(ਸਮਾਜ ਵੀਕਲੀ)
ਚੱਕਰਾਂ ‘ਚ ਪਾਇਆ ਏ, ਤੇ ਚੱਕਰੇ ਚੜ੍ਹਾਈ ਜਾਂਦੇ ਨੇ,
ਸੱਚ ਬੋਲਣ ਵਾਲਿਆਂ ਨੂੰ ਦੋਸ਼ੀ ਠਹਿਰਾਈ ਜਾਂਦੇ ਨੇ।
ਝੂਠ ਦੇ ਬਾਜ਼ਾਰ ਅੰਦਰ ਸਿੱਕੇ ਖੂਬ ਚੱਲਦੇ ਨੇ,
ਸੱਚ ਦੇ ਸੌਦਾਗਰ ਇੱਥੇ ਰੋਜ਼ ਅਜ਼ਮਾਈ ਜਾਂਦੇ ਨੇ।
ਹੱਕ ਦੀ ਰਾਹ ‘ਤੇ ਤੁਰਿਆਂ ਕੰਡੇ ਹੀ ਮਿਲੇ ਸਾਨੂੰ,
ਫਿਰ ਵੀ ਹੌਸਲਿਆਂ ਦੇ ਦੀਵੇ ਦਿਲਾਂ ਚ ਜਗਾਈ ਜਾਂਦੇ ਨੇ।
ਵੇਖ ਕੇ ਚੁੱਪੀ ਨੂੰ ਮੇਰੀ ਕਮਜ਼ੋਰੀ ਨਾ ਸਮਝੀਂ ਤੂੰ,
ਵਕਤ ਆਉਣ ‘ਤੇ ਜਵਾਬ ਵੀ ਸੁਣਾਈ ਜਾਂਦੇ ਨੇ।
ਚਿਹਰਿਆਂ ‘ਤੇ ਮੁਸਕਰਾਹਟ, ਦਿਲਾਂ ਵਿੱਚ ਨੇ ਸਾਜ਼ਿਸ਼ਾਂ,
ਲੋਕ ਮਿੱਠੀਆਂ ਗੱਲਾਂ ਨਾਲ ਜਾਲ ਵਿਛਾਈ ਜਾਂਦੇ ਨੇ।
‘ਕੰਬੋਜ’ ਹੌਸਲਾ ਨਾ ਹਾਰੀਂ, ਸੱਚ ਕਦੇ ਮਰਦਾ ਨਹੀਂ,
ਝੂਠ ਦੇ ਮਹਿਲ ਇੱਕ ਦਿਨ ਮਿੱਟ ਹੀ ਜਾਂਦੇ ਨੇ।
ਡਾ ਬਲਜਿੰਦਰ ਕੁਮਾਰ ਕੰਬੋਜ





