HOME ਧਾਰਮਿਕ ਪ੍ਰੀਖਿਆ ‘ਚ ਮੱਲਾ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਧਾਰਮਿਕ ਪ੍ਰੀਖਿਆ ‘ਚ ਮੱਲਾ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਕੈਪਸ਼ਨ - ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਬੀਬੀ ਗੁਰਪ੍ਰੀਤ ਕੌਰ, ਪ੍ਰਚਾਰਕ ਭਾਈ ਹਰਵਿੰਦਰ ਸਿੰਘ ਅਤੇ ਹੋਰ ਪਤਵੰਤੇ
ਕਪੂਰਥਲਾ, (ਸਮਾਜ ਵੀਕਲੀ)  ( ਕੌੜਾ )–  ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਧਾਰਮਿਕ ਪ੍ਰੀਖਿਆ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਧਾਰਮਿਕ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਸ਼ਾਮਲ ਹੋਏ । ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਦੀ 2024-2025 ਦੀ ਪ੍ਰੀਖਿਆ ਵਿੱਚ ਸਕੂਲ ਦੇ ਵਿਦਿਆਰਥੀਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੋ ਅਦਾਰੇ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ । ਇਸ ਪ੍ਰੀਖਿਆ ਵਿੱਚ ਅਸ਼ਮਨਪ੍ਰੀਤ ਕੌਰ ਅਤੇ ਸੁਖਰਾਜ ਸਿੰਘ ਨੂੰ 60 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਗਿਆ । ਇਹਨਾਂ ਤੋਂ ਇਲਾਵਾ ਐਸ਼ਮੀਤ ਕੌਰ, ਹਰਗੁਨ ਕੌਰ, ਇਸ਼ਨੂਪ ਕੌਰ, ਮਨਮੀਤ ਕੌਰ, ਦਿਲਪ੍ਰੀਤ ਸਿੰਘ, ਇਸ਼ਮੀਤ ਕੌਰ, ਅਮਨਰਾਜ ਸਿੰਘ, ਹਰਗੁਨ ਸਿੰਘ, ਹਰਸਿਮਰਤ ਕੌਰ, ਹਰਕੀਰਤ ਕੌਰ, ਹਰਸ਼ਿਤਾ ਖੰਨਾ, ਮੁਸਕਾਨ, ਪ੍ਰਭਜੋਤ ਸਿੰਘ, ਪਰਮਵੀਰ ਸਿੰਘ, ਬਲਦੀਪ ਸਿੰਘ, ਬਲਜੀਤ ਸਿੰਘ, ਹਰਰਾਜ ਸਿੰਘ, ਵਿਕਰਮਜੀਤ ਸਿੰਘ, ਜਸ਼ਨਪ੍ਰੀਤ ਕੌਰ, ਮਨਪ੍ਰੀਤ ਕੌਰ, ਯੁਵਰਾਜ ਸਿੰਘ, ਸਮਰੀਤ, ਹਰਨੂਰ, ਖੁਸ਼ਦੀਪ ਕੌਰ, ਪਵਨੂਰ ਕੌਰ, ਸਰਗੁਨ ਕੌਰ ਅਤੇਐਸ਼ਮੀਨ ਕੌਰ ਨੂੰ ਸਰਟੀਫਿਕੇਟ ਦੇ ਨਾਲ ਸਨਮਾਨਤ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਗ੍ਰਾਮੀਣ ਬੈਂਕ ਵੱਲੋਂ ਪ੍ਰਾਇਮਰੀ ਸਕੂਲ ਧਾਲੀਵਾਲ ਦੋਨਾਂ ਦੇ ਬੱਚਿਆਂ ਨੂੰ ਟ੍ਰੈਕ ਸੂਟ, ਬੈਗ ਅਤੇ ਸਟੇਸ਼ਨਰੀ ਵੰਡੀ, ਸਕੂਲ ਲਈ ਪ੍ਰਿੰਟਰ ਵੀ ਦਿੱਤਾ ਗਿਆ
Next articleਸਪੇਨ ਇੱਕ ਐਸਾ ਦੇਸ਼ ਹੈ ਜੋ ਹਰ ਕਿਸਮ ਦੇ ਸੈਲਾਨੀ ਲਈ ਕੁਝ ਨਾ ਕੁਝ ਖਾਸ ਰੱਖਦਾ ਹੈ