ਰਾਜਨ ਅਥਲੈਟਿਕਸ ਸੈਂਟਰ ਦੇ ਖਿਡਾਰੀ ਮਨਜੀਤ ਸਿੰਘ ਠੋਣਾ ਨੇ ਜਿੱਤਿਆ ਚਾਂਦੀ ਦਾ ਤਮਗਾ

ਰੋਪੜ,(ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਖੇਡਾਂ ਅਤੇ ਸਰੀਰਕ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰਸਿੱਧ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਇਸ ਦੇ ਖਿਡਾਰੀ ਮਨਜੀਤ ਸਿੰਘ ਠੋਣਾ ਨੇ ਚਾਂਦੀ ਦਾ ਤਮਗਾ ਜਿੱਤ ਕੇ ਆਪਣਾ, ਮਾਪਿਆਂ, ਕਾਲਜ ਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸੈਂਟਰ ਸੰਚਾਲਕ/ਕੋਚ ਰਾਜਨ ਕੁਮਾਰ ਨੇ ਦੱਸਿਆ ਕਿ 26 ਤੋਂ 28 ਨਵੰਬਰ ਤੱਕ ‘ਇੰਟਰ-ਕਾਲਜ ਅਥਲੈਟਿਕਸ ਚੈਂਪੀਅਨਸ਼ਿਪ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ। ਜਿੱਥੇ ਮਨਜੀਤ ਨੇ 400 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸਦੇ ਨਾਲ਼ ਹੁਣ ਇਸ ਦੀ 26 ਦਸੰਬਰ ਨੂੰ ਭੁਵਨੇਸ਼ਵਰ ਵਿਖੇ ਹੋਣ ਵਾਲ਼ੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਖੇਡਾਂ ਲਈ ਵੀ ਚੋਣ ਹੋ ਗਈ ਹੈ। ਇਸ ਤੋਂ ਇਲਾਵਾ ਸੈਂਟਰ ਦੇ ਹੀ ਖਿਡਾਰੀ ਦਕਸ਼ ਸੈਣੀ ਨੇ ਵੀ ਟ੍ਰਿਪਲ-ਜੰਪ ਵਿੱਚ ਤੀਸਰੇ ਸਥਾਨ ਤੇ ਰਹਿੰਦਿਆਂ ਕਾਂਸੇ ਦਾ ਤਮਗਾ ਜਿੱਤਿਆ। ਜਿਕਰਯੋਗ ਹੈ ਕਿ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਕਈ ਸਾਰੇ ਖਿਡਾਰੀ ਪਹਿਲਾਂ ਵੀ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਤਮਗੇ ਜਿੱਤ ਚੁੱਕੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ, 104 ਸਾਲਾ ਕਤਲ ਦੇ ਦੋਸ਼ੀ ਨੂੰ ਮਿਲੀ ਅੰਤਰਿਮ ਜ਼ਮਾਨਤ
Next articleਚਰਚਾ ਖਾਮੋਸ਼ ਕਿਓਂ ਹੈ ….