ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਵੇਜ ਨਗਰ ਵਿਚ ਤੋ ਪ੍ਰਭਾਤ ਫੇਰੀਆ ਸ਼ੁਰੂ

ਕਪੂਰਥਲਾ , ( ਕੌੜਾ )-ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ  ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਿੰਡ ਪ੍ਰਵੇਜ  ਨਗਰ ਦੀਆਂ ਸੰਗਤਾਂ ਵੱਲੋ ਜਿਥੇ ਲੰਮੇ ਸਮੇ ਤੋ ਸਹਿਜ ਪਾਠ ਸਾਹਿਬ ਚੱਲੇ ਆ ਰਹੇ ਹਨ ਉਥੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆ ਵੀ  ਕੱਢੀਆਂ ਜਾ ਰਹੀਆਂ ਹਨ । ਪ੍ਰਭਾਤ ਫੇਰੀਆਂ ਵਿਚ  ਪਿੰਡ ਦੀਆਂ ਵੱਡੀ ਸੰਖਿਆ ਵਿਚ ਸੰਗਤਾਂ ਨੇ  ਹਾਜ਼ਰੀ ਭਰੀ ਤੇ ਗੁਰਬਾਣੀ ਦਾ ਗਾਇਨ ਕੀਤਾ ਗਿਆ
ਪ੍ਰਭਾਤ ਫੇਰੀਆਂ ਅੰਮ੍ਰਿਤ ਵੇਲੇ ਗੁਰੂਦਵਾਰਾ ਕਲਗੀਧਰ ਸਿੰਘ ਸਭਾ ਪ੍ਰਵੇਜ ਨਗਰ ਤੋ ਸ਼ੁਰੂ ਹੋ ਕੇ ਪਿੰਡ ਦੀਆਂ ਸਾਰੀਆ ਗਲੀਆਂ ਦੀ ਹੁੰਦੀ ਹੋਈ ਮੁੜ ਗੁਰੂਦਵਾਰਾ ਸਿੰਘ ਸਭਾ ਕਲਗੀਧਰ ਵਿਖੇ ਸਮਾਪਤ ਹੋਈ ।ਇਸ ਮੌਕੇ ਤੇ ਪਿੰਡ ਦੀਆਂ ਸੰਗਤਾਂ ਵੱਲੋ ਥਾਂ ਥਾਂ ਤੇ ਚਾਹ ਪਕੌੜਿਆ ਦੇ ਲੰਗਰ ਵੀ ਲਗਾਏ ਜਾਦੇ ਹਨ ।
ਇਸ ਮੌਕੇ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ  ਬਾਣੀ ਨੂੰ ਸਮਰਪਿਤ ਇਸ ਪ੍ਰਭਾਤ ਫੇਰੀ  ਵਿੱਚ ਖੂਬਸੂਰਤੀ ਇਹ ਰਹੀ ਕਿ  ਜਿੱਥੇ ਵੱਡੀ ਸੰਖਿਆ ਵਿਚ ਗੁਰੂ ਸੰਗਤਾਂ ਨੇ ਹਿੱਸਾ ਲਿਆ। ਉੱਥੇ ਹੀ ਪ੍ਰਭਾਤ ਫੇਰੀ ਦੇ ਪਿੱਛੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਗੁਰਬਾਣੀ ਦਾ ਸੰਗਤਾਂ ਨੇ  ਗੁਣਗਾਨ ਕੀਤਾ ਗਿਆ।  ਇਸ ਮੌਕੇ ਗੁਰੂਦੁਆਰਾ  ਕਲਗੀਧਰ ਸਿੰਘ ਸਭਾ ਪ੍ਰਵੇਜ ਨਗਰ ਦੀ ਸਮੂਹ ਪ੍ਰਬੰਧਕ ਕਮੇਟੀ,ਹਾਜ਼ਰ ਸਨ ਅਤੇ ਇਸ ਮੌਕੇ ਤੇ ਪਰਮਜੀਤ ਸਿੰਘ, ਜੋਬਪ੍ਰੀਤ ਸਿੰਘ ਪਾਠੀ ਸਿੰਘ, ਜਾਗੀਰ ਸਿੰਘ ਨਵਿਆਂ ਦੇ,ਸੁਰਿੰਦਰ ਸਿੰਘਬੱਬੂ ,ਮਲਕੀਤ ਸਿੰਘ,ਅਮਰੀਕ ਸਿੰਘ,ਦਲਬੀਰ ਸਿੰਘ, ਜਸਵਿੰਦਰ ਸਿੰਘ ਬਾਬਾ, ਜਾਗੀਰ ਸਿੰਘ, ਅਮਰਜੀਤ ਸਿੰਘ, ਚੰਨ ਭੂਈ, ਸ਼ੱਬਾ ਬਾਬਾ, ਕੋਮਾਲਪ੍ਰੀਤ ਸਿੰਘ, ਅਨਮੋਲ ਸਿੰਘ, ਨਵਰੂਪ ਸਿੰਘ, ਨਿਰਮਲ ਸਿੰਘ, ਸਮੂਹ ਪੰਚਾਇਤ,ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਨਵਾਂ ਸਾਲ”
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਜਿੱਤ ਦੇ ਜਸ਼ਨ ਮਨਾਏ, ਇਜੰਟ ਤੋਂ 15 ਲੱਖ ਵਾਪਸ ਕਰਵਾਇਆ