ਨੰਬਰਦਾਰਾਂ ਵਿੱਚ ਰੋਸ : ਸਵਾ ਸਾਲ ਤੋਂ ਨਹੀਂ ਮਿਲਿਆ ਮਾਣ-ਭੱਤਾ – ਅਸ਼ੋਕ ਸੰਧੂ ਨੰਬਰਦਾਰ

ਪੰਜਾਬ ਸਰਕਾਰ ਮਾਣ-ਭੱਤਾ 2000 ਰੁਪਏ ਪ੍ਰਤੀ ਮਹੀਨਾ ਕੀਤੇ ਜਾਣ ਦਾ ਵਾਅਦਾ ਜਲਦੀ ਪੂਰਾ ਕਰੇ – ਯੂਨੀਅਨ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ):  ਸਬ ਤਹਿਸੀਲ ਆਦਮਪੁਰ ਦੇ ਨੰਬਰਦਾਰ ਸਾਹਿਬਾਨਾਂ ਦਾ ਇੱਕ ਵਫ਼ਦ ਨੰਬਰਦਾਰ ਯੂਨੀਅਨ ਜ਼ਿਲਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨਾਲ ਮਿਲਿਆ ਜਿਨ੍ਹਾਂ ਨੇ ਜ਼ਿਲਾ ਪ੍ਰਧਾਨ ਨੂੰ ਅਲਾਵਲਪੁਰ ਕਾਨੂੰਗੋਈ ਦੇ ਨੰਬਰਦਾਰ ਸਾਹਿਬਾਨਾਂ ਨੂੰ ਬੀਤੇ ਸਵਾ ਸਾਲ ਤੋਂ ਮਾਣ-ਭੱਤਾ ਨਾ ਮਿਲਣ ਸੰਬੰਧੀ ਜਾਣੂੰ ਕਰਵਾਇਆ। ਨੰਬਰਦਾਰ ਕ੍ਰਮਵਾਰ ਮਾਸਟਰ ਜੋਗਿੰਦਰ ਸਿੰਘ ਕੋਟਲੀ, ਸੋਮ ਪ੍ਰਕਾਸ਼ ਬਿਆਸ, ਨਿਰਮਲ ਸਿੰਘ ਦੋਲੀਕੇ ਸੁੰਦਰਪੁਰ, ਕੁਲਦੀਪ ਸਿੰਘ ਬਿਆਸ, ਸੋਢੀ ਰਾਮ ਦੋਲੀਕੇ, ਵਿਨੋਦ ਕੁਮਾਰ ਬਿਆਸ ਨੇ ਰੋਹ ਭਰੇ ਅੰਦਾਜ਼ ਵਿੱਚ ਕਿਹਾ ਡੀ.ਸੀ. ਦਫ਼ਤਰ ਜਲੰਧਰ ਦੇ ਅਫ਼ਸਰ ਅਤੇ ਕਰਮਚਾਰੀ ਜਾਣਬੁੱਝ ਕੇ ਨੰਬਰਦਾਰ ਸਾਹਿਬਾਨਾਂ ਨਾਲ ਅਭੱਦਰ ਵਿਵਹਾਰ ਕਰ ਜ਼ਿਲ੍ਹੇ ਦਾ ਮਾਹੌਲ ਖਰਾਬ ਕਰ ਰਹੇ ਹਨ ਅਤੇ ਨੰਬਰਦਾਰ ਸਾਹਿਬਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਸੰਬੰਧੀ ਜਾਣਬੁੱਝ ਕੇ ਉਕਸਾ ਰਹੇ ਹਨ।

ਜ਼ਿਲਾ ਪ੍ਰਧਾਨ ਅਸ਼ੋਕ ਸੰਧੂ ਨੇ ਡੀ.ਸੀ. ਜਲੰਧਰ ਪਾਸ ਲਿਖਤੀ ਰੂਪ ਵਿੱਚ ਮੰਗ ਕੀਤੀ ਹੈ ਕਿ ਉਹ ਪੂਰੇ ਜ਼ਿਲ੍ਹੇ ਵਿੱਚ ਨੰਬਰਦਾਰ ਸਾਹਿਬਾਨਾਂ ਦਾ ਮਾਣ-ਭੱਤਾ ਸਮੇਂ ਸਿਰ ਜਾਰੀ ਹੋਣਾ ਯਕੀਨੀ ਬਣਾਉਣ। ਪੂਰੇ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੇ ਨੰਬਰਦਾਰਾਂ ਨੂੰ ਇੱਕੋ ਜਿਹੀ ਰਾਸ਼ੀ ਪ੍ਰਾਪਤ ਹੋਵੇ। ਉਹਨਾਂ ਕਿਹਾ ਇਹ ਅਕਸਰ ਦੇਖਿਆ ਗਿਆ ਕਿ ਹਰ ਵਾਰ ਹਰ ਤਹਿਸੀਲ ਵਿੱਚ ਮਾਣ-ਭੱਤਾ ਰਾਸ਼ੀ ਵੱਧ-ਘੱਟ, ਦੇਰ-ਸਵੇਰ ਅਤੇ ਮਨਮਰਜ਼ੀ ਦੇ ਆਧਾਰ ਤੇ ਜਾਰੀ ਕੀਤੀ ਜਾਂਦੀ ਹੈ ਜਿਸ ਪ੍ਰਤੀ ਡੀ.ਸੀ ਸਾਹਿਬ ਨੂੰ ਖੁਦ ਦਖ਼ਲ ਦੇਣ ਦੀ ਜ਼ਰੂਰਤ ਹੈ ਤਾਂ ਕਿ ਭਵਿੱਖ ਵਿੱਚ ਕੋਈ ਅਫ਼ਸਰ ਅਤੇ ਕਰਮਚਾਰੀ ਨੰਬਰਦਾਰਾਂ ਦਾ ਮਾਣ-ਭੱਤਾ ਬਣਾਉਣ ਅਤੇ ਜਾਰੀ ਕਰਨ ਵਿੱਚ ਲਾਪਰਵਾਹੀ ਨਾ ਵਰਤੇ।

ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਸਰਕਾਰ ਨੰਬਰਦਾਰ ਸਾਹਿਬਾਨਾਂ ਦਾ ਮਾਣ-ਭੱਤਾ 2000/- ਪ੍ਰਤੀ ਮਹੀਨਾ ਕੀਤੇ ਜਾਣ ਦਾ ਨੋਟੀਫਿਕੇਸ਼ਨ ਜਲਦੀ ਜਾਰੀ ਕਰਕੇ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨਾਲ ਕੀਤਾ ਵਾਅਦਾ ਜਲਦੀ ਪੂਰਾ ਕਰੇ।

Previous articleਗਾਇਕ ਪਰਮਿੰਦਰ ਮਾਣਕੀ ਅਤੇ ਗਾਇਕਾ ਸੋਨੀਆ ਤੇਜੀ ਦਾ ਭਗਵਾਨ ਵਾਲਮੀਕਿ ਜੀ ਦਾ ਧਾਰਮਿਕ ਟਰੈਕ ” ਮੱਥਾ ਟੇਕ ਕੇ ਆਵਾਗੇ ” ਰਿਲੀਜ
Next articleਕਰਜ਼ੇ ਦੇ ਵਿਆਜ ਉਪਰ ਵਿਆਜ ਤੋਂ ਮੁਆਫ਼ੀ ਯੋਜਨਾ: ਖੇਤੀਬਾੜੀ ਲਈ ਕਰਜ਼ੇ ਲੈਣ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ਰਾਹਤ