HOME ਪੰਜਾਬ ਸਰਕਾਰ ਪੈਨਸ਼ਨਰ ਐਸੋਸ਼ੀਏਸ਼ਨ ਭਗਤਾ ਭਾਈ ਕਾ ਵੱਲੋਂ ਆਪ ਉਮੀਦਵਾਰਾਂ ਨੂੰ ਹਰਾਉਣਾ...

ਪੰਜਾਬ ਸਰਕਾਰ ਪੈਨਸ਼ਨਰ ਐਸੋਸ਼ੀਏਸ਼ਨ ਭਗਤਾ ਭਾਈ ਕਾ ਵੱਲੋਂ ਆਪ ਉਮੀਦਵਾਰਾਂ ਨੂੰ ਹਰਾਉਣਾ ਜ਼ਰੂਰੀ ਕਰਾਰ ਦਿੱਤਾ ਗਿਆ।

4

ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵੱਲੋਂ 17 ਮਈ 2026 ਦੀ  ‘ਦੇਸ਼ ਭਗਤ ਯਾਦਗਾਰ ਹਾਲ ਜਲੰਧਰ’ ਵਿਖੇ ਹੋਈ ਭਰਵੀਂ ਕਨਵੈਨਸ਼ਨ ਵਿਚ ਹੋਏ ਫੈਸਲੇ ਅਨੁਸਾਰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ‘ਆਪ ਸਰਕਾਰ’ ਨੂੰ ਹਰ ਤਰ੍ਹਾਂ ਦਾ ਸਹਿਯੋਗ ਬੰਦ ਕੀਤਾ ਜਾਵੇ ਅਤੇ ਨਗਰ ਪੰਚਾਇਤ, ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪਾਲਿਕਾ ਚੋਣਾਂ ਵਿੱਚ ਇਸ ਆਮ ਆਦਮੀ (ਆਪ ਪਾਰਟੀ) ਨੂੰ ਹਰਾਉਣ ਲਈ ਸੰਭਵ ਯਤਨ ਕੀਤਾ ਜਾਵੇ। ਇਸ ਸੰਬੰਧੀ ਵੱਖ-ਵੱਖ ਜ਼ਿਲ੍ਹਿਆਂ/ ਸ਼ਹਿਰਾਂ ਵਿੱਚ ਜਿੱਥੇ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਵੱਲੋਂ ਪੈਦਲ ਮਾਰਚ ਕਰਕੇ ਆਪ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਭਗਤਾ ਭਾਈ ਕਾ ਬਲਾਕ ਦੀ ਪੈਨਸ਼ਨਰ ਐਸੋਸ਼ੀਏਸ਼ਨ ਵੱਲੋਂ ਵੀ ਐਸੋਸੀਏਸ਼ਨ ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ, ਗੁਰਜੀਤ ਸਿੰਘ ਜਨਰਲ ਸਕੱਤਰ ਅਤੇ ਕੰਵਰ ਕੌਰ ਸਿੰਘ ਪ੍ਰੈਸ ਸਕੱਤਰ ਵੱਲੋਂ ਉਚੇਚੇ ਬਲਾਕ ਪੈਨਸ਼ਨਰਾਂ ਨਾਲ ਬੈਠਕ ਕਰਕੇ ਸਾਰੇ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਅਪੀਲ/ਬੇਨਤੀ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ (ਆਪ ਪਾਰਟੀ) ਦੇ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਮੁਲਾਜ਼ਮ/ਪੈਨਸ਼ਨਰ/ਕਿਸਾਨ/ਮਜ਼ਦੂਰ ਅਤੇ ਲੋਕ ਵਿਰੋਧੀ ਇਸ ਪਾਰਟੀ ਨੂੰ ਸਬਕ ਸਿਖਾਇਆ ਜਾ ਸਕੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਉਧਾਰ ਦਿੱਤੇ ਪੈਸੇ ਵਾਪਿਸ ਮੰਗਣ ਬਦਲੇ, ਅਰੋਪੀਆਂ ਨੇ ਉਸਦਾ ਕਤਲ ਕਰਕੇ ਲਾਸ਼ ਕਬੂਤਰਾਂ ਦੇ ਕਮਰੇ ਚ ਸੁੱਟੀ : ਐਸ.ਪੀ ਰਾਜਵਿੰਦਰ ਸਿੰਘ
Next articleਗੁਰਦੇਵ ਸ਼ਰਮਾ ਦੇਬੀ ਦੇ ਦਫ਼ਤਰ ’ਚ ਸੈਂਕੜੇ ਲੋਕਾਂ ਨੇ ਰਜਿਸਟਰੇਸ਼ਨ ਕਰਵਾ ਕੇ ਕੇਂਦਰੀ ਯੋਜਨਾਵਾਂ ਦਾ ਉਠਾਇਆ ਲਾਭ