(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਰੋਜਾਨਾ ਦੀ ਤਰ੍ਹਾਂ ਚੌਂਤਰੇ ਉੱਤੇ ਬੈਠਣ ਵਾਲੇ ਪੰਜ ਛੇ ਕੁ ਜਣੇ ਅਖਬਾਰ ਨਾਲ ਚਿੰਬੜੇ ਹੋਏ ਸਨ। ਡਾਇਰੀ ਵਿੱਚੋਂ ਦੁੱਧ ਲਿਆ ਕੇ ਡੋਲੂ ਨੂੰ ਸਾਂਭਦਾ ਹੋਇਆ ਪ੍ਰੀਤਮ ਸਿਉ ਕਹਿਣ ਲੱਗਾ, ‘ ਦੇਖ ਕਿਵੇਂ ਚਿਮੜੇ ਹੋਏ ਨੇ ਅਖਬਾਰ ਨੂੰ ਜਿਵੇਂ ਕੋਈ ਖਾਸ ਖਬਰ ਹੁੰਦੀ ਐ’ ਪ੍ਰੀਤਮ ਸਿਆਂ ਖਬਰ ਤਾਂ ਖਾਸ ਹੈ ਪਰ ਤੈਨੂੰ ਕਿਵੇਂ ਸਮਝਾਵਾਂ ਤੈਂ ਨਾ ਕਦੇ ਕੁਛ ਖਾਣਾ ਨਾ ਪੀਣਾ, ਇਹ ਕਹਿੰਦਾ ਹੋਇਆ ਦੇਵ ਡਰਾਇਵਰ ਪ੍ਰੀਤਮ ਸਿਉ ਦੇ ਅੱਗੇ ਅਖਬਾਰ ਕਰਦਾ ਹੋਇਆ ਬੋਲਿਆ, ‘ਆਹ ਦੇਖ ਲਾ ਜ਼ਹਿਰੀ ਸ਼ਰਾਬ ਦੇ ਨਾਲ 15-20 ਬੰਦੇ ਅੰਬਰਸਰ ਵੱਲ ਮਰਗੇ, ਆਹ ਮੁੱਖ ਮੰਤਰੀ ਬੈਠਾ ਨਾਲੇ 10 ਲੱਖ ਦੇ ਗਿਆ ਨਾਲੇ ਕਹਿੰਦਾ ਨੌਕਰੀ ਦਊਂ। ਉਹ ਭਾਈ ਸ਼ਰਾਬੀਆਂ ਦੇ ਦੁਖੜੇ ਸ਼ਰਾਬੀਆਂ ਨੂੰ ਪਤਾ ਹੁੰਦੇ ਹਨ ਇਹ ਕਹਿ ਕੇ ਦੁੱਧ ਵਾਲਾ ਡੋਲੂ ਚੱਕ ਕੇ ਪ੍ਰੀਤਮ ਸਿਉ ਤੁਰ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



