HOME ਪੰਜਾਬ ਗ੍ਰਾਮੀਣ ਬੈਂਕ ਵੱਲੋਂ ਪ੍ਰਾਇਮਰੀ ਸਕੂਲ ਧਾਲੀਵਾਲ ਦੋਨਾਂ ਦੇ ਬੱਚਿਆਂ ਨੂੰ ਟ੍ਰੈਕ...

ਪੰਜਾਬ ਗ੍ਰਾਮੀਣ ਬੈਂਕ ਵੱਲੋਂ ਪ੍ਰਾਇਮਰੀ ਸਕੂਲ ਧਾਲੀਵਾਲ ਦੋਨਾਂ ਦੇ ਬੱਚਿਆਂ ਨੂੰ ਟ੍ਰੈਕ ਸੂਟ, ਬੈਗ ਅਤੇ ਸਟੇਸ਼ਨਰੀ ਵੰਡੀ, ਸਕੂਲ ਲਈ ਪ੍ਰਿੰਟਰ ਵੀ ਦਿੱਤਾ ਗਿਆ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)– ਪੰਜਾਬ ਗ੍ਰਾਮੀਣ ਬੈਂਕ ਵੱਲੋਂ ਆਪਣੇ 21ਵੇਂ ਸਥਾਪਨਾ ਦਿਵਸ ਮੌਕੇ ਸੀ.ਐਸ.ਆਰ ਦੀ ਗਤੀਵਿਧੀਆਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਧਾਲੀਵਾਲ ਦੋਨਾਂ ਵਿਖੇ ਇਕ ਵਿਸ਼ੇਸ ਉਪਰਾਲੇ ਤਹਿਤ ਪਹਿਲੇ ਪੜਾਅ ਵਿਚ ਗਜਿੰਦਰ ਕੁਮਾਰ ਨੇਗੀ ਚੇਅਰਮੈਨ ਪੰਜਾਬ ਗ੍ਰਾਮੀਣ ਬੈਂਕ ਦੀ ਅਗਵਾਈ ਵਿਚ ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਟ੍ਰੈਕ ਸੂਟ , ਸਕੂਲ ਬੈਗ ਅਤੇ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ । ਇਸ ਤੋਂ ਇਲਾਵਾ ਸਕੂਲ ਦੇ ਦਫ਼ਤਰ ਲਈ ਵਿਸ਼ੇਸ਼ ਤੌਰ ਤੇ ਪ੍ਰਿੰਟਰ ਵੀ ਦਿੱਤਾ ਗਿਆ । ਇਸ ਮੌਕੇ ਬੈਂਕ ਵੱਲੋਂ ਸ਼ੇਖਰ ਕੁਮਾਰ ਝਾਅ ਜਨਰਲ ਮੈਨੇਜਰ, ਅਨਿਲ ਕੁਮਾਰ ਮਿੱਤਲ ਜਨਰਲ ਮੈਨੇਜਰ, ਦੀਪਕ ਕੁਮਾਰ ਬਾਕਾਂ ਜਨਰਲ ਮੈਨੇਜਰ, ਸ਼ਿਵ ਚਰਨ ਸ਼ਰਮਾਂ ਸਹਾਇਕ ਜਨਰਲ ਮੈਨੇਜਰ , ਪ੍ਰਭਦੀਪ ਸਿੰਘ ਮੈਨੇਜਰ, ਵਿਕਾਸ ਕੁਮਾਰ ਸਹਾਇਕ ਮੈਨੇਜਰ ਅਤੇ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ  (ਐ.ਸਿ) ਕਪੂਰਥਲਾ ਵੀ ਵਿਸ਼ੇਸ਼ ਤੇ ਹਾਜ਼ਰ ਸਨ । ਸਕੂਲ ਦੇ ਹੈੱਡ ਟੀਚਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ਼੍ਰੀ ਨੇਗੀ ਦੇ ਵਿਸ਼ੇਸ਼ ਉੱਦਮਾਂ ਨਾਲ ਧਾਲੀਵਾਲ ਦੋਨਾਂ ਦੇ ਪ੍ਰਾਇਮਰੀ ਸਕੂਲ ਵਿੱਚ ਨਰਸਰੀ ਤੋਂ ਪੰਜਵੀਂ ਤੱਕ ਦੇ 141 ਬੱਚਿਆਂ ਨੂੰ ਸਰਦੀਆਂ ਲਈ ਟ੍ਰੈਕ ਸੂਟ, ਬੈਗ ਅਤੇ ਸਟੇਸ਼ਨਰੀ ਵੰਡੀ ਗਈ । ਇਸ ਤੋਂ ਇਲਾਵਾ ਸਕੂਲ ਲਈ ਪ੍ਰਿੰਟਰ ਵੀ ਦਿੱਤਾ ਗਿਆ । ਉਹਨਾਂ ਦੱਸਿਆ ਕਿ ਬੈਂਕ ਵੱਲੋਂ ਉਹਨਾਂ ਦੇ ਸਕੂਲ ਨੂੰ ਗੋਦ ਲਿਆ ਗਿਆ ਅਤੇ ਬੈਂਕ ਵੱਲੋਂ ਸੀ.ਐਸ.ਆਰ ਤਹਿਤ ਸਕੂਲ ਦੇ ਵਿਕਾਸ ਲਈ ਅੱਗੋਂ ਵੀ ਇਸ ਤਰਾਂ ਦੇ ਉਪਰਾਲੇ ਕੀਤੇ ਜਾਂਦੇ ਰਹਿਣਗੇ । ਇਸ ਮੌਕੇ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਵੱਲੋਂ ਬੈਂਕ ਦਾ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਜਿਹਨਾਂ ਦੇ ਯਤਨਾਂ ਸਦਕਾ ਧਾਲੀਵਾਲ ਦੋਨਾਂ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ । ਇਸ ਮੌਕੇ ਸਕੂਲ ਸਟਾਫ਼ ਵੱਲੋਂ ਮੈਡਮ ਕਿਰਨ , ਜਸਵਿੰਦਰ ਕੌਰ, ਬਲਜੀਤ ਕੌਰ, ਮਨਪ੍ਰੀਤ, ਅਮਨਦੀਪ ਕੌਰ , ਪਰਵੀਤ ਕੌਰ ਅਤੇ ਆਂਗਣਵਾੜੀ ਵਰਕਰ ਹਰਪ੍ਰੀਤ ਕੌਰ ਵੀ ਮੌਜੂਦ ਸਨ । ਇਸ ਤੋਂ ਇਲਾਵਾ ਸਕੂਲ ਮੈਂਨਜਮੈਂਟ ਕਮੇਟੀ ਦੇ ਚੇਅਰਪਰਸਨ ਸੋਨੀਆਂ ਅਤੇ ਵਾਇਸ ਚੇਅਰਮੈਨ ਦਵਿੰਦਰ ਕੁਮਾਰ ਤੋਂ ਇਲਾਵਾ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ । ਸਕੂਲ ਦੇ ਹੈੱਡ ਟੀਚਰ ਗੁਰਮੁਖ ਸਿੰਘ ਨੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਕੀਤੇ ਗਏ ਸਕੂਲ ਦੇ ਬੱਚਿਆਂ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ ਲਈ ਬਹੁਤ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਭਵਿੱਖ ਵਿੱਚ ਵੀ ਬੈਂਕ ਸਰਕਾਰੀ ਪ੍ਰਾਇਮਰੀ ਸਕੂਲ ਧਾਲੀਵਾਲ ਦੋਨਾਂ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਦੀ ਰਹੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਛੋਟੀਆਂ ਛੋਟੀਆਂ ਗੱਲਾਂ
Next articleਧਾਰਮਿਕ ਪ੍ਰੀਖਿਆ ‘ਚ ਮੱਲਾ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ