HOME ਐਡਵੋਕੇਟ ਸੰਜੀਵ ਚੌਧਰੀ ਚੇਚੀ ਦੇ ਜਨ ਸੰਪਰਕ ਅਭਿਆਨ ਨੂੰ ਮਿਲ ਰਿਹਾ ਭਰਵਾਂ...

ਐਡਵੋਕੇਟ ਸੰਜੀਵ ਚੌਧਰੀ ਚੇਚੀ ਦੇ ਜਨ ਸੰਪਰਕ ਅਭਿਆਨ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਆਸਰੋਂ ਵਿਖੇ ਨੁੱਕੜ ਮੀਟਿੰਗ ਰੈਲੀ ਵਿੱਚ ਤਬਦੀਲ

1

ਹਲਕੇ ਦੇ ਨੌਜਵਾਨ ਆਗੂ ਦੀ ਲੋਕਪ੍ਰਿਯਤਾ ਕਾਰਨ ਮੀਟਿੰਗਾਂ ‘ਚ ਉਮੜ ਰਿਹਾ ਲੋਕਾਂ ਦਾ ਠਾਠਾਂ ਮਾਰਦਾ ਇਕੱਠ

ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਵਿਧਾਨ ਸਭਾ ਹਲਕਾ ਬਲਾਚੌਰ ਦੇ ਨੌਜਵਾਨ ਆਗੂ ਐਡਵੋਕੇਟ ਸੰਜੀਵ ਚੌਧਰੀ ਚੇਚੀ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਚਲਾਇਆ ਜਾ ਰਿਹਾ ਜਨ ਸੰਪਰਕ ਅਭਿਆਨ ਲਗਾਤਾਰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਆਸਰੋਂ ਵਿਖੇ ਕੀਤੀ ਗਈ ਇੱਕ ਨੁੱਕੜ ਮੀਟਿੰਗ ਨੇ ਉਸ ਸਮੇਂ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ, ਜਦੋਂ ਇਲਾਕੇ ਦੇ ਲੋਕ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ। ਆਸਰੋਂ ਵਿਖੇ ਉਮੜਿਆ ਇਹ ਠਾਠਾਂ ਮਾਰਦਾ ਇਕੱਠ ਐਡਵੋਕੇਟ ਚੌਧਰੀ ਦੀ ਇਲਾਕੇ ਵਿੱਚ ਵਧ ਰਹੀ ਲੋਕਪ੍ਰਿਯਤਾ ਦਾ ਸਪੱਸ਼ਟ ਸਬੂਤ ਪੇਸ਼ ਕਰਦਾ ਹੈ।
ਐਡਵੋਕੇਟ ਸੰਜੀਵ ਚੌਧਰੀ ਚੇਚੀ ਦੇ ਹਲਕੇ ਵਿੱਚ ਆਉਣ ਨਾਲ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੇ ਉੱਚੇ ਸਿਆਸੀ ਆਗੂਆਂ ਨਾਲ ਮਜ਼ਬੂਤ ਰਾਬਤੇ ਅਤੇ ਇਲਾਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਉਹ ਹਰ ਵਰਗ ਦੇ ਹਰਮਨਪਿਆਰੇ ਬਣ ਚੁੱਕੇ ਹਨ। ਚਾਹੇ ਇਲਾਕੇ ਦੇ ਡੇਅਰੀ ਫਾਰਮਰਾਂ ਨਾਲ ਸਬੰਧਤ ਮਸਲੇ ਹੋਣ, ਖੇਤੀਬਾੜੀ ਲਈ ਟਿਊਬਵੈੱਲਾਂ ਦੇ ਕੰਮ ਹੋਣ ਜਾਂ ਹੋਰ ਅਨੇਕਾਂ ਸਥਾਨਕ ਸਮੱਸਿਆਵਾਂ, ਐਡਵੋਕੇਟ ਚੌਧਰੀ ਨੇ ਹਮੇਸ਼ਾ ਅੱਗੇ ਹੋ ਕੇ ਇਹਨਾਂ ਦਾ ਹੱਲ ਕਰਵਾਇਆ ਹੈ, ਜਿਸ ਕਾਰਨ ਲੋਕਾਂ ਦਾ ਉਹਨਾਂ ਉੱਪਰ ਵਿਸ਼ਵਾਸ ਲਗਾਤਾਰ ਪੱਕਾ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਦੱਸਿਆ ਕਿ ਉਹ ਹਲਕੇ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀਆਂ ਦਿੱਕਤਾਂ ਅਤੇ ਮੁਸ਼ਕਿਲਾਂ ਨੂੰ ਨਿੱਜੀ ਤੌਰ ‘ਤੇ ਸੁਣ ਰਹੇ ਹਨ। ਉਹਨਾਂ ਕਿਹਾ ਕਿ ਇਸ ਜਨ ਸੰਪਰਕ ਅਭਿਆਨ ਦਾ ਮੁੱਖ ਮਕਸਦ ਲੋਕਾਂ ਨਾਲ ਵਿਚਾਰ ਸਾਂਝੇ ਕਰਨਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੀ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਹਲਕੇ ਦੇ ਲੋਕਾਂ ਵੱਲੋਂ ਮਿਲ ਰਿਹਾ ਇਹ ਪਿਆਰ ਅਤੇ ਸਹਿਯੋਗ ਉਹਨਾਂ ਨੂੰ ਲੋਕਾਂ ਦੀ ਸੇਵਾ ਲਈ ਹੋਰ ਵੀ ਤਤਪਰ ਹੋ ਕੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਜ਼ਿਲ੍ਹਾ ਮੈਜਿਸਟਰੇਟ ਨੇ ਬੰਗਾ–ਮੁਕੰਦਪੁਰ ਸੜਕ ’ਤੇ ਰਾਤ 09:00 ਵਜੇ ਤੋਂ ਸਵੇਰੇ 06:00 ਵਜੇ ਤੱਕ ਭਾਰੀ ਵਾਹਨਾਂ ਦੇ ਲੰਘਣ/ਦਾਖਲ ਹੋਣ ‘ਤੇ ਪਾਬੰਦੀ ਹਟਾਈ*
Next article*ਪਿੰਡ ਜਾਡਲੀ ਵਿਖੇ ਵਿਕਾਸ ਦੀ ਨਵੀਂ ਸ਼ੁਰੂਆਤ*