HOME ਰੇਲਵੇ ਸੇਵਾਵਾਂ ਨਿਭਾਉਣ ਉਪਰੰਤ ਚੀਫ ਆਫਿਸ ਸੁਪਰਡੈਂਟ ਰਣਜੀਤ ਸਿੰਘ ਹੋਏ ਸੇਵਾ...

ਰੇਲਵੇ ਸੇਵਾਵਾਂ ਨਿਭਾਉਣ ਉਪਰੰਤ ਚੀਫ ਆਫਿਸ ਸੁਪਰਡੈਂਟ ਰਣਜੀਤ ਸਿੰਘ ਹੋਏ ਸੇਵਾ ਮੁਕਤ

2
ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਲਗਭਗ 38 ਸਾਲ ਰੇਲਵੇ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਰਣਜੀਤ ਸਿੰਘ ਚੀਫ ਆਫਿਸ ਸੁਪਰਡੈਂਟ ਦੀ ਸੇਵਾ ਮੁਕਤੀ ਨੂੰ ਮੁੱਖ ਰੱਖਦਿਆਂ ਹੋਇਆ ਵੱਖ-ਵੱਖ ਸੰਸਥਾਵਾਂ ਤੇ ਆਗੂਆਂ ਵਲੋਂ ਸਾਂਝੇ ਤੌਰ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਦੌਰਾਨ ਐਸ. ਸੀ. ਐਸ. ਟੀ. ਐਸੋਸੀਏਸ਼ਨ ਦੇ ਪ੍ਰਧਾਨ ਜੀਤ ਸਿੰਘ ਅਤੇ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮੌੜ ਨੇ ਸਾਂਝੇ ਤੌਰ ਤੇ ਦੱਸਿਆ ਕਿ ਰਣਜੀਤ ਸਿੰਘ ਨੇ ਬੇਦਾਗ ਰਹਿੰਦਿਆਂ ਹੋਇਆਂ 38 ਸਾਲ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਆਪਣੀਆਂ ਨਿੱਘੀਆਂ ਸੇਵਾਵਾਂ ਦੇ ਕੇ ਬਾਕੀ ਸਟਾਫ ਮੈਂਬਰਾਂ ਲਈ ਮਿਸਾਲ ਪੈਦਾ ਕੀਤੀ ਉਥੇ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਬਾਕੀ ਮੈਂਬਰਾਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਐਸ. ਸੀ. ਐਸ. ਟੀ. ਐਸੋਸੀਏਸ਼ਨ ਦੇ ਵਰਕਿੰਗ ਪ੍ਰਧਾਨ, ਜਨਰਲ ਸਕੱਤਰ, ਕਨੂੰਨੀ ਸਲਾਹਕਾਰ ਵਜੋਂ ਅਤੇ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਉਪ ਪ੍ਰਧਾਨ ਦੇ ਤੌਰ ਤੇ ਸੇਵਾਵਾਂ ਨਿਭਾਈਆਂ। ਇਸੇ ਦੌਰਾਨ ਉਕਤ ਆਗੂਆਂ ਵਲੋਂ ਰਣਜੀਤ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ, ਸਿਰੋਪਾਓ, ਬਾਬਾ ਸਹਿਬ ਦਾ ਸਰੂਪ ਅਤੇ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਸੈਕਟਰੀ ਨਰੇਸ਼ ਕੁਮਾਰ, ਕੈਸ਼ੀਅਰ ਪ੍ਰਿਥੀ ਸਿੰਘ, ਸਾਬਕਾ ਉਪ ਪ੍ਰਧਾਨ ਅਮਰਜੀਤ ਸਿੰਘ ਰੁੜਕੀ, ਖੂਨਦਾਨ ਸੰਸਥਾ ਦੇ ਟੇਕ ਚੰਦ, ਜਗਜੀਵਨ ਰਾਮ, ਜਸਪਾਲ ਸਿੰਘ, ਕਰਮਜੀਤ ਸਿੰਘ, ਸ਼ੀਤਲ ਸਿੰਘ ਕਪੂਰਥਲਾ, ਕੁਸ਼ਲ ਕੁਮਾਰ, ਅਵਤਾਰ ਸਿੰਘ, ਜਗੀਰ ਸਿੰਘ ਕਾਲਰੂ, ਬਲਵਿੰਦਰ ਪਾਜੀਆਂ, ਹਰਵਿੰਦਰ ਸਿੰਘ ਖਹਿਰਾ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸੱਜਣ ਮਿੱਤਰ ਤੇ ਸਕੇ ਸਬੰਧੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਤ ਸੀਚੇਵਾਲ ਦੇ ਯਤਨਾ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਹੋਈ ਘਰ ਵਾਪਸੀ, ਸੱਤ ਅੱਠ ਮਹੀਨਿਆਂ ਤੋਂ ਟੁੱਟਿਆ ਪਿਆ ਸੀ ਪਰਿਵਾਰ ਨਾਲੋਂ ਸੰਪਰਕ
Next articleਸੂਫੀ ਸੰਤ ਸਰਕਾਰ ਲੱਖਦਾਤਾ ਪੀਰ ਟਰੱਸਟ ਵੱਲੋਂ ਸੱਤਵਾਂ ਸਲਾਨਾ ਮੇਲਾ ਅਤੇ ਭੰਡਾਰਾ 8 ਨੂੰ ਹੰਬੜਾਂ ਵਿਖੇ ਕਰਵਾਇਆ ਜਾਵੇਗਾ