HOME ਪੁਲਸੀਆ ਗੁੰਡਾਗਰਦੀ ਖਿਲਾਫ ਮੁੱਲਾਂਪੁਰ ਵਿੱਚ ਗਰਜੇ ਅਧਿਆਪਕ

ਪੁਲਸੀਆ ਗੁੰਡਾਗਰਦੀ ਖਿਲਾਫ ਮੁੱਲਾਂਪੁਰ ਵਿੱਚ ਗਰਜੇ ਅਧਿਆਪਕ

4
    (ਸਮਾਜ ਵੀਕਲੀ)   ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਆਪਣੇ ਪੁਲਿਸ ਪ੍ਰਸ਼ਾਸਨ ਰਾਹੀਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮੰਗਦੇ ਵਿਦਿਆਰਥੀਆਂ ਅਧਿਆਪਕਾਂ ,ਮੁਲਾਜ਼ਮਾਂ ਉਪਰ ਅੰਨੇ ਵਾਹ ਤਸ਼ੱਦਦ ,ਪਾਣੀ ਦੀਆਂ ਬੁਛਾੜਾਂ ਤੇ ਡਾਂਗਾ ਵਰ੍ਹਾਉਣੀਆਂ ਨਿੱਤ ਦਾ ਕੰਮ ਹੋ ਗਿਆ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪਟਿਆਲਾ ਵਿਖੇ ਬੇਰੁਜ਼ਗਾਰ ਲਾਇਨਮੈਨਾਂ ਨੂੰ ਪੁਲਿਸ ਵੱਲੋਂ ਛੱਲੀਆਂ ਵਾਂਗ ਕੁੱਟਿਆ ਗਿਆ। ਪੀੜਤ ਨੌਜਵਾਨਾਂ ਦਾ ਕਸੂਰ ਕੇਵਲ ਸਰਕਾਰ ਤੋਂ ਰੁਜ਼ਗਾਰ ਦੀ ਮੰਗ ਸੀ। ਬੇਰੁਜ਼ਗਾਰ ਲਾਈਨਮੈਨਾਂ ਤੇ ਹੋਏ ਇਸ ਅੰਨੇ ਪੁਲਸੀਆ ਤਸ਼ੱਦਦ ਦੇ ਵਿਰੋਧ ਵਿੱਚ ਮੰਡੀ ਮੁੱਲਾਂਪੁਰ ਵਿਖੇ ਡੈਮੋਕਰੇਟਿਕ ਟੀਚਰ ਫਰੰਟ, ਐਸਸੀ ਬੀਸੀ ਅਧਿਆਪਕ ਯੂਨੀਅਨ ਤੇ ਵੈਟਰਨਰੀ ਇੰਸਪੈਕਟਰ ਯੂਨੀਅਨ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆ ਨੇ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ ਤੇ ਸਰਕਾਰ ਦੇ ਬੇਰੁਜ਼ਗਾਰਾਂ ਪ੍ਰਤੀ ਇਸ ਜਾਲਮਾਨਾ ਰਵਈਏ ਦੀ ਸਖਤ ਨਿੰਦਾ ਕੀਤੀ ਤੇ ਤਾੜਨਾ ਕੀਤੀ ਕਿ ਜੇਕਰ ਸਰਕਾਰ ਦਾ ਰਵਈਆ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਅਧਿਆਪਕਾਂ ਦੇ ਵਿਸ਼ਾਲ ਇਕੱਠ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।  ਇਸ ਮੌਕੇ ਤੇ ਮਾਸਟਰ ਬਲਬੀਰ ਸਿੰਘ ਬਾਸੀਆਂ, ਡਾਕਟਰ ਗੁਰਦੀਪ ਸਿੰਘ ਬਾਸੀਆਂ, ਮਾਸਟਰ ਬਲਦੇਵ ਸਿੰਘ ਮੁੱਲਾਂਪੁਰ ਮਾਸਟਰ ਹਰਦੇਵ ਸਿੰਘ ਮੁੱਲਾਪੁਰ ਲੈਕਚਰਾਰ ਹਰਭਿੰਦਰ ਸਿੰਘ ਮੁੱਲਾਪੁਰ, ਲੈਕਚਰਾਰ ਪ੍ਰਗਟ ਸਿੰਘ, ਲੈਕਚਰਾਰ ਰਵਿੰਦਰ ਸਿੰਘ ਜਾਂਗਪੁਰ, ਲੈਕਚਰਾਰ ਹਰਜੀਤ ਸਿੰਘ ਸੁਧਾਰ, ਲੈਕਚਰਾਰ ਬੂਟਾ ਸਿੰਘ ,ਮਾਸਟਰ ਮੇਜਰ ਸਿੰਘ ਹਿੱਸੋਵਾਲ, ਮਾਸਟਰ ਸੁਖਦੀਪ ਸਿੰਘ, ਮਾਸਟਰ ਗੁਰਮੀਤ ਸਿੰਘ ਧਨੋਆ ਤੋਂ ਇਲਾਵਾ ਹੋਰ ਅਧਿਆਪਕ ਤੇ ਮੁਲਾਜ਼ਮ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਬਾ ਮੀਰਾ ਸ਼ਾਹ ਹੁਸੈਨ ਜੀ ਦਾ ਸਲਾਨਾ ਮੇਲਾ 18 ਨੂੰ
Next articleਤਾਪਮਾਨ ਵਧਣ ਕਾਰਨ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ: ਡਾ. ਸ਼ੈਲਜਾ