HOME ਪਿੰਡਾਂ ‘ਚ ਲਗਾਤਾਰ ਦੋ ਤੋਂ ਤਿੰਨ ਦਿਨਾਂ ਤੱਕ ਗਾਇਬ ਰਹਿੰਦੀ ਬਿਜਲੀ ਸਪਲਾਈ...

ਪਿੰਡਾਂ ‘ਚ ਲਗਾਤਾਰ ਦੋ ਤੋਂ ਤਿੰਨ ਦਿਨਾਂ ਤੱਕ ਗਾਇਬ ਰਹਿੰਦੀ ਬਿਜਲੀ ਸਪਲਾਈ ਤੋਂ ਲੋਕ ਪਰੇਸ਼ਾਨ

5
ਫੋਟੋ ਕੈਪਸ਼ਨ :ਬਿਜਲੀ ਸਪਲਾਈ ਨਾ ਹੋਣ ਕਾਰਨ ਖਾਲੀ ਬਾਲਟੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦੀਆਂ ਪਿੰਡ ਮਾਜਰਾ ਜੱਟਾਂ ਦੀਆਂ ਔਰਤਾਂ।
ਪੀਣ ਵਾਲੇ ਪਾਣੀ ਤੋਂ ਔਖੀਆਂ ਔਰਤਾਂ ਨੇ ਆਪ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ 
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਖੇਤਰ ਦੇ ਜ਼ਿਆਦਾਤਰ ਪਿੰਡਾਂ ਵਿੱਚ ਬਿਜਲੀ ਸਪਲਾਈ ਦਾ ਇੰਨਾ ਮਾੜਾ ਹਾਲ ਹੈ ਕਿ ਆਪ ਸਰਕਾਰ ਖਿਲਾਫ ਲੋਕ ਆਪਣਾ ਗੁੱਸਾ ਰੋਸ ਪ੍ਰਦਰਸ਼ਨ ਕੱਢ ਕੇ ਕਰਕੇ ਕੱਢ ਰਹੇ ਹਨ।  ਬਿਜਲੀ ਸਪਲਾਈ ਦੇ ਲਗਾਤਾਰ ਬੰਦ ਰਹਿਣ ਨਾਲ ਲੋਕ ਅੱਤ ਦੀ ਗਰਮੀ ਵਿੱਚ ਪੀਣ ਵਾਲੇ ਪਾਣੀ ਤੋਂ ਵੀ ਔਖੇ ਹੋ ਰਹੇ ਹਨ ਪ੍ਰੰਤੂ ਸਰਕਾਰ ਅਤੇ ਬਿਜਲੀ ਵਿਭਾਗ ਕੁੰਭਕਰਨੀਂ ਨੀਂਦ ਸੁੱਤੇ ਪਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਮਾਜਰਾ ਜੱਟਾਂ ਅਤੇ ਹੋਰ ਕਈ ਪਿੰਡਾਂ ਵਿੱਚ ਦੋ ਤੋਂ ਤਿੰਨ ਦਿਨਾਂ ਤੱਕ ਬਿਜਲੀ ਸਪਲਾਈ ਠੱਪ ਰਹਿਣ ਨਾਲ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ। ਲੋਕਾਂ ਦੇ ਘਰਾਂ ਵਿੱਚ ਬਿਜਲੀ ਨਾਲ ਚੱਲਣ ਵਾਲੇ ਸਾਰੇ ਉਪਕਰਨ ਬੰਦ ਪਏ ਹਨ, ਇਨਵਰਟਰ ਡੈਡ ਹਨ, ਖਾਣ-ਪੀਣ ਦੀਆਂ ਚੀਜ਼ਾਂ ਖਰਾਬ ਹੋ ਰਹੀਆਂ ਹਨ ਅਤੇ ਘਰਾਂ ਦੇ ਕੰਮ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਨਾਲ ਹੀ ਦੁਕਾਨਦਾਰਾਂ ਦੇ ਕੰਮ ਧੰਦੇ ਵੀ ਠੱਪ ਪਏ ਹਨ ਜਿਸ ਕਾਰਨ ਉਹਨਾਂ ਨੂੰ ਘਰ ਦਾ ਖਰਚਾ ਚਲਾਉਣਾ ਵੀ ਔਖਾ ਹੋ ਗਿਆ ਹੈ। ਸਪਲਾਈ ਬੰਦ ਰਹਿਣ ਕਰਕੇ ਲੋਕਾਂ ਨੂੰ ਸਭ ਤੋਂ ਵੱਡੀ ਮੁਸ਼ਕਿਲ ਪੀਣ ਵਾਲੇ ਪਾਣੀ ਦੀ ਆ ਰਹੀ ਹੈ ਜਿਸ ਨੂੰ ਲੈ ਕੇ ਔਰਤਾਂ ਵੱਲੋਂ ਸਰਕਾਰ ਖਿਲਾਫ ਖਾਲੀ ਪਾਰਟੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਿੰਡ ਮਾਜਰਾ ਜੱਟਾਂ ਦੀਆਂ ਔਰਤਾਂ ਨੇ ਆਪ ਸਰਕਾਰ ਤੇ ਵਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦਾ ਸੀ ਕਿ ਬਿਜਲੀ ਸਪਲਾਈ 24 ਘੰਟੇ ਰਹੇਗੀ ਅਤੇ ਅੱਖ ਦੇ ਝਪਕੇ ਜਿੰਨਾ ਵੀ ਕੱਟ ਨਹੀਂ ਲੱਗੇਗਾ ਪ੍ਰੰਤੂ ਹੁਣ ਬਿਜਲੀ ਸਪਲਾਈ ਦੇ ਤਾਂ ਲਗਾਤਾਰ 72-72 ਘੰਟੇ ਤੋਂ ਵੀ ਵੱਧ ਕੱਟ ਲੱਗ ਰਹੇ ਹਨ ਅਤੇ ਉਹ ਵੀ ਪੈ ਰਹੀ ਅੱਤ ਦੀ ਗਰਮੀ ਵਿੱਚ। ਬਿਜਲੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਪੁਰਾਣੇ ਸਮਿਆਂ ਵਾਂਗ ਚੱਲਦੇ ਕਿਸੇ ਹੈਂਡ ਪੰਪ ਤੋਂ ਪਾਣੀ ਭਰਨਾ ਪੈ ਰਿਹਾ ਹੈ ਜਾਂ ਫਿਰ ਕਿਸੇ ਦੇ ਘਰੋਂ ਜਨਰੇਟਰ ਦੀ ਮਦਦ ਨਾਲ ਚਲਦੇ ਸਮਰਸੀਬਲ ਪੰਪ ਤੋਂ ਲਿਆਉਣਾ ਪੈ ਰਿਹਾ ਹੈ। ਰੋਸ ਪ੍ਰਦਰਸ਼ਨ ਕਰਦੀਆਂ ਔਰਤਾਂ ਨੇ ਜੰਮਕੇ ਆਪ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਆਖਰ ਇਸ ਸਰਕਾਰ ਦੀ ਅਸਲੀਅਤ ਸਾਹਮਣੇ ਆ ਹੀ ਗਈ ਹੈ। ਔਰਤਾਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਬਿਜਲੀ ਵਿਭਾਗ ਦਾ ਇਹੀ ਹਾਲ ਰਿਹਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਆਪ ਪਾਰਟੀ ਨੂੰ ਤਕੜਾ ਝਟਕਾ ਲੱਗੇਗਾ। ਪਿੰਡਾਂ ਦੇ ਲੋਕਾਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਜਲਦੀ ਦਰੁਸਤ ਕੀਤਾ ਜਾਵੇ ਅਤੇ ਬਿਨਾਂ ਘੱਟ ਸਪਲਾਈ ਦਿੱਤੀ ਜਾਵੇ ਤਾਂ ਜੋ ਲੋਕ ਗਰਮੀ ਦੇ ਮੌਸਮ ਵਿੱਚ ਪਰੇਸ਼ਾਨ ਨਾ ਹੋਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਿਸਾਨਾਂ ਲਈ ਖੁਸ਼ਖਬਰੀ: ‘ਗ੍ਰੀਨ ਪੰਜਾਬ ਹਾਈਬ੍ਰਿਡ ਕਲੋਨ ਸਫੇਦਾ ਨਰਸਰੀ’ ਟਕਾਰਲਾ ਵਿਖੇ ਸਫੇਦੇ ਦੇ ਬੂਟਿਆਂ ਦੀ ਬੁਕਿੰਗ ਸ਼ੁਰੂ, ਮਿਲੇਗੀ ਬੰਪਰ ਛੋਟ
Next articleਆਪ ਸਰਕਾਰ ਦੇ ਜਬਰ ਦੇ ਵਿਰੋਧ ’ਚ ਬਸਪਾ ਦਾ ਪ੍ਰਦਰਸ਼ਨ