ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)- ਕੈਨੇਡਾ ਦੇ ਪੂਰਬੀ ਹਿੱਸੇ ਦੇ ਸਮੁੰਦਰੀ ਕਿਨਾਰੇ ਤੇ ਸਥਿਤ ਕੁਦਰਤੀ ਖੂਬਸੂਰਤੀ ਨਾਲ ਸ਼ਿੰਗਾਰੇ ਸੈਂਟ ਜੋਹਨ ਸ਼ਹਿਰ ਚ ਕਰਵਾਈਆਂ ਜਾਣ ਵਾਲੀਆਂ ਕੈਨੇਡਾ ਗੇਮਜ ਦਾ ਰਸਮੀ ਤੌਰ ਤੇ ਧੂਮ ਧੜੱਕੇ ਨਾਲ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਮੌਕੇ ਤੇ ਜਸ਼ਨ ਵਾਲਾ ਮਾਹੌਲ ਸਿਰਜਿਆ ਨਜਰੀ ਆਇਆ| 17 ਦਿਨ ਲਗਾਤਾਰ ਚੱਲਣ ਵਾਲੇ ਖੇਡਾਂ ਦੇ ਇਸ ਮਹਾਨ ਕੁੰਭ ਚ ਸ਼ਹਿਰ ਦੇ ਵੱਖ-ਵੱਖ ਸਟੇਡੀਅਮਾਂ, ਗਰਾਊਂਡਾਂ ਅਤੇ ਸਵਿਮਿੰਗ ਪੂਲਾਂ ਤੇ ਅਧਾਰਤ ਕੁੱਲ 7 ਜੋਨ ਬਣਾਏ ਗਏ ਹਨ ਜਿੱਥੇ ਵੱਖ-ਵੱਖ ਖੇਡਾਂ ਨਾਲ ਜੁੜੇ ਖਿਡਾਰੀ ਆਪੋ ਆਪਣੇ ਸਰੀਰਕ ਜੌਹਰਾਂ ਦਾ ਪ੍ਰਦਰਸ਼ਨ ਕਰਨਗੇ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



