HOME ਉਧਾਰ ਦਿੱਤੇ ਪੈਸੇ ਵਾਪਿਸ ਮੰਗਣ ਬਦਲੇ, ਅਰੋਪੀਆਂ ਨੇ ਉਸਦਾ ਕਤਲ ਕਰਕੇ ਲਾਸ਼...

ਉਧਾਰ ਦਿੱਤੇ ਪੈਸੇ ਵਾਪਿਸ ਮੰਗਣ ਬਦਲੇ, ਅਰੋਪੀਆਂ ਨੇ ਉਸਦਾ ਕਤਲ ਕਰਕੇ ਲਾਸ਼ ਕਬੂਤਰਾਂ ਦੇ ਕਮਰੇ ਚ ਸੁੱਟੀ : ਐਸ.ਪੀ ਰਾਜਵਿੰਦਰ ਸਿੰਘ

3

 ( ਪੁਲਿਸ ਵੱਲੋਂ ਮਹਿਜ ਕੁੱਝ ਘੰਟਿਆਂ ਅੰਦਰ ਹੀ ਹੱਤਿਆ ਦੇ ਆਰੋਪੀ ਕਾਬੂ ਕਰਕੇ ਭੇਜੇ ਸਲਾਖਾਂ ਪਿੱਛੇ)

ਮਾਲੇਰਕੋਟਲਾ   (ਸਮਾਜ ਵੀਕਲੀ)   (ਕੁਲਵੰਤ ਸਿੰਘ ਮੁਹਾਲੀ) ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਕੰਗਣਵਾਲ ਚ ਇੱਕ ਵਿਅਕਤੀ ਦਾ ਸਿਰਫ ਇਸ ਲਈ ਕਤਲ ਕਰਕੇ ਉਸਦੀ ਲਾਸ਼ ਕਬੂਤਰਾਂ ਵਾਲੇ ਕਮਰੇ ਚ ਛੁੱਟ ਦਿੱਤੀ ਗਈ ਕਿਉਂਕਿ ਉਸਨੇ ਆਪਣੇ ਵੱਲੋਂ ਉਧਾਰ ਦਿੱਤੇ ਪੈਸੇ ਵਾਪਿਸ ਮੰਗ ਲਏ।ਪੁਲਿਸ ਵੱਲੋਂ ਕੁੱਝ ਘੰਟਿਆਂ ਅੰਦਰ ਹੀ ਮਾਮਲੇ ਨੂੰ ਹੱਲ ਕਰਦਿਆਂ ਕਤਲ ਕਰਨ ਵਾਲੇ ਅਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ।ਆਪਣੇ ਦਫਤਰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ (ਪੀ.ਬੀ.ਆਈ) ਸ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਕੰਗਣਵਾਲ ਵਿਖ਼ੇ ਇੱਕ ਵਿਅਕਤੀ ਹੋਏ ਕਤਲ ਦੀ ਇਤਲਾਹ ਮਗਰੋਂ, ਮੌਕੇ ਤੇ ਪਹੁੰਚੀ ਪੁਲਿਸ ਨੂੰ ਮਨਦੀਪ ਸਿੰਘ ਵਾਸੀ ਕੰਗਣਵਾਲ ਨੇ ਬਿਆਨ ਦਿੱਤਾ ਕਿ ਮ੍ਰਿਤਕ ਹਰਬਿੰਦਰ ਸਿੰਘ ਉਰਫ ਬਿੰਦਾ ਪੁੱਤਰ ਹਰਦੇਵ ਸਿੰਘ ਉਸਦਾ ਚਾਚੇਰਾ ਭਰਾ ਹੈ ਜੋ ਆਪਣੇ ਘਰ ਇਕੱਲਾ ਹੀ ਰਹਿੰਦਾ ਸੀ।ਮਿਤੀ 22 ਮਈ ਸ਼ਾਮ ਨੂੰ ਉਸਦੀ ਲਾਸ਼ ਕਬੂਤਰਾਂ ਵਾਲੇ ਕਮਰੇ ਵਿੱਚੋਂ ਮਿਲੀ ਜਿਸਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਥਾਣਾ ਅਹਿਮਦਗੜ੍ਹ ਸਦਰ ਵਿਖ਼ੇ ਮੁਕੱਦਮਾ ਨੰਬਰ 86/2026 ਅਧੀਨ ਧਾਰਾ 103,3(5) ਬੀ ਐਨ ਐਸ ਐਕਟ ਤਹਿਤ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਗਈ। ਸ ਰਾਜਵਿੰਦਰ ਸਿੰਘ ਐਸ.ਪੀ (ਪੀ.ਬੀ.ਆਈ) ਦੀ ਨਿਗਰਾਨੀ ਵਿੱਚ ਬਣਾਈ ਕਮੇਟੀ ਸ੍ਰੀ ਦੀਪਿੰਦਰਪਾਲ ਸਿੰਘ ਜੇਜੀ ਡੀ.ਐਸ ਪੀ (ਆਈ),ਡੀ ਐਸ ਪੀ ਅਹਿਮਦਗੜ੍ਹ ਸ੍ਰੀ ਇੰਦਰਪਾਲ ਚੌਹਾਨ,ਇੰਚਾਰਜ ਸੀ.ਆਈ.ਏ ਮਾਹੌਰਾਣਾ ਇੰ. ਹਰਜਿੰਦਰ ਅਤੇ ਐਸ.ਐਚ.ਓ ਅਹਿਮਦਗੜ੍ਹ ਸਦਰ ਮੈਡਮ ਗੁਰਪ੍ਰੀਤ ਕੌਰ ਵੱਲੋਂ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮਨਦੀਪ ਸਿੰਘ ਉਰਫ ਕਾਲਾ ਪੁੱਤਰ ਕਮਿਕਰ ਸਿੰਘ ਵਾਸੀ ਕੰਗਣਵਾਲ ਅਤੇ ਸਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦਸੋਂਦਾ ਸਿੰਘ ਵਾਲਾ ਹਾਲ ਵਾਸੀ ਸੰਦੌੜ ਥਾਣਾ ਸੰਦੌੜ ਨੂੰ ਸ਼ੱਕ ਦੇ ਅਧਾਰ ਤੇ ਤਫਤੀਸ਼ ਕੀਤੀ ਤਾਂ ਪੁੱਛ ਗਿੱਛ ਦੌਰਾਨ, ਇਨ੍ਹਾਂ ਦੱਸਿਆ ਕਿ ਅਸੀਂ ਆਪਣਾ ਕੁਝ ਸਮਾਨ ਮ੍ਰਿਤਕ ਵਿਅਕਤੀ ਪਾਸ ਗਹਿਣੇ ਰੱਖ ਕੇ ਉਸ ਪਾਸੋਂ ਕੁੱਝ ਪੈਸੇ ਹਾਸਲ ਕੀਤੇ ਸਨ, ਪ੍ਰੰਤੂ ਹੁਣ ਮ੍ਰਿਤਕ ਸਾਡੇ ਕੋਲੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ।ਜਿਸ ਨਾਲ ਤਕਰਾਰ ਹੋਣ ਕਰਕੇ ਅਸੀਂ ਉਸਦੇ ਦੇ ਹੱਥ ਪੈਰ ਬੰਨ ਕੇ, ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਪਰੰਤੂ ਮ੍ਰਿਤਕ ਵੱਲੋਂ ਰੌਲਾ ਪਾਉਣ ਕਰਕੇ ਅਸੀਂ ਉਸਦਾ ਮੂੰਹ ਬੰਨ੍ਹ ਕੇ, ਉਸਦਾ ਗਲਾ ਘੁੱਟ ਕੇ ਕਤਲ ਕਰਨ ਉਪਰੰਤ ਉਸਦੀ ਲਾਸ਼ ਨੂੰ ਕਬੂਤਰਾਂ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਐਸ.ਪੀ ਸ. ਰਾਜਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਹਨਾਂ ਦੇ ਇਕਬਾਲੀਆ ਜ਼ੁਰਮ ਵਾਲੇ ਬਿਆਨ ਦੇ ਆਧਾਰ ਪਰ ਉਕਤ ਮੁਕਦਮੇ ਵਿੱਚ ਇਹਨਾਂ ਦੋਵਾਂ ਨੂੰ ਨਾਮਜਦ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ, ਜਿਨਾਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article‘ਆਲ ਇੰਡੀਆ ਆਹਲੂਵਾਲੀਆ ਯੂਥ ਫੈਡਰੇਸ਼ਨ’ ਵੱਲੋਂ ਰੈਸਟੋਰੈਂਟਸ ਵਿੱਚ ਹਲਾਲ ਮੀਟ ਖਵਾਉਣ ਤੇ ਲਗਾਈ ਜਾਵੇ ਰੋਕ
Next articleਪੰਜਾਬ ਸਰਕਾਰ ਪੈਨਸ਼ਨਰ ਐਸੋਸ਼ੀਏਸ਼ਨ ਭਗਤਾ ਭਾਈ ਕਾ ਵੱਲੋਂ ਆਪ ਉਮੀਦਵਾਰਾਂ ਨੂੰ ਹਰਾਉਣਾ ਜ਼ਰੂਰੀ ਕਰਾਰ ਦਿੱਤਾ ਗਿਆ।