HOME ਲਿੰਕ ਸੜਕ ਦੀ ਬਰਮ ਉੱਤੇ ਬੂਟੇ ਲਗਾਏ ਜਾਣ ਨਾਲ ਵਾਹਨ ਚਾਲਕ ਪਰੇਸ਼ਾਨ

ਲਿੰਕ ਸੜਕ ਦੀ ਬਰਮ ਉੱਤੇ ਬੂਟੇ ਲਗਾਏ ਜਾਣ ਨਾਲ ਵਾਹਨ ਚਾਲਕ ਪਰੇਸ਼ਾਨ

1
ਕੈਪਸ਼ਨ :ਸੜਕ ਦੀ ਬਰਮ ਉੱਤੇ ਪਵਾਈ ਮਿੱਟੀ ਤੋਂ ਬਾਅਦ ਲਗਾਏ ਗਏ ਪਪੂਲਰ ਦੇ ਬੂਟਿਆਂ ਦੀ ਤਸਵੀਰ। 
ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਜਗਤੇਵਾਲ ਤੋਂ ਭਰਥਲਾ ਨੂੰ ਜਾਂਦੀ ਲਿੰਕ ਸੜਕ ਦੇ ਉੱਤੇ ਪਲਾਈ ਫੈਕਟਰੀ ਦੇ ਨਜ਼ਦੀਕ ਇੱਕ ਜ਼ਮੀਨ ਮਾਲਕ ਵੱਲੋਂ ਸੜਕ ਦੀ ਬਰਮ ਉੱਤੇ ਮਿੱਟੀ ਪੁਆ ਕੇ ਉਸ ਵਿੱਚ ਬੂਟੇ ਲਗਾਏ ਜਾਣ ਨਾਲ ਆਮ ਵਾਹਨ ਚਾਲਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਥਿਤ ਜਾਣਕਾਰੀ ਅਨੁਸਾਰ ਉਕਤ 11 ਫੁਟ ਚੌੜੀ ਲਿੰਕ ਸੜਕ ਉੱਤੇ ਪਿੰਡ ਭਰਥਲਾ ਵਿਖੇ ਸਥਿਤ ਪਲਾਈ ਫੈਕਟਰੀ ਦੇ ਨਜ਼ਦੀਕ ਇੱਕ ਜਮੀਨ ਮਾਲਕ ਵੱਲੋਂ ਸੜਕ ਦੇ ਨਾਲ ਲੱਗਦੀ ਬਰਮ ਉੱਤੇ ਮਿੱਟੀ ਪੁਆ ਕੇ ਉਸ ਵਿੱਚ ਪਪੂਲਰ ਦੇ ਬੂਟੇ ਲਗਾ ਦਿੱਤੇ ਗਏ ਹਨ ਜਿਸ ਨਾਲ ਉਥੋਂ ਵਾਹਨ ਚਾਲਕਾਂ ਨੂੰ ਲੰਘਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਦੋ ਵਾਹਨਾਂ ਨੇ ਇੱਕ ਦੂਜੇ ਨੂੰ ਕਰੋਸ ਕਰਨਾ ਹੁੰਦਾ ਹੈ ਤਾਂ ਉਸ ਥਾਂ ਤੋਂ ਕਾਫੀ ਪਿੱਛੇ ਹੀ ਦੂਜੇ ਵਾਹਨ ਨੂੰ ਰੁਕਣਾ ਪੈਂਦਾ ਹੈ। ਅੱਜ ਕੱਲ ਵਾਹਨਾਂ ਦੀ ਬਹੁਤਾਤ ਕਾਰਨ 11 ਫੁੱਟ ਚੌੜਾਈ ਵਾਲੀਆਂ ਲਿੰਕ ਸੜਕਾਂ ‘ਤੇ ਲੋਕਾਂ ਨੂੰ ਵੈਸੇ ਹੀ ਕਾਫੀ ਪਰੇਸ਼ਾਨੀ ਹੋ ਰਹੀ ਹੈ ਲੇਕਿਨ ਜਿੱਥੇ ਲੋਕਾਂ ਦੀ ਲਾਪਰਵਾਹੀ ਕਾਰਨ ਸੜਕਾਂ ਦੀਆਂ ਬਰਮਾਂ ਉੱਤੇ ਕਬਜ਼ੇ ਜਮਾਏ ਗਏ ਹਨ ਉੱਥੇ ਤਾਂ ਸਿੰਗਲ ਛੋਟੇ ਵਾਹਨ ਹੀ ਲੰਘ ਸਕਦੇ ਹਨ ਅਤੇ ਵੱਡੇ -ਛੋਟੇ ਵਾਹਨਾਂ ਦਾ ਕਰੋਸ ਕਰਨਾ ਤਾਂ ਦੂਰ ਦੀ ਗੱਲ ਹੈ। ਉਕਤ ਮਾਰਗ ‘ਤੇ ਬਰਮ ਉੱਤੇ ਕੀਤੇ ਕਬਜ਼ੇ ਨਾਲ ਇੰਝ ਲੱਗਦਾ ਹੈ ਜਿਵੇਂ ਸੜਕ ਦੀ ਪ੍ਰੀਮਿਕਸ ‘ਤੇ ਵੀ ਮਿੱਟੀ ਪਾ ਦਿੱਤੀ ਗਈ ਹੋਵੇ।ਜ਼ਿਕਰਯੋਗ ਹੈ ਕਿ ਹਲਕਾ ਕਾਠਗੜ੍ਹ ਵਿੱਚ ਅਜਿਹੀਆਂ ਕਈ ਲਿੰਕ ਸੜਕਾਂ ਹਨ ਜਿਨਾਂ ਦੀਆਂ ਬਰਮਾਂ ਨੂੰ ਨਾਲ ਲੱਗਦੇ ਜਮੀਨ ਮਾਲਕਾਂ ਵੱਲੋਂ ਲਗਭਗ ਖਤਮ ਹੀ ਕਰ ਦਿੱਤਾ ਗਿਆ ਹੈ ਪਰੰਤੂ ਇਸ ਦਾ ਖਮਿਆਜਾ ਆਮ ਵਾਹਨ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਦਕਿ ਵੱਡੇ ਵਾਹਨਾਂ ਦੇ ਕੋਲੋਂ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਲੰਘਣ  ਸਮੇਂ ਤਾਂ ਦੁਰਘਟਨਾ ਦਾ ਡਰ ਹੀ ਸਤਾਉਂਦਾ ਰਹਿੰਦਾ ਹੈ। ਆਮ ਲੋਕਾਂ ਦੀ ਸੰਬੰਧਿਤ ਵਿਭਾਗ ਤੋਂ  ਮੰਗ ਹੈ ਕਿ ਜਿਨਾਂ ਲੋਕਾਂ ਨੇ ਸੜਕਾਂ ਦੀਆਂ ਬਰਮਾਂ ਉੱਤੇ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਛੁਡਵਾਇਆ ਜਾਵੇ ਤਾਂ ਜੋ ਵਾਹਨ ਚਾਲਕਾਂ ਅਤੇ ਆਮ ਲੋਕਾਂ ਨੂੰ ਆਉਣ ਜਾਣ ‘ਚ ਦਿੱਕਤ ਨਾ ਹੋਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੇਨੈਡਾ ’ਚ ਪਿੰਡ ਗੁਰਮ ਦੇ ਨੌਜਵਾਨ ਦੀ ਹੱਤਿਆ ਪਰਿਵਾਰ ਨੇ ਕੈਨੇਡਾ ਸਰਕਾਰ ’ਤੇ ਲਗਾਏ ਲਾਪਰਵਾਹੀ ਦੇ ਦੋਸ਼, ਪਿੰਡ ਗੁਰਮ ਵਿੱਚ ਸੋਗ ਦੀ ਲਹਿਰ
Next articleਪੰਜਾਬ ਕਾਂਗਰਸ ਦੇ ਐਸ.ਸੀ ਵਿਭਾਗ ਦਾ ਚੇਅਰਮੈਨ ਸਾਰੇ ਧਰਮਾਂ ਤੇ ਸਾਰੇ ਵਰਗਾਂ ਦਾ ਸਾਂਝਾ ਹੋਣਾ ਚਾਹੀਦਾ ਹੈ : ਪਰਮਿੰਦਰ ਸਮਾਣਾ