HOME ਆਉਂਦੇ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢ ਲਵਾਂਗੇ...

ਆਉਂਦੇ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢ ਲਵਾਂਗੇ : ਬਲਤੇਜ ਪੰਨੂੂੰ

1
ਬਲਤੇਜ ਪੰਨੂੰ ਉਚੇਚੇ ਤੌਰ ‘ਤੇ ਐੱਸ. ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾਂ ਨੂੰ ਮਿਲਣ ਪੁਹੰਚੇ
ਬਰਨਾਲਾ,   (ਸਮਾਜ ਵੀਕਲੀ)   ( ਚੰਡਿਹੋਕ) : ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮਹਿੰਮ ਤਹਿਤ ਅੰਤਿਮ ਰੂਪ ਰੇਖਾ ਤਿਆਰ ਕਰ ਲਈ, ਜਿਸ ਦੇ ਨਤੀਜੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਸਾਹਮਣੇ ਆਉਣ ਲੱਗ ਜਾਣਗੇ ਅਤੇ ਹੁਣ ਨਸ਼ਿਆਂ ਵਿਰੱਧ ਲੜਾਈ ਵਿੱਚ ਸੂਬੇ ਦੇ ਆਮ ਲੋਕ ਅਹਿਮ ਭੂਮਿਕਾ ਨਿਭਾਉਣਗੇ। ਇਹ ਪ੍ਰਗਟਾਵਾ ਯੁੱਧ ਨਸ਼ਿਆਂ ਵਿਰੱਧ ਮੁਹਿੰਮ ਦੇ ਇੰਚਾਰਜ ਬਲਤੇਜ ਪੰਨੂੰ ਵੱਲੋਂ ਕੀਤਾ ਗਿਆ। ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੂੰ ਉਚੇਚੇ ਤੌਰ ’ਤੇ ਮਿਲਣ ਲਈ ਪੁਹੰਚੇ ਬਲਤੇਜ ਪੰਨੂੰ ਨੇ ਕਿਹਾ ਕਿ ਪਹਿਲਾਂ ਪੰਜਾਬ ਦਾ ਇੱਕ ਜ਼ਿਲ੍ਹਾ ਚੁਣਕੇ ਉਸ ਜਿਲ੍ਹੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚੋਂ ਮੁਕੰਮਲ ਤੌਰ ’ਤੇ ਸੰਥੈਟਿਕ ਨਸ਼ੇ ਦਾ ਖਾਤਮਾ ਕੀਤਾ ਜਾਵੇ ਅਤੇ ਇਸ ਤਰ੍ਹਾਂ ਪੂਰੇ ਪੰਜਾਬ ’ਚੋਂ ਚਿੱਟੇ ਦੀ ਅਲਾਮਤ ਨੂੰ ਖਤਮ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਨਸ਼ਿਆਂ ਦਾ ਜਾਲ ਬਹੁਤ ਭੈੜੀ ਤਰਾਂ ਫੈਲਿਆ ਹੋਇਆ ਹੈ ਅਤੇ ਬਹੁਤ ਵੱਡੇ ਵੱਡੇ ਨਾਮ ਵਿੱਚ ਧੰਦੇ ਵਿੱਚ ਸਾਮਲ ਹਨ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤਹੱਈਆ ਕਰ ਲਿਆ ਹੈ ਕਿ ਭਾਵੇਂ ਕਿਸੇ ਵੀ ਪਾਰਟੀ ਨਾਲ ਜੁੜਿਆ ਕੋਈ ਕਿੰਨੀ ਵੀ ਵੱਡੀ ਰਾਜਸੀ ਪੁਹੰਚ ਵਾਲਾ ਕਿਉਂ ਨਾਲ ਹੋਵੇ, ਜੇਕਰ ਉਹ ਨਸ਼ੇ ਦੇ ਧੰਦੇ ਨਾਲ ਜੁੜਿਆ ਹੋਇਆ ਨਿਕਲਦਾ ਹੈ ਤਾਂ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ.ਡੀ ਸਭਾ ਦੇ ਜਨਰਲ ਸੈਕਟਰੀ ਸ਼ਿਵ ਸਿੰਗਲਾ, ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ, ਐਡਵੋਕੇਟ ਸਰਬਜੀਤ ਨੰਗਲ, ਦਲਜੀਤ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਪਟਿਆਲਾ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੁੱਖੜੇ 
Next articleਮਾਨ ਦੇ ਵੀ.ਆਈ.ਪੀ ਕਲਚਰ ਨੇ ਰੋਕੀ ਲੋਕਾਂ ਦੇ ਜਨ-ਜੀਵਨ ਦੀ ਰਫਤਾਰ – ਐਡਵੋਕੇਟ ਘੁੰਮਣ