“ਨਵਾਂ ਸਾਲ”

ਸੰਦੀਪ ਸਿੰਘ"ਬਖੋਪੀਰ "
         (ਸਮਾਜ ਵੀਕਲੀ)
ਖੁਸ਼ੀਆਂ ਦਾ ਪੈਗਾਮ ਲਿਆਵੇ ਤੇਰੇ ਮੇਰੇ ਲਈ।
ਮੁਬਾਰਕ ਸੁਭਾ ਹੋਵੇ, ਚਾਰ ਚੁਫੇਰੇ ਲਈ।
ਕਿਰਤੀਆਂ ਕਾਮਿਆਂ ਵਿਹੜੇ, ਵਿੱਚ ਰੁਜ਼ਗਾਰ ਉੱਗੇ।
ਵੱਡਿਆਂ ਛੋਟਿਆਂ ਖ਼ਾਤਰ ਹੁਣ ਸਤਿਕਾਰ ਉੱਗੇ।
ਬੇਰੁਜ਼ਗਾਰਾਂ ਖ਼ਾਤਰ,ਹੁਣ ਰੁਜ਼ਗਾਰ ਉੱਗੇ।
ਦੇਸ਼ ਬਾਹਰਲੇ,ਧੀ ਪੁੱਤ ਕੋਈ, ਭੱਜੇ ਨਾ,
ਆਪਣੇ ਦੇਸ਼ ਦੇ ਵਿੱਚ ਹੀ ਐਨਾ, ਰੁਜ਼ਗਾਰ ਉੱਗੇ,
ਲੀਡਰਾਂ ਕੋਲੋਂ, ਜਨਤਾਂ ਦਾ ਉਦਾਰ, ਹੋਵੇ,
ਨਿੱਕੇ ਵੱਡੇ ਰਿਸ਼ਤੇ ਦਾ, ਉਦਾਰ ਹੋਵੇ।
ਧੀ ਨੂੰ ਕੋਈ, ਕੁੱਖ ਮਾਂਵਾਂ ਦੀ ਰੋਲੇ ਨਾ,
ਧੀ ਤੇ ਪੁੱਤਰ ਦੇਸ਼ ਚੁ ,‌ਹੀ ਇੱਕ ਸਾਰ ਹੋਵੇ
ਫੁੱਟਪਾਥਾਂ ਤੇ ਭੁੱਖਾ ਕੋਈ ਸੋਵੇ ਨਾ,
ਖੁਸ਼ੀਆਂ ਭਰਿਆ ਸਭਨਾਂ ਦਾ ਸੰਸਾਰ ਹੋਵੇ
ਨਫ਼ਰਤ ਮੁੱਕੇ ਪਿੰਡਾਂ ਵਾਲੀਆਂ ਸੱਥਾਂ ਚੋਂ,
ਭਾਈਚਾਰਾ ਹੁਣ‌ ਸਾਰਾ ਹੀ, ਇੱਕਸਾਰ ਹੋਵੇ।
ਧਰਮਾਂ ਖ਼ਾਤਰ ਕੋਈ ਕਿਸੇ ਨੂੰ ਨਿੰਦੇ ਨਾ,
ਸਭ ਧਰਮਾਂ ਦਾ ਹੀ, ਸਾਂਝਾ ਜਿਹਾ ਸੰਸਾਰ ਹੋਵੇ।
ਗੋਰੇ ਕਾਲੇ ਵਾਲਾਂ ਕੋਈ‌ ਨਾ ਭੇਦ ਹੋਵੇ ਤਾਂ
ਹਰ ਦਿਲ ਅੰਦਰ ਦੂਜੇ ਦਾ ਸਤਿਕਾਰ ਹੋਵੇ।
ਮਾਵਾਂ,ਧੀਆਂ, ਸਭਨਾਂ ਨੂੰ ਸਤਿਕਾਰ ਮਿਲੇ,
ਔਰਤਾਂ ਖਾਤਰ ਸੁਖਾਵਾਂ ਜਿਹਾਂ,ਸੰਸਾਰ ਹੋਵੇ।
ਬੁੱਢੇ ਮਾਪੇ ਹਰ ਘਰ ਵਿੱਚ, ਸਤਿਕਾਰੇ ਜਾਣ
ਮਾਪਿਆਂ ਖ਼ਾਤਰ, ਵੱਖ਼ਰਾ ਜਿਹਾ, ਸੰਸਾਰ ਹੋਵੇ।
ਪੜ੍ਹ ਲਿਖ ਮੰਜ਼ਿਲਾਂ ਪਾਵਣ ਸਭ ,
ਰੋਜ਼ੀ ਰੋਟੀ ਸਭਨਾਂ ਦਾ, ਅਧਿਕਾਰ ਬਣੇ।
ਨਸ਼ਿਆਂ ਦੀ ਜੜ੍ਹ, ਪੈਰਾਂ ਤੋਂ ਹੀ ਪੁੱਟ ਜਾਵੇ,
ਪੜ੍ਹਿਆ ਲਿਖਿਆ ਸਭਨਾਂ ਦਾ, ਸੰਸਾਰ ਬਣੇ।
ਦਫ਼ਤਰਾਂ ਵਿੱਚੋਂ ਉੱਠ ਜਾਏ,‌ਭਿ੍ਸ਼ਟਾਚਾਰੀ ਸਭ,
ਇੱਕ ਨੰਬਰ ਵਿੱਚ,ਸਾਰਾ ਹੀ ਕੰਮਕਾਰ ਬਣੇ,
ਨਸ਼ਿਆਂ ਦੀਆਂ, ਦੁਕਾਨਾਂ,ਉਠਣ ਸਾਰੀਆਂ ਹੀ,
ਵੇਖੋ ਕਿੰਨਾਂ ਸੋਹਣਾ ਇਹ ਸੰਸਾਰ ਬਣੇ।
ਨਿੱਕਿਆਂ ਨੂੰ ਜੇ ਵੱਡੇ,ਕਦੇ ਲਤਆੜਣ ਨਾ
ਸਭ ਦਾ ਸਾਂਝਾ ਹੀ,ਇਹ ਸਾਰਾ ਸੰਸਾਰ ਬਣੇ
ਜਾਤਾਂ ਪਾਤਾਂ ਦੇ ਸਭ ਰੌਲ਼ੇ, ਦੂਰ ਹੋਵਣ,
ਸ਼ਾਂਤੀ ਭਰਿਆਂ ਹੀ ਸਾਰਾ ਸੰਸਾਰ ਹੋਵੇ।
ਮਿਹਨਤਾਂ ਨੂੰ ਹੀ ਜ਼ੇਕਰ ਧਰਮ ਬਣਾ ਲਈਏ,
ਕਿਰਤੀ ਕਾਮਾਂ ਸਾਰਾ ਹੀ, ਸੰਸਾਰ ਲੱਗੇ।
ਧੀਆਂ ਪੁੱਤਰ ਸਭ ਹੀ ਸਾਂਝੇ ਹੋਵਣ ਜੇ,
ਕਿੱਡਾ ਸੋਹਣਾ ਸਾਰਾ ਹੀ ਸੰਸਾਰ ਲੱਗੇ।
ਸੰਦੀਪ ਨਵੇਂ ਇਹ ਸਾਲ ਤੇ ਕਸਮਾਂ ਪਾ ਲਈਏ,
ਮਾਂ ਬੋਲੀ ਜੇ ਭੁੱਲੀਏ, ਸਭ ਨੂੰ ਵੱਡਾ ਪਾਪ‌,ਲੱਗੇ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकिसान नेता राजीव यादव के घर देर रात पहुंची पुलिस, मैग्सेसे पुरस्कार से सम्मानित संदीप पाण्डेय ने उठाए सवाल
Next articleਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਵੇਜ ਨਗਰ ਵਿਚ ਤੋ ਪ੍ਰਭਾਤ ਫੇਰੀਆ ਸ਼ੁਰੂ