ਕਪੂਰਥਲਾ (ਸਮਾਜ ਵੀਕਲੀ) ( ਵਿਸੇਸ ਪ੍ਰਤੀਨਿਧ ) – ਕਾਮਰਸ ਵਿਸ਼ੇ ਦੇ 245 ਲੈਕਚਰਾਰਾਂ ਨੂੰ ਸਿੱਖਿਆ ਵਿਭਾਗ ਵੱਲੋਂ ਰਿਵਰਟ ਕੀਤੇ ਜਾਣ ਤੇ ਅਧਿਆਪਕ ਦਲ ਦੇ ਆਗੂਆਂ ਸੁਖਦਿਆਲ ਸਿੰਘ ਝੰਡ ਜਿਲ੍ਹਾ ਪ੍ਰਧਾਨ ,ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ , ਪ੍ਰਿੰਸੀਪਲ ਮਨਜੀਤ ਸਿੰਘ ਸਰਪ੍ਰਸਤ ਕਪੂਰਥਲਾ, ਲੈਕਚਰਾਰ ਰਾਜੇਸ਼ ਜੋਲੀ, ਸਰਦਾਰ ਭਜਨ ਸਿੰਘ ਮਾਨ, ਸ਼੍ਰੀ ਰਮੇਸ਼ ਕੁਮਾਰ ਭੇਟਾ ਨੇ ਨਿੰਦਿਆ ਕਰਦਿਆਂ ਕਿਹਾ ਕਿ ਇਸ ਧੱਕੇ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾਵੇਗਾ। ਕਪੂਰਥਲਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਦਲ ਦੇ ਆਗੂਆਂ ਨੇ ਕਿਹਾ ਕਿ 10-10 ਸਾਲ ਤੋਂ ਬਤੌਰ ਲੈਕਚਰਾਰ ਵਜੋਂ ਸੇਵਾਵਾਂ ਦੇ ਕਾਮਰਸ ਵਿਸ਼ੇ ਦੇ ਲੈਕਚਰਾਰਾਂ ਨੂੰ ਇਸ ਤਰ੍ਹਾਂ ਰਿਵਰਟ ਕਰਨਾ ਨਿਯਮਾਂ ਦੇ ਉਲਟ ਹੈ। ਵਿਭਾਗ ਨੇ ਨਿਯਮਾਂ ਦੇ ਉਲਟ ਜਾ ਕੇ ਇਹ ਫੈਸਲਾ ਕੀਤਾ ਹੈ। ਪਰ ਅਧਿਆਪਕ ਦਲ ਇਸ ਦਾ ਡੱਟ ਕੇ ਵਿਰੋਧ ਕਰੇਗਾ। ਆਗੂਆਂ ਨੇ ਕਿਹਾ ਕਿ ਰਿਵਰਟ ਕੀਤੇ ਜਾ ਰਹੇ ਲੈਕਚਰਾਰਾਂ ਨੂੰ ਹਰ ਹਾਲਤ ਵਿੱਚ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ਼ ਲਗਾਤਾਰ ਧੋਖਾ ਕੀਤਾ ਜਾ ਰਿਹਾ ਹੈ। ਮੀਟਿੰਗਾਂ ਦਾ ਸਮਾਂ ਦੇ ਕੇ ਸਰਕਾਰ ਭੱਜ ਰਹੀ ਹੈ। ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਗਿਆ ਹੈ। ਜਦ ਕਿ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ।ਡੀ ਏ ਦਾ 16 ਫ਼ੀਸਦੀ ਬਕਾਇਆ ਨਹੀਂ ਦਿੱਤਾ ਜਾ ਰਿਹਾ।ਇਸ ਮੌਕੇ ਅਧਿਆਪਕ ਦਲ ਦੇ ਹਰਦੇਵ ਸਿੰਘ ਖਾਨੋਵਾਲ, ਵਰਿੰਦਰ ਕੰਬੋਜ, ਲੈਕਚਰਾਰ ਵਨੀਸ਼ ਸ਼ਰਮਾ, ਅਮਰਜੀਤ ਕਾਲਾ ਸੰਘਿਆਂ , ਮਨੂੰ ਕੁਮਾਰ ਪਰਾਸ਼ਰ, ਵੱਸਣਦੀਪ ਸਿੰਘ ਜੱਜ, ਸ਼ੁਭ ਦਰਸ਼ਨ ਨਰਾਇਣ ਆਨੰਦ, ਰਕੇਸ਼ ਸਾਨਿਆਲ, ਸੁਖਜਿੰਦਰ ਸਿੰਘ ਢੋਲਣ, ਰਾਜਨਜੋਤ ਸਿੰਘ ਖਹਿਰਾ, ਇੰਦਰਜੀਤ ਸਿੰਘ ਖਹਿਰਾ, ਅਮਰੀਕ ਸਿੰਘ ਰੰਧਾਵਾ, ਗੁਰਮੀਤ ਸਿੰਘ ਖਾਲਸਾ, ਰੋਸ਼ਨ ਲਾਲ ,ਪ੍ਰਦੀਪ ਕੁਮਾਰ ਵਰਮਾ, ਦਵਿੰਦਰ ਸਿੰਘ, ਅਸ਼ਵਨੀ ਭਾਟੀਆ, ਰਾਮ ਗੋਪਾ,ਲ ਕਰਮਜੀਤ ਸਿੰਘ, ਜਸਵਿੰਦਰ ਖੇੜਾ ,ਸ਼ਮੀ ਕੁਮਾਰ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ ,ਸੁਮਿਤ ਗੁਪਤਾ, ਮਨੋਹਰ ਸਿੰਘ, ਮਨੋਜ ਟਿੱਬਾ, ਸਤੀਸ਼ ਟਿੱਬਾ, ਜਗਜੀਤ ਸਿੰਘ ਪਿੱਥੋਰਾਹਲ, ਅਮਰਜੀਤ ਸਿੰਘ ਡੈਡਵਿੰਡ, ਅਮਨ ਸੂਦ,ਅਮਨਦੀਪ ਸਿੰਘ ਵੱਲਣੀ, ਜਤਿੰਦਰ ਸਿੰਘ ,ਕੁਲਬੀਰ ਸਿੰਘ, ਮਨਜੀਤ ਸਿੰਘ ਥਿੰਦ , ਅਜੈ ਕੁਮਾਰ ਸਿੰਗਲਾ, ਅਮਰਜੀਤ ਸ਼ਰਮਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



