ਸ਼੍ਰੀ ਗੰਗਾਨਗਰ (ਸਮਾਜ ਵੀਕਲੀ) ਅਰਮਾਨ (ਆਈਐਸਐਸਐਨ: 2583:9446) ਰਾਜਸਥਾਨ ‘ਚ ਪੰਜਾਬੀ ਮਾਤ-ਭਾਸ਼ਾ ਦਾ ਆਨਲਾਈਨ ਪ੍ਰਕਾਸ਼ਿਤ ਹੋਣ ਵਾਲਾ ਪਲੇਠਾ ਤ੍ਰੈ-ਮਾਸਿਕ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ, ਓਪਨ ਐਕਸੈਸ, ਪੀਅਰ-ਰੀਵਿਊਡ ਅਤੇ ਰੈਫ਼ਰੀਡ ਰਿਸਰਚ ਜਰਨਲ ਹੈ। ਡਾ. ਸੰਦੀਪ ਸਿੰਘ ਮੁੰਡੇ ਇਸਦੇ ਮੁੱਖ ਸੰਪਾਦਕ ਹਨ, ਜਿਨ੍ਹਾਂ ਦੀ ਸੰਪਾਦਨਾ ਹੇਠ ਉੱਚ ਗੁਣਵੱਤਾ ਦੇ ਮੌਲਿਕ ਅਤੇ ਸਮੀਖਿਆ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਡਾ. ਸੰਦੀਪ ਸਿੰਘ ਮੁੰਡੇ ਨੇ ਦੱਸਿਆ ਕਿ ਅੰਤਰਰਾਸ਼ਟਰੀ ਸੰਸਥਾ ਰਿਸਰਚ ਪਬਲੀਕੇਸ਼ਨ ਰੇਟਿੰਗ ਅਤੇ ਇੰਡੈਕਸਿੰਗ (RPRI) ਦੇ ਜਰਨਲ ਅਸੈਸਮੈਂਟ ਅਤੇ ਰੇਟਿੰਗ ਬੋਰਡ ਨੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਸਾਲ 2024 ਲਈ ਅਰਮਾਨ ਜਰਨਲ ਦੀ ਗੁਣਵੱਤਾ ਦਾ ਪਾਰਦਰਸ਼ੀ ਢੰਗ ਨਾਲ ਮੁਲਾਂਕਣ ਕੀਤਾ ਅਤੇ ਅਰਮਾਨ ਨੂੰ 4.67 ਜਰਨਲ ਇਮਪੈਕਟ ਫੈਕਟਰ ਸਕੋਰ ਦਾ ਸਰਟੀਫਿਕੇਟ ਪ੍ਰਦਾਨ ਕੀਤਾ ਹੈ। ਡਾ. ਸੰਦੀਪ ਸਿੰਘ ਮੁੰਡੇ ਅਨੁਸਾਰ ਇਹ ਇਸ ਜਰਨਲ ਦੀ ਵੱਡੀ ਪ੍ਰਾਪਤੀ ਹੈ ਜੋ ਉੱਚ ਪੱਧਰੀ ਖੋਜ ਨੂੰ ਪ੍ਰਕਾਸ਼ਿਤ ਕਰਨ ਲਈ ਸਮਰਪਿਤ ਹੈ। ਅਰਮਾਨ ਜਰਨਲ, ਗੁਰੂ ਹਰਗੋਬਿੰਦ ਸਾਹਿਬ ਪੀਜੀ ਕਾਲਜ, ਸੀਸੀ ਹੈਡ, ਸ੍ਰੀ ਗੰਗਾਨਗਰ (ਰਾਜਸਥਾਨ) ਵਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਜਨਰਲ ਦੇ ਐਡੀਟਰ ਪੈਨਲ ਵਿਚ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ / ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਦੇ ਨਾਲ-ਨਾਲ ਕੈਨੇਡਾ, ਯੂਐਸਏ, ਇੰਗਲੈਂਡ ਆਦਿ ਦੇਸ਼ਾਂ ਦੇ ਉੱਘੇ ਵਿਦਵਾਨ / ਲੇਖਕ ਸ਼ਾਮਿਲ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly