ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਸੂਫੀ ਸੰਤ ਸਰਕਾਰ ਲੱਖ ਦਾਤਾ ਪੀਰ ਟਰਸਟ (ਰਜਿ:) ਨੰਬਰ 2340 ਵੱਲੋਂ 7ਵਾਂ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਜੀ ਹੰਬੜਾਂ ਵਾਲਿਆਂ ਨੇ ਦੱਸਿਆ ਕਿ ਇਹ ਸਲਾਨਾ ਮੇਲਾ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 8 ਨਵੰਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ । ਬਾਬਾ ਗੁਰਮੀਤ ਸਿੰਘ ਜੀ ਨੇ ਦੱਸਿਆ ਕਿ ਸਵੇਰੇ 10 ਵਜੇ ਪੀਰਾਂ ਦੀ ਆਸ਼ੀਰਵਾਦ ਵਿੱਚ ਮੇਲਾ ਆਰੰਭ ਹੋਵੇਗਾ ਜੋ ਸ਼ਾਮ 5 ਵਜੇ ਤੱਕ ਚੱਲੇਗਾ । ਮੇਲੇ ਵਿੱਚ ਦਾਦਾ ਗੁਰੂ ਸਾਈ ਜੀਵਨ ਸ਼ਾਹ ਜੀ ਅਤੇ ਗੁਰੂ ਸਾਈ ਮੁਹੰਮਦ ਸ਼ਾਹ ਜੀ ਮਾਜਰੀ ਲੁਧਿਆਣਾ ਵਾਲੇ ਮੇਲੇ ਵਿੱਚ ਉਚੇਚੇ ਤੌਰ ਤੇ ਆਸ਼ੀਰਵਾਦ ਦੇਣ ਲਈ ਪਹੁੰਚਣਗੇ । ਮੇਲੇ ਵਿੱਚ ਪੀਰਾਂ ਦੀਆਂ ਗੁਣ ਗਾਨ ਕਰਨ ਲਈ ਬੀਐਸ ਬਬਲੀ ਅਤੇ ਅਰਸ਼ਦੀਪ ਪਾਲ ਬਾਬਾ ਜੀ ਵੀ ਪਹੁੰਚ ਰਹੇ ਹਨ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



