HOME ਭਾਰਤ ਦੇ ਰਾਸ਼ਟਰਪਤੀ  ਦੁਆਰਾ ਠੱਟਾ ਨਵਾਂ  ਦੀ ਵਿਦਿਆਰਥਣ  ਸਨਮਾਨਿਤ 

ਭਾਰਤ ਦੇ ਰਾਸ਼ਟਰਪਤੀ  ਦੁਆਰਾ ਠੱਟਾ ਨਵਾਂ  ਦੀ ਵਿਦਿਆਰਥਣ  ਸਨਮਾਨਿਤ 

3
ਗਗਨਦੀਪ ਕੌਰ ਨੇ ਐੱਮ ਐੱਸ ਸੀ ਬੋਟਨੀ ਵਿਸੇ਼ ਵਿੱਚ ਪ੍ਰਾਪਤ ਕੀਤਾ ਗੋਲਡ ਮੈਡਲ , ਪੀ ਐਚ ਡੀ ਕਰਨਾ ਮੇਰਾ  ਸੁਪਨਾ – ਗਗਨਦੀਪ ਕੌਰ 
 ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )-ਪਿੰਡ ਠੱਟਾ ਨਵਾਂ ਦੀ ਗਗਨਦੀਪ ਕੌਰ ਜੋ ਕਿ ਬੋਟਨੀ ਦੀ ਐੱਚ ਐੱਮ ਵੀ  ਕਾਲਜ ਜਲੰਧਰ ਦੀ ਵਿਦਿਆਰਥਣ ਹੈ, ਨੇ ਐੱਮ ਐੱਸ ਸੀ ਬੋਟਨੀ  ਵਿਸ਼ੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਗਗਨਦੀਪ ਕੌਰ ਨੂੰ ਇਸ ਪ੍ਰਾਪਤੀ ਲਈ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡਿਗਰੀ ਵੰਡ ਸਮਾਗਮ ਦੌਰਾਨ ਐੱਮ ਐੱਸ ਸੀ ਬੋਟਨੀ ਦੀ ਡਿਗਰੀ ਤੇ ਗੋਲਡ ਮੈਡਲ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗਗਨਦੀਪ ਕੌਰ ਜੋ ਕਿ ਹੈਡ ਟੀਚਰ ਸੁਖਵਿੰਦਰ ਸਿੰਘ ਪਿੰਡ ਠੱਟਾ ਨਵਾਂ ਦੀ ਬੇਟੀ ਹੈ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਇਸ ਪ੍ਰਾਪਤੀ ਲਈ ਉਹਨਾਂ ਦੇ ਮਾਤਾ ਪਿਤਾ ਦਾ ਖਾਸ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ ਮੇਰਾ ਬਚਪਨ ਦਾ ਹੀ ਸੁਪਨਾ ਹੈ ਕਿ ਮੈਂ ਬੋਟਨੀ ਵਿੱਚ  ਪੀ ਐਚ ਡੀ ਕਰਾਂਗੀ। ਇਹ ਪ੍ਰਾਪਤੀ ਉਸ ਮੰਜ਼ਿਲ ਦੀ ਪੌੜੀ ਹੀ ਹੈ।ਗਗਨਦੀਪ ਕੌਰ ਦੀ ਇਸ ਪ੍ਰਾਪਤੀ ਨਾਲ ਜਿੱਥੇ ਉਹਨਾਂ ਦੇ ਘਰ ਉਹਨਾਂ  ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਉੱਥੇ ਹੀ ਉਹਨਾਂ ਦੇ  ਪਿਤਾ ਹੈੱਡ ਟੀਚਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਮਾਣ ਹੈ। ਜਿਸਨੇ ਨਾ ਸਿਰਫ ਉਹਨਾਂ ਦਾ ਬਲਕਿ ਆਪਣੇ ਅਧਿਆਪਕਾਂ ਪਿੰਡ ਤੇ ਇਲਾਕੇ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਉਸ ਦੇ ਪੀਐਚਡੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਮਰਸ ਵਿਸ਼ੇ ਦੇ 245 ਲੈਕਚਰਾਰਾਂ ਨੂੰ ਰਿਵਰਟ ਕਰਨਾ ਵਿਭਾਗ ਦਾ ਵੱਡਾ ਧੱਕਾ – ਅਧਿਆਪਕ ਦਲ
Next articleਅਵਾਰਾ ਕੁੱਤਿਆਂ ਨੇ ਇੱਕ ਹੋਰ ਮਾਸੂਮ ਨੂੰ ਨੋਚ ਨੋਚ ਕੇ ਖਾਧਾ.. ਆਖ਼ਿਰ ਕਦੋਂ ਰੁਕੇਗਾ ਇਹ ਸਿਲਸਿਲਾ ?