱਬੇਵਾਲ ਚ ਵਿਧਾਨ ਸਭਾ ਪੱਧਰ ਦੀ ਹੋਵੇਗੀ ਪੰਜਾਬ ਸੰਭਾਲੋ ਰੈਲੀ- ਅਵਤਾਰ ਸਿੰਘ ਕਰੀਮਪੁਰੀ
Next articleਰੱਖੜੀ ਦੇ ਤਿਉਹਾਰ ਤੇ ਵੰਡੇ ਬੂਟੇ – ਰਾਏ