HOME ਤਾਪਮਾਨ ਵਧਣ ਕਾਰਨ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ: ਡਾ. ਸ਼ੈਲਜਾ

ਤਾਪਮਾਨ ਵਧਣ ਕਾਰਨ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ: ਡਾ. ਸ਼ੈਲਜਾ

13
ਫੋਟੋ ਕੈਪਸ਼ਨ: ਡਾ. ਸ਼ੈਲਜਾ ਆਪਣੀ ਟੀਮ ਨਾਲ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਅਤੇ ਕੈਂਪ ਵਿੱਚ ਮੌਜੂਦ ਲੋਕਾਂ ਦੀ ਭੀੜ।

ਮੁਫ਼ਤ ਮੈਡੀਕਲ ਕੈਂਪ ਦੌਰਾਨ 90 ਤੋਂ ਵੱਧ  ਮਰੀਜ਼ਾਂ ਦੀ ਕੀਤੀ ਗਈ ਜਾਂਚ ਅਤੇ ਵੰਡੀਆਂ ਮੁਫ਼ਤ ਦਵਾਈਆਂ

ਨਵਾਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ)  ਰੋਪੜ੍ਹ -ਬਲਾਚੌਰ ਨੈਸ਼ਨਲ ਹਾਈਵੇ ‘ਤੇ ਸਥਿਤ ‘ ਸੈਂਟਰੀਏਂਟ  ਫਾਰਮਾਸਿਊਟੀਕਲ ਦੀ ਟੀਮ ਵੱਲੋਂ ‘ਸਫੇਰੂਲ ਫਾਊਂਡੇਸ਼ਨ’ ਦੇ ਸਹਿਯੋਗ ਨਾਲ ਸ਼ਿਵ ਮੰਦਰ, ਰੈਲਮਾਜਰਾ ਵਿਖੇ ਇੱਕ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਇਲਾਕੇ ਦੇ ਲਗਭਗ 90 ਤੋਂ ਵੱਧ ਮਰੀਜ਼ਾਂ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੈਡੀਕਲ ਕੈਂਪ ਵਿੱਚ ਸਫੇਰੂਲ ਫਾਊਂਡੇਸ਼ਨ ਦੀ ਟੀਮ ਵੱਲੋਂ ਡਾ. ਸ਼ੈਲਜਾ ਸ਼ਰਮਾ, ਡਾ. ਦਿਨੇਸ਼, ਡਾ. ਅੰਕੇਸ਼ ਵਸ਼ਿਸ਼ਟ ਅਤੇ ਇੰਚਾਰਜ ਸੂਰਿਆਕਾਂਤ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਆਪਣੀਆਂ ਸੇਵਾਵਾਂ ਦਿੱਤੀਆਂ। ਖ਼ਰਾਬ ਮੌਸਮ ਅਤੇ ਅੱਤ ਦੀ ਗਰਮੀ ਦੇ ਬਾਵਜੂਦ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜ਼ ਪਹੁੰਚੇ, ਜਿਨ੍ਹਾਂ ਦਾ ਡਾਕਟਰਾਂ ਦੀ ਟੀਮ ਵੱਲੋਂ ਬਹੁਤ ਹੀ ਤਸੱਲੀਬਖਸ਼ ਤਰੀਕੇ ਨਾਲ ਚੈੱਕਅੱਪ ਕੀਤਾ ਗਿਆ। ਇਸ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਨੂੰ ਦਵਾਈਆਂ ਦੇਣ ਦੇ ਨਾਲ-ਨਾਲ ਗਰਮੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ। ਡਾ. ਸ਼ੈਲਜਾ ਸ਼ਰਮਾ ਨੇ ਦੱਸਿਆ ਕਿ ਇਨੀਂ ਦਿਨੀਂ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਚੱਲ ਰਿਹਾ ਹੈ, ਜਿਸ ਕਾਰਨ ਸਾਰਿਆਂ ਨੂੰ ਆਪਣੀ ਸਿਹਤ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਤੇਜ਼ ਧੁੱਪ ਵਿੱਚ ਘਰੋਂ ਬਾਹਰ ਨਾ ਨਿਕਲਿਆ ਜਾਵੇ। ਇਸੇ ਤਰ੍ਹਾਂ ਡਾ. ਅੰਕੇਸ਼ ਵਸ਼ਿਸ਼ਟ ਨੇ ਸਲਾਹ ਦਿੱਤੀ ਕਿ ਗਰਮੀ ਦੇ ਪ੍ਰਕੋਪ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਦਾ ਸੇਵਨ ਕੀਤਾ ਜਾਵੇ ਅਤੇ ਆਪਣੇ ਖਾਣ-ਪੀਣ ਪ੍ਰਤੀ ਪੂਰੀ ਚੌਕਸੀ ਵਰਤੀ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਲੂ ਲੱਗਣ ਤੋਂ ਬਚਾਇਆ ਜਾ ਸਕੇ। ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ, ਜਿਸ ਵਿੱਚ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਲਾਭ ਉਠਾਇਆ। ਪਿੰਡ ਦੇ ਸਰਪੰਚ ਸਿਕੰਦਰ ਸਿੰਘ ਰੈਲਮਾਜਰਾ ਨੇ ਮੈਡੀਕਲ ਟੀਮ ਅਤੇ ‘ਸੈਂਟਰੀਏਂਟ ਫਾਰਮਾਸਿਊਟੀਕਲ ‘ ਦੇ ਪ੍ਰਬੰਧਕਾਂ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੁਲਸੀਆ ਗੁੰਡਾਗਰਦੀ ਖਿਲਾਫ ਮੁੱਲਾਂਪੁਰ ਵਿੱਚ ਗਰਜੇ ਅਧਿਆਪਕ
Next articleSUNDAY SAMAJ WEEKLY = 07/06/2026