HOME ਇਤਿਹਾਸਕ ਦਸਤਾਵੇਜ. ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੀਵਨ, ਸੰਘਰਸ਼ ਤੇ ਮਿਸ਼ਨ

ਇਤਿਹਾਸਕ ਦਸਤਾਵੇਜ. ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੀਵਨ, ਸੰਘਰਸ਼ ਤੇ ਮਿਸ਼ਨ

4

   (ਸਮਾਜ ਵੀਕਲੀ)    “ਕਦੇ ਸੁਣਿਆਂ ਸ਼ੋਸ਼ਣ ਕਰਨ ਵਾਲਾ ਸ਼ੋਸ਼ਿਤਾਂ ਦਾ ਇਤਿਹਾਸ ਲਿਖੇ, ਕਦੇ ਸੁਣਿਆਂ ਪੂੰਜੀਪਤੀ ਗਰੀਬਾਂ ਦਾ ਇਤਿਹਾਸ ਲਿਖੇ, ਅਜਿਹਾ ਕਦੇ ਨਹੀਂ ਹੋਇਆ ਤਾਂ ਫਿਰ ਇਤਿਹਾਸ ਦੀ ਕਹਾਣੀ ਸੱਚੀ ਕਦੋਂ ਹੁੰਦੀ ਹੈ, ਜਿਨ੍ਹਾਂ ਕੋਲ ਰਾਜਸੱਤਾ ਅਤੇ ਪੈਸਾ ਹੁੰਦਾ ਹੈ ਉਹ ਰਾਜ ਸੱਤਾ ਦੇ ਜ਼ੋਰ ਨਾਲ ਜਾਂ ਪੈਸੇ ਨਾਲ ਇਤਿਹਾਸ ਲਿਖ ਲੈਂਦੇ ਹਨ ਜਾਂ ਲਿਖਵਾ ਲੈਂਦੇ ਹਨ।” ਪਰ ਹੁਣ ਆਪਣਾ, ਆਪਣੇ ਪੁਰਖਿਆਂ ਦੁਆਰਾ ਸਿਰਜਿਆ ਇਤਿਹਾਸ ਜਗੀਰਦਾਰਾਂ ਜਾਂ ਸ਼ਾਹੂਕਾਰਾਂ ਦੀ ਜਗ੍ਹਾ ਸਾਡੇ ਆਪਣਿਆਂ ਵਲੋਂ ਸਹੀ ਅਰਥਾਂ ਵਿੱਚ ਆਪ ਲਿਖ ਕੇ ਅਗਲੀਆਂ ਪੀੜ੍ਹੀਆਂ ਲਈ ਸਹੀ ਰਾਹ ਦਸੇਰੇ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ । ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੀਵਨ, ਸੰਘਰਸ਼ ਤੇ ਮਿਸ਼ਨ ਵੀ ਇਸੇ ਕੜੀ ਵਿੱਚ ਇੱਕ ਵਿਸ਼ੇਸ਼ ਉੱਦਮ ਹੈ ਜੋ ਰਾਜੇਸ਼ ਭਬਿਆਣਾ ਨੇ ਬਾਖੂਬੀ ਕਰ ਦਿਖਾਇਆ ਹੈ।

ਸਭ ਤੋਂ ਪਹਿਲਾਂ ਰਾਜੇਸ਼ ਭਬਿਆਣਾ ਜੀ ਨੂੰ “ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੀਵਨ, ਸੰਘਰਸ਼ ਤੇ ਮਿਸ਼ਨ ” ਲਿਖਣ ਲਈ ਮੁਬਾਰਕਬਾਦ ਅਤੇ ਨਾਲ ਹੀ ਧੰਨਵਾਦ ਵੀ ਕਰਨਾ ਚਾਹਾਂਗਾ, ਕਿਉਂਕਿ ਇਸ ਇਤਿਹਾਸਕ ਦਸਤਾਵੇਜ ਨੂੰ ਲਿਖਕੇ ਲੇਖਕ ਨੇ ਇਸ ਉਮਰ ਵਿੱਚ ਹੀ ਆਪਣੇ ਆਪ ਨੂੰ ਪਰੌੜ ਲੇਖਕਾਂ ਦੀ ਕਤਾਰ ਵਿੱਚ ਖੜ੍ਹਾ ਕਰ ਲਿਆ ਹੈ । ਇਹ ਲਿਖਤ ਜਿਸ ਢੰਗ ਨਾਲ ਤਰਤੀਬ ਵਾਰ ਪਰਮਾਣਿਕ ਘਟਨਾਵਾਂ ਦਾ ਵਿਵਰਣ ਕਰਦੇ ਹੋਏ ਲਿਖੀ ਹੈ ਸ਼ਾਇਦ ਲੇਖਕ ਨੂੰ ਵੀ ਲਿਖਣ ਵੇਲੇ ਇਸ ਦਾ ਅੰਦਾਜਾ ਨਾ ਹੋਏ ਕਿ ਇਹ ਲਿਖਤ ਜਿਸ ਪੱਧਰ ਦਾ ਦਸਤਾਵੇਜ ਬਣਿਆ ਹੈ, ਆਉਣ ਵਾਲੇ ਸਮੇਂ ਵਿੱਚ ਜਦੋਂ ਖੋਜਾਰਥੀ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਤੇ ਖੋਜ ਪੱਤਰ ਤਿਆਰ ਕਰਨਗੇ ਤਾਂ ਇਹ ਲਿਖਤ ਉਨ੍ਹਾਂ ਲਈ ਇੱਕ ਲਾਹੇਵੰਦ ਲਿਖਤ ਸਾਬਤ ਹੋਵੇਗੀ।

ਸਾਧਾਰਣ ਲੋਕਾਂ ਦੀਆਂ ਜੀਵਨੀਆਂ ਲਿਖਣੀਆਂ ਤੇ ਇਤਿਹਾਸ ਵਿੱਚ ਨਾਮ ਦਰਜ ਕਰਵਾਉਣ ਵਾਲੀਆਂ ਸ਼ਖਸ਼ੀਅਤਾਂ ਦੀ ਬਜਾਏ ਵੀ ਇਤਿਹਾਸ ਨੂੰ ਬਦਲ ਕੇ ਰੱਖ ਦੇਣ ਵਾਲੇ ਯੁਗਪੁਰਸ਼ ਦੀ ਜੀਵਨੀ ਨੂੰ ਲਿਖਣ ਲੱਗਿਆਂ ਲੇਖਕ ਵਲੋਂ ਜਿਸ ਤਰਤੀਬ ਅਤੇ ਘਟਨਾਵਾਂ ਨੂੰ ਅਤੇ ਆਮ ਭਾਸ਼ਾ ਅਤੇ ਬੋਲਚਾਲ, ਜਿਸ ਨਾਲ ਸੌਖਿਆਂ ਹੀ ਸਮਝਾਇਆ ਜਾ ਸਕੇ, ਵਰਤੋਂ ਕਰਦੇ ਹੋਏ ਲਿਖਤ ਤਿਆਰ ਕੀਤੀ ਹੈ, ਨੂੰ ਪੜ੍ਹਦੇ ਸਮੇਂ ਪੜ੍ਹਨ ਵਾਲਾ ਵੀ ਘਟਨਾਵਾਂ ਦੇ ਧੁਰ ਅੰਦਰ ਤੱਕ ਨਾਲ ਨਾਲ ਚਲਾ ਜਾਂਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਉਹ ਖ਼ੁਦ ਵੀ ਘਟਨਾ ਦਾ ਇੱਕ ਵਿਸ਼ੇਸ਼ ਚਸ਼ਮਦੀਦ ਹੋਵੇ।

ਸਾਹਿਬ ਕਾਂਸ਼ੀ ਰਾਮ ਜੀ ਜਿਨ੍ਹਾਂ ਦੀ ਜੀਵਨੀ ਅਤੇ ਸੰਘਰਸ਼ ਲਿਖਿਆ ਗਿਆ ਹੈ ਉਨ੍ਹਾਂ ਨੂੰ ਲਿਖਣ ਤੋਂ ਪਹਿਲਾਂ ਸਮਝਣਾ ਹੀ ਸ਼ਾਇਦ ਆਪਣੇ ਆਪ ਵਿੱਚ ਵੱਖਰਾ ਵਿਸ਼ਾ ਹੈ। ਕਿਉਂਕਿ ਉਨ੍ਹਾਂ ਨੇ ਉਹ ਕੁੱਝ ਕਰ ਦਿਖਾਇਆ ਹੈ ਜੋ ਯਕੀਨ ਕਰਨ ਤੋਂ ਬਹੁਤ ਹੀ ਅਗਾਂਹ ਵਾਲੀ ਸਥਿਤੀ ਹੈ। ਇਸ ਤੋਂ ਪਹਿਲਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਵਲੋਂ ਜਿੱਥੇ ਤੱਕ ਕਾਰਵਾਂ ਲੈ ਕੇ ਆਏ ਸੀ ਉਨ੍ਹਾਂ ਵਲੋਂ ਇਸ ਕਾਰਵਾਂ ਨੂੰ ਅੱਗੇ ਲਿਜਾਣ ਲਈ ਕੋਈ ਉਤਰਾਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ ਸੀ ਅਤੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਕਾਰਵਾਂ ਦੇ ਉਤਰਾਧਿਕਾਰੀ ਦੀ ਗ਼ੈਰਮੌਜੂਦਗੀ ਕਾਰਨ ਅੱਗੇ ਤੋਰਨਾ ਅਤੇ ਨਵੀਆਂ ਉਚਾਈਆਂ ਤੱਕ ਜਿੱਥੇ ਇਸ ਨੂੰ ਲੈ ਕੇ ਗਏ ਅਤੇ ਜਿਹੜੇ ਹਲਾਤਾਂ ਦਾ ਸਾਹਮਣਾ ਕੀਤਾ ਅਤੇ ਜਨ ਸਧਾਰਣ ਤੇ ਪ੍ਰਤੱਖ ਪ੍ਰਭਾਵ ਛੱਡ ਸਕੇ ਤੇ ਕਿਸੇ ਵੀ ਕਾਰਵਾਂ ਅੰਦਰ ਇੰਨੇ ਘੱਟ ਸਮੇਂ ਅੰਦਰ ਬਿਲਕੁਲ ਵਿਰੋਧੀ ਪ੍ਰਸਥਿਤੀਆਂ ਅੰਦਰ ਇਸ ਪੱਧਰ ਦੇ ਨਤੀਜੇ ਪ੍ਰਾਪਤ ਕਰ ਲੈਣਾ ਇਹ ਉਨ੍ਹਾਂ ਦੀ ਕਾਰਜ ਸ਼ੈਲੀ ਅਤੇ ਅਦੁੱਤੀ ਸਖਸ਼ੀਅਤ ਨੂੰ ਤਸਦੀਕ ਕਰਦਾ ਹੈ। ਜਿਸ ਕਰਕੇ ਉਸ ਕਾਰਵਾਂ ਦਾ ਇਸ ਮੁਕਾਮ ਤੇ ਪਹੁੰਚਣਾ ਇਤਿਹਾਸ ਨੂੰ ਨਵੇਂ ਸਿਰੇ ਤੋਂ ਲਿਖਣ ਲਈ ਮਜਬੂਰ ਕਰਨ ਯੋਗ ਹੈ ਅਤੇ ਇਹ ਕੋਈ ਵਿਰਲਾ ਅਤੇ ਅਨੋਖਾ ਯੁਗਪੁਰਸ਼ ਹੀ ਕਰ ਸਕਦਾ ਸੀ। ਇਸ ਯੁਗਪੁਰਸ਼ ਦੀ ਜੀਵਨ ਗਾਥਾ ਲਿਖਣ ਲੱਗਿਆਂ ਲੇਖਕ ਵਲੋਂ ਪੂਰਾ ਨਿਆਂ ਕੀਤਾ ਗਿਆ ਹੈ। ਭਾਵੇਂ ਕਿ ਇਹ ਲਿਖਤ ਐਨੇ ਵੱਡੇ ਕਾਰਵਾਂ ਨੂੰ ਇੰਨੇ ਘੱਟ ਸ਼ਬਦਾਂ ਵਿੱਚ ਪਰੋ ਕੇ ਪੇਸ਼ ਕੀਤੀ ਹੈ ਇਹ ਵੀ ਲੇਖਕ ਦੀ ਲਿਖਣ ਕਲਾ/ਮੁਹਾਰਤ ਨੂੰ ਪੇਸ਼ ਕਰਦੀ ਹੈ। ਇਹ ਲਿਖਤ ਪਾਠਕਾਂ ਲਈ ਇੱਕ ਅਜਿਹਾ ਦਸਤਾਵੇਜ ਹੋਵੇਗਾ ਜਿਸ ਅਨੁਸਾਰ ਉਨ੍ਹਾਂ ਪਾਠਕਾਂ ਜਿਹੜੇ ਸਾਹਿਬ ਕਾਂਸ਼ੀ ਰਾਮ ਜੀ ਨੂੰ ਨੇੜੇ ਤੋਂ ਜਾਨਣ ਵਾਲੇ ਹਨ, ਦੂਸਰਾ ਜਿਹੜੇ ਸਾਹਿਬ ਜੀ ਬਾਰੇ ਪਹਿਲੀ ਬਾਰ ਪੜ੍ਹ ਰਹੇ ਹਨ ਜਾਂ ਫਿਰ ਜਿਨ੍ਹਾਂ ਨੇ ਕਿਸੇ ਯੁਗਪੁਰਸ਼ ਦੇ ਇਤਿਹਾਸ ਬਦਲ ਕੇ ਰੱਖ ਦੇਣ ਵਾਲੇ ਕਾਰਨਾਮੇ ਜੋ ਉਨ੍ਹਾਂ ਨੇ ਪ੍ਰਤੱਖ ਕਰ ਕੇ ਦਿਖਾਏ ਇਸ ਮਨਸੂਬੇ ਨਾਲ ਪੜ੍ਹਨੀ ਹੈ ਉਨ੍ਹਾਂ ਸਾਰਿਆਂ ਨੂੰ ਹੀ ਉਨ੍ਹਾਂ ਦੇ ਜੀਵਨ ਅਤੇ ਸੰਘਰਸ਼ ਦੇ ਪਾਤਰ ਦੇ ਰੂਪ ਵਿੱਚ ਲਿਜਾ ਕੇ ਖੜ੍ਹਾ ਕਰ रेदेगी।

ਇਸ ਲਈ ਪਾਠਕਾਂ ਦੀ ਅਜਿਹੇ ਯੁਗਪੁਰਸ਼ ਦੇ ਜੀਵਨ ਅਤੇ ਸੰਘਰਸ਼ ਨੂੰ ਜਾਨਣ ਦੀ ਤੀਬਰ ਇੱਛਾ ਨੂੰ ਹੋਰ ਪ੍ਰਬਲ ਕਰੇਗੀ। ਆਓ ਇਸ ਲਿਖਤ ਨੂੰ ਪੜ੍ਹੀਏ ਅਤੇ ਲੇਖਕ ਵਲੋਂ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਜਿਸ ਪ੍ਰਤੀਬੱਧਤਾ ਦਾ ਸਪੱਸ਼ਟ ਪ੍ਰਗਟਾਵਾ ਇਸ ਲਿਖਤ ਰਾਹੀਂ ਕਰਦੇ ਹੋਏ ਇਤਿਹਾਸ ਬਣ ਗਈਆਂ ਘਟਨਾਵਾਂ ਦਾ ਚਿਤਰਣ ਕੀਤਾ ਹੈ ਅਤੇ ਯੁਗਪੁਰਸ਼ ਦਾ ਲਾਸਾਨੀ ਸੰਘਰਸ਼ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਸੁਯੋਗ ਉਪਰਾਲਾ ਕੀਤਾ ਹੈ, ਇਸ ਨੂੰ ਪੜ੍ਹ ਕੇ ਤੇ ਮਹਾਂਪੁਰਸ਼ਾਂ ਦੇ ਕਾਰਵਾਂ ਨੂੰ ਅੱਗੇ ਲਿਜਾਣ ਵਿੱਚ ਆਪਣਾ ਯੋਗਦਾਨ ਪਾਈਏ ਕਿਉਂਕਿ ਲੇਖਕ ਦਾ ਐਸੇ ਤਪੱਸਵੀ, ਕਰਮਯੋਗੀ, ਹੱਠਧਰਮੀ ਅਤੇ ਹੋਰ ਅਨੇਕਾਂ ਵਿਸ਼ੇਸ਼ਣਾਂ ਨਾਲ ਸ਼ਿੰਗਾਰੇ ਯੁਗਪੁਰਸ਼ ਦੇ ਜੀਵਨ ਸਫਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣਯੋਗ ਲਿਖਤ ਉਨ੍ਹਾਂ ਲਈ ਕਾਰਵਾਂ ਨੂੰ ਅੱਗੇ ਚੱਲਦਾ ਰੱਖਣ ਲਈ ਰਾਹ ਦਸੇਰਾ ਵੀ ਹੋ ਸਕੇਗਾ।

ਅਜਿਹੇ ਦਰਵੇਸ਼ ਦੇ ਜੀਵਨ ਅਤੇ ਸੰਘਰਸ਼ ਨੂੰ ਇਸ ਰੂਪ ਵਿੱਚ ਪੇਸ਼ ਕਰਨ ਲਈ ਲੇਖਕ ਨੂੰ ਜਿੱਥੇ ਵਧਾਈ ਦੇਣਾ ਚਾਹਾਂਗਾ ਉੱਥੇ ਹੀ ਧੰਨਵਾਦੀ ਵੀ ਹੋਵਾਂਗਾ ਅਤੇ ਆਪ ਸਭਤੋਂ ਇਹ ਉਮੀਦ ਵੀ ਰੱਖਾਂਗਾ ਕਿ ਜਿਸ ਭਾਵਨਾ ਨਾਲ ਸਮੁੱਚਾ ਉਪਰਾਲਾ ਕੀਤਾ ਗਿਆ
ਆਪ ਪਾਠਕ ਵੀ “ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਜੀਵਨ, ਸੰਘਰਸ਼ ਤੇ ਮਿਸ਼ਨ ” ਪੁਸਤਕ ਦਾ ਭਰਪੂਰ ਲਾਭ ਉਠਾਉਂਦੇ ਹੋਏ ਆਪਣਾ ਬਣਦਾ ਯੋਗਦਾਨ ਇਸ ਕਾਰਵਾਂ ਲਈ ਪਾਉਣ ਵਾਸਤੇ ਅੱਗੇ ਆਵੋਗੇ।

“ਆਓ ਆਪਣੇ ਮਹਾਂਪੁਰਸ਼ਾਂ ਦੇ ਚਲਾਏ ਕਾਰਵਾਂ ਨੂੰ ਅੱਗੇ ਲੈ ਕੇ ਜਾਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।

ਇੰਜੀ: ਜਸਵੰਤ ਰਾਏ (98724-12866)
ਸੂਬਾ ਦਫਤਰ ਸਕੱਤਰ
ਬਹੁਜਨ ਸਮਾਜ ਪਾਰਟੀ, ਪੰਜਾਬ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਗਿਆਨਿਕ ਖੇਤਰ ਚ ਪੰਜਾਬਣ ਨੇ ਕੀਤਾ ਸ਼ਲਾਘਾਯੋਗ ਉਪਰਾਲਾ
Next articleਭਾਰਤੀ ਫੌਜ ਆਪ੍ਰੇਸ਼ਨ ਬਲੂ ਸਟਾਰ ਨੂੰ ਅੰਜਾਮ ਨਹੀਂ ਦੇਣਾ ਚਾਹੁੰਦੀ ਸੀ, ਇਸ ਅਧਿਕਾਰੀ ਦੀ ਇੰਟਰਵਿਊ ਨੇ ਸਨਸਨੀ ਮਚਾ ਦਿੱਤੀ