ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)– ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਮਾਛੀਕੇ ਨਾਲ ਸੰਬੰਧਿਤ ਕਨੇਡਾ ਰਹਿੰਦੀ ਪੰਜਾਬਣ ਨੇ ਵਿਗਿਆਨਕ ਖੇਤਰ ਚ ਅਹਿਮ ਪ੍ਰਾਪਤੀ ਕਰਕੇ ਪੰਜਾਬੀ ਭਾਈਚਾਰੇ ਸਮੇਤ ਪੂਰੇ ਭਾਰਤੀ ਭਾਈਚਾਰੇ ਦਾ ਨਾਮ ਵਿਸ਼ਵ ਪੱਧਰ ਤੇ ਚਮਕਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਜ਼ਿਕਰ ਯੋਗ ਹੈ ਕਿ ਐਮ ਸੀ ਮਾਸਟਰ ਯੂਨੀਵਰਸਿਟੀ ਅਤੇ ਇੰਸਟੀਚਿਊਟ ਪੈਸਟੀਚਿਊਰ ਦੀ ਵਿਗਿਆਨਿਕ ਟੀਮ ਵੱਲੋਂ ਹਾਲ ਹੀ ਚ ਪਲੇਗ ਦੀ ਬਿਮਾਰੀ ਨਾਲ ਸੰਬੰਧਿਤ ਇੱਕ ਬੈਟੀਰੀਆ ਦੀ ਖੋਜ ਕੀਤੀ ਗਈ ਹੈ ਜਿਸ ਨਾਲ ਉਕਤ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ। ਇਸ ਟੀਮ ਵਿੱਚ ਲੇਖਕਾ ਵਜੋਂ ਸ਼ਾਮਿਲ ਪੰਜਾਬਣ ਡਾਕਟਰ ਰਵਨੀਤ ਕੌਰ ਵੱਲੋਂ ਡੈਨਮਾਰਕ ਤੋਂ ਮਿਲੇ ਪੁਰਾਣੇ ਡੀਐਨਏ ਸੈਂਪਲਾਂ ਦੀ ਬਰੀਕੀ ਨਾਲ ਅਧਿਐਨ ਕਰਕੇ ਸੰਬੰਧਿਤ ਜੀਨ ਦੇ ਗਾਇਬ ਹੋ ਜਾਣ ਬਾਰੇ ਪਤਾ ਲਗਾਉਣ ਚ ਸਫਲਤਾ ਹਾਸਿਲ ਕੀਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



