ਮਾਲੇਰਕੋਟਲਾ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਪਿਛਲੇ ਦਿਨੀ ਆਲ ਇੰਡਿਆ ਕਾਂਗਰਸ ਐਸ ਸੀ ਵਿਭਾਗ ਦੇ ਚੇਅਰਮੈਨ ਸੀ੍ ਰਜਿਦਰ ਪਾਲ ਗੋਤਮ ਤੇ ਸੀ੍ ਸੂਧੀਰ ਚੌਧਰੀ ਨੈਸ਼ਨਲ ਕੋਆਰਡੀਨੇਟਰ ਤੇ ਇੰਚਾਰਜ ਪੰਜਾਬ ਬੀਤੇ ਦਿਨੀਂ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਐਸ.ਸੀ ਕਾਂਗਰਸੀ ਲੀਡਰਾਂ ਨੂੰ ਮਿਲਣ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਹੁੰਚੇ।ਇਸ ਸਬੰਧੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਕਾਂਗਰਸ ਦੇ ਐਸ.ਸੀ ਵਿਭਾਗ ਦਾ ਇੱਕ ਸੂਬਾ ਪੱਧਰੀ ਡੈਪੂਟੇਸ਼ਨ ਸੂਬਾ ਵਾਇਸ ਚੇਅਰਮੈਨ ਪਰਮਿੰਦਰ ਸਿੰਘ ਸਮਾਣਾ, ਜੰਗ ਬਹਾਦੁਰ ਸੀਨੀ. ਐਸ ਸੀ ਲੀਡਰ, ਕਰਤਿੰਦਰਪਾਲ ਸਿੰਘਪੁਰਾ, ਸੁਖਵਿੰਦਰ ਬਿੱਲੂ ਖੇੜਾ,ਦੀ ਅਗਵਾਈ ਵਿੱਚ ਪਰਮਜੀਤ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਬਿੰਟੂ, ਪਿਆਰਾ ਸਿੰਘ,ਦਲਜੀਤ ਸਿੰਘ,ਬਲਦੇਵ ਸਿੰਘ ਪੇਦਨੀ,ਰਣਜੀਤ ਸਿੰਘ,ਹਰਬੰਸ ਸਿੰਘ,ਸੁਖਦੇਵ ਸਿੰਘ ਰਸੂਲਪੁਰੀ,ਪਰੇਮ ਸਿੰਘ,ਕਰਮ ਸਿੰਘ,ਸਰਬਜੀਤ ਸਿੰਘ,ਹਰਪ੍ਰੀਤ ਕੂਕਾ, ਗੁਰਮੇਲ ਸਿੰਘ ਮੌੜ, ਰਾਹੁਲ ਡੁਲਗੁਚ ਆਦਿ ਵੱਲੋਂ ਮਿਲਕੇ ਪੰਜਾਬ ਕਾਂਗਰਸ ਅੰਦਰ ਐਸ ਸੀ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਹਾਈ ਕਮਾਂਡ ਨੂੰ ਜਾਣੂ ਕਰਵਾਇਆ। ਇਨ੍ਹਾਂ ਆਗੂਆਂ ਨੇ ਪਾਰਟੀ ਹਾਈ ਕਮਾਂਡ ਕੋਲੋਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਐਸ.ਸੀ ਵਿਭਾਗ ਪੰਜਾਬ ਦਾ ਚੇਅਰਮੈਨ ਕਿਸੇ ਵਰਕਰ ਨੂੰ ਹੀ ਲਗਿਆ ਜਾਵੇ ਜੋ ਸਮੁਚੇ ਸਮਾਜ ਦੀ ਗੱਲ ਕਰੇ ਅਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਾ ਹੋਵੇ ਨਾ ਕਿ ਕਿਸੇ ਇੱਕ ਵਿਸ਼ੇਸ ਵਰਗ ਦੀ ਗੱਲ ਕਰਦਾ ਹੋਵੇ, ਭਾਵੇਂ ਕਿ ਉਹ ਕਿਸੇ ਵੀ ਵਰਗ ਨਾਲ ਸਬੰਧਿਤ ਹੋਵੇ।ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਪੂਰੀ ਤਨਦੇਹੀ ਅਤੇ ਨਿਰਪੱਖਤਾ ਨਾਲ ਕੰਮ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਾਂਗੇ ਨਾਕਿ ਕਿਸੇ ਇੱਕ ਵਰਗ ਨੂੰ ਵਿਸ਼ੇਸ ਸਥਾਨ ਦੇਵਾਂਗੇ।ਪਰਮਿੰਦਰ ਸਿੰਘ ਸਮਾਣਾ ਵਾਇਸ ਚੇਅਰਮੈਨ ਐਸ ਸੀ ਵਿਭਾਗ ਪੰਜਾਬ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਕਈ ਵੱਡੇ ਆਗੂਆਂ ਨੇ ਸਿਰਫ ਆਪਣੀ ਕੌਮ ਜਾਂ ਜਾਤੀ ਦੀ ਗੱਲ ਕੀਤੀ ਹੈ ਨਾ ਕੀ ਸਮੁੱਚੇ ਐਸ ਸੀ ਵਰਗਾਂ ਦੀ ਅਵਾਜ਼ ਬੁਲੰਦ ਕੀਤੀ ਜਿਸਨੂੰ ਸੁਣਕੇ ਸਾਨੂੰ ਬਹੁਤ ਦੁੱਖ ਹੋਇਆ ਹੈ ਕਿ ਸਾਡੀ ਪਾਰਟੀ ਦਾ ਇਹ ਮਿਸ਼ਨ ਨਹੀਂ ਕਿ ਕਿਸੇ ਇੱਕ ਵਰਗ ਨੂੰ ਮਾਨਤਾ ਦਿੱਤੀ ਜਾਵੇ। ਬਲਕਿ ਕਾਂਗਰਸ ਪਾਰਟੀ ਦਾ ਤਾਂ ਇਹ ਸਿਧਾਂਤ ਅਤੇ ਮਿਸ਼ਨ ਹੈ ਕਿ ਕਾਂਗਰਸ ਪਾਰਟੀ ਸਾਰੀਆਂ ਕੌਮਾਂ ਤੇ ਸਾਰੇ ਧਰਮਾਂ ਨੂੰ ਬਰਾਬਰ ਦਾ ਸਨਮਾਨ ਦਿੰਦੀ ਹੈ ਨਾ ਕਿਸੇ ਇੱਕ ਧਰਮ ਜਾਂ ਜਾਤੀ ਨੂੰ। ਇਹੀ ਸਾਡੀ ਪਾਰਟੀ ਦਾ ਕੌਮੀ ਏਜੰਡਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



