ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ, ਮੂਲ ਚੰਦ ਸ਼ਰਮਾ ਦ ਗੀਤ ਚਰਚਾ ਵਿੱਚ ਰਿਹਾ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋ ਰੋਡ ਵਿਖੇ ਮਾਸਟਰ ਤੇਲੂ ਰਾਮ ਕੁਹਾੜਾ, ਗਜ਼ਲਗੋ ਸਰਦਾਰ ਪੰਛੀ ਅਤੇ ਗੁਰਸੇਵਕ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਹੋਈ । ਸ਼ੁਰੂਆਤੀ ਦੌਰ ਵਿੱਚ ਸਭਾ ਦੇ ਮੁੱਖ ਸਲਾਹਕਾਰ ਬਲਰਾਜ ਸਿੰਘ ਬਾਜਵਾ ਦੇ ਕੁੜਮ ਜਸਵਿੰਦਰ ਸਿੰਘ ਬਿੱਲਾ , ਪੱਤਰਕਾਰ ਬਲਬੀਰ ਸਿੰਘ ਬੱਬੀ ਜੀ ਦੇ ਮਾਤਾ ਹਰਜਿੰਦਰ ਕੌਰ , ਗਾਇਕ ਤੇ ਲੇਖਕ ਜਗਤਾਰ ਰਾਈਆਂ ਵਾਲੇ ਦੇ ਚਾਚੇ ਦੇ ਮੁੰਡੇ ਕੁਲਦੀਪ ਸਿੰਘ ਫੌਜੀ ਅਤੇ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਮੈਂਬਰ ਸ਼ਿਵ ਕੁਮਾਰ ਅੰਬਾਲਵੀ ਜੀ ਦੀ ਧਰਮ ਪਤਨੀ ਸ਼੍ਰੀ ਮਤੀ ਭਾਵਨਾ ਸ਼ਰਮਾ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ।
   ਮੀਟਿੰਗ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਬਹੁਮੁੱਲੀਆਂ ਵੀਚਾਰਾਂ ਹੋਈਆਂ । ਸਭਾ ਵਿੱਚ ਪਹਿਲੀ ਵਾਰ ਮਾਲਵਾ ਲਿਖਾਰੀ ਸਭਾ ਸੰਗਰੂਰ ਤੋ 7 ਮੈਂਬਰ ਹਾਜ਼ਰ ਹੋਏ । ਜਿੰਨਾ ਵਿੱਚ ਸਰਵ ਸ਼੍ਰੀ ਕਰਮ ਸਿੰਘ ਜਖ਼ਮੀ , ਮੂਲ ਚੰਦ ਸ਼ਰਮਾ , ਸੁਖਵਿੰਦਰ ਸਿੰਘ ਲੋਟੇ , ਰਜਿੰਦਰ ਸਿੰਘ ਰਾਜਨ , ਬਹਾਦਰ ਸਿੰਘ ਧੌਲਾ , ਪਵਨ ਕੁਮਾਰ ਹੋਸ਼ੀ , ਨਾਇਬ ਸਿੰਘ ਬਘੌਰ , ਨੂੰ ਸਭਾ ਦੇ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਜੀ ਆਇਆ ਆਖਿਆ ।
    ਉਪਰੋਕਤ ਕਵੀਆਂ ਤੋਂ ਇਲਾਵਾਂ ਰਚਨਾਵਾਂ ਦੇ ਦੌਰ ਵਿੱਚ ਤੇਲੂ ਰਾਮ ਕੁਹਾੜਾ , ਪ੍ਰਸਿੱਧ ਗਜ਼ਲਗੋ ਸਰਦਾਰ ਪੰਛੀ , ਗੀਤਕਾਰ ਹਰਬੰਸ ਮਾਲਵਾ , ਕਮਲਜੀਤ ਸਿੰਘ ਨੀਲੋਂ , ਅਵਤਾਰ ਸਿੰਘ ਓਟਾਲਾਂ ਸਰਪ੍ਰਸਤ ਸਾਂਝੀ ਸੱਥ , ਦਲਵੀਰ ਕਲੇਰ , ਸਰਬਜੀਤ ਸਿੰਘ ਸੋਨੂੰ ,  ਗੁਰਸੇਵਕ ਸਿੰਘ ਢਿੱਲੋਂ , ਜਗਵੀਰ ਸਿੰਘ ਵਿੱਕੀ , ਹਰਬੰਸ ਸਿੰਘ ਰਾਏ , ਬਲਵੰਤ ਸਿੰਘ ਵਿਰਕ , ਜਗਤਾਰ ਰਾਈਆਂ , ਸੁਰਜੀਤ ਸਿੰਘ ਵਿਸ਼ਾਦ , ਬਲਬੀਰ ਸਿੰਘ ਬੱਬੀ , ਹਰਬੰਸ ਸਿੰਘ ਸ਼ਾਨ ਬਗਲੀ , ਜਗਮੋਹਨ ਸਿੰਘ ਕੰਗ ਟਮਕੌਡੀ , ਜੋਰਾਵਰ ਸਿੰਘ ਪੰਛੀ , ਨੇਤਰ ਸਿੰਘ ਮੁੱਤੋ , ਜਗਪਾਲ ਸਿੰਘ ਜੱਗਾ ਜਮਾਲਪੁਰੀ , ਅਮਰਜੀਤ ਕੌਰ ਮੋਰਿੰਡਾ , ਗੁਰਬਾਗ ਸਿੰਘ ਰਾਈਆਂ , ਲਖਵੀਰ ਸਿੰਘ ਲੱਭਾ , ਜਗਦੇਵ ਸਿੰਘ ਬਾਘਾ , ਜਗਦੇਵ ਸਿੰਘ ਮਕਸੂਦੜਾ , ਮਨਜੀਤ ਸਿੰਘ ਰਾਗੀ , ਪੱਪੂ ਬਲਬੀਰ , ਆਦਿ ਨੇ ਰਚਨਾਵਾਂ ਸੁਣਾਈਆਂ । ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਭਖਵੀ ਤੇ ਉਸਾਰੂ ਵਿਚਾਰ ਚਰਚਾ ਹੋਈ । ਮੀਟਿੰਗ ਦੀ ਕਾਰਵਾਈ ਜਗਵੀਰ ਸਿੰਘ ਵਿੱਕੀ ਤੇ ਤਰਨ ਸਿੰਘ ਬੱਲ ਨੇ ਖੂਬਸੂਰਤ ਤਰੀਕੇ ਨਾਲ ਚਲਾਈ । ਗੁਰਸੇਵਕ ਸਿੰਘ ਢਿੱਲੋ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਹਿੰਦਰਾ ਵੀਰੋ ਦੀ ਸ਼ਾਨਦਾਰ ਸ਼ੁਰੂਆਤ -ਨੋਵੇਲਟੀ ਵ੍ਹੀਲਜ਼ ਮਹਿੰਦਰਾ, ਢੰਡਾਰੀ ਖੁਰਦ, ਲੁਧਿਆਣਾ ਵਿਖੇ ਵਪਾਰਕ ਵਾਹਨਾਂ ਦਾ ਭਵਿੱਖ
Next articleਕੈਨੇਡਾ ਖੇਡ ਕੇ ਵਾਪਿਸ ਪਰਤੇ ਕਬੱਡੀ ਖਿਡਾਰੀ ਕਰਮੀ ਭੁਲਣ ਦਾ ਇਲਾਕਾ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ।